ਮਲਿਕਪੁਰ ਵਿਖੇ ਆਯੋਜਿਤ ਆਰ.ਟੀ.ਆਈ. ਐਕਟ 2005 ਦੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸਮਾਪਤ

ਪਠਾਨਕੋਟ(ਦ ਸਟੈਲਰ ਨਿਊਜ਼)। ਪਬਲਿਕ ਅਥਾਰਟੀਆਂ ਅਤੇ ਪ੍ਰਸਾਸਨ ਦੇ ਕੰਮ ਕਾਜ ਵਿੱਚ ਹੋਰ ਸੁਧਾਰ ਲਿਆਉਣ ਅਤੇ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਨਾਗਰਿਕ ਸੂਚਨਾ ਅਧਿਕਾਰ ਕਾਨੂੰਨ 2005 ਦੀ ਵਰਤੋਂ ਕਰਕੇ ਕੋਈ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਹ ਵਿਚਾਰ ਐਡਵੋਕੇਟ ਰਜੀਵ ਮਦਾਨ ਨੇ ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਪਹਿਲੇ ਪੜਾਅ ਤਹਿਤ ਆਯੋਜਿਤ ਦੋ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਮੌਕੇ ਪ੍ਰਗਟ ਕੀਤੇ। ਇਹ ਟ੍ਰੇਨਿੰਗ ਵਰਕਸ਼ਾਪ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਸਟ੍ਰੇਸ਼ਨ, ਪੰਜਾਬ ਰਿਜਨਲ ਸੈਂਟਰ, ਜਲੰਧਰ ਦੇ ਡਾ. ਐਸ.ਪੀ ਜੋਸ਼ੀ ਦੀ ਅਗਵਾਈ ਵਿੱਚ ਆਯੋਜਿਤ ਕੀਤੀ ਗਈ।

Advertisements

ਐਡਵੋਕੇਟ ਰਜੀਵ ਮਦਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਨਾਗਰਿਕ ਸੂਚਨਾ ਲੈਣਾ ਚਾਹੁੰਦਾ ਹੈ, ਉਹ ਸਬੰਧਤ ਪਬਲਿਕ ਅਥਾਰਿਟੀ ਦੇ ਲੋਕ ਸੂਚਨਾ ਅਫਸਰ ਕੋਲ ਅੰਗ੍ਰੇਜੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ ਬੇਨਤੀ ਦੇ ਸਕਦਾ ਹੈ ਤੇ ਪਬਲਿਕ ਅਥਾਰਿਟੀ ਉਸ ਨੂੰ 30 ਦਿਨ ਦੇ ਅੰਦਰ-ਅੰਦਰ ਜਾਣਕਾਰੀ ਮੁਹਈਆ ਕਰਵਾਉਣ ਦੀ ਪਾਬੰਦ ਹੈ। ਇਸ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪਬਲਿਕ ਅਥਾਰਿਟੀਆਂ ਆਪਣੇ ਆਪ ਹੀ ਸਾਰੀ ਜਾਣਕਾਰੀ ਜਨਤਕ ਕਰ ਦੇਣ। ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਹਾਜ਼ਰ ਹੋਏ ਵੱਖ-ਵੱਖ ਵਿਭਾਗਾਂ ਦੇ ਐਸ.ਪੀ.ਆਈ.ਓ./ਸੀ.ਪੀ.ਆਈ.ਓ. ਨੂੰ ਡਾ. ਉਸ਼ਾ ਕਪੂਰ ਨੇ ਆਰ.ਟੀ.ਆਈ ਐਕਟ 2005 ਦੀ ਵਿਸਥਾਰ ਪੂਰਵਕ ਟ੍ਰੇਨਿੰਗ ਮੁਹੱਈਆ ਕਰਵਾਈ।

ਡਾ. ਐਸ.ਪੀ. ਜੋਸੀ ਨੇ ਟ੍ਰੇਨਿੰਗ ਵਿੱਚ ਹਾਜ਼ਰ ਸੀ.ਪੀ.ਆਈ.ਓ/ਐਸ.ਪੀ.ਆਈ.ਓ. ਨੂੰ ਦੱਸਿਆ ਕਿ ਕੋਈ ਵੀ ਵਿਅਕਤੀ ਆਰ.ਟੀ.ਆਈ. ਐਕਟ 2005 ਤਹਿਤ 10 ਰੁਪਏ ਦੇ ਪੋਸਟਲ ਆਰਡਰ ਲਗਾ ਕੇ ਸੂਚਨਾ ਲੈ ਸਕਦਾ ਹੈ। ਇਸ ਮੌਕੇ ਟ੍ਰੇਨਿੰਗ ਵਰਕਸਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਟ੍ਰੇਨਿੰਗ ਮੁਕੰਮਲ ਕਰਨ ‘ਤੇ ਭਾਗੀਦਾਰੀ ਸਰਟੀਫਿਕੇਟ ਅਤੇ ਕਿਤਾਬਚਾ ਤੇ ਟ੍ਰੇਨਿੰਗ ਕਿੱਟ ਪ੍ਰਦਾਨ ਕੀਤੀ ਗਈ।

LEAVE A REPLY

Please enter your comment!
Please enter your name here