ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਲੀਚੀ ਪਰਮੋਟਰਜ਼ ਨਾਲ ਕੀਤੀ ਇੱਕ ਵਿਸ਼ੇਸ ਮੀਟਿੰਗ

ਪਠਾਨਕੋਟ (ਦ ਸਟੈਲਰ ਨਿਊਜ਼)। ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਲੀਚੀ ਐਸਟੇਟ ਵਿਖੇ ਲੀਚੀ ਪਰਮੋਟਰਜ਼ ਨਾਲ ਜਿਲ•ੇ ਅੰਦਰ ਲੀਚੀ ਦੀ ਪੈਦਾਵਾਰ ਵਿੱਚ ਵਾਧਾ ਕਰਨ ਨੂੰ ਲੈ ਕੇ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਜਿਕਰਯੋਗ ਹੈ ਕਿ ਮੀਟਿੰਗ ਦਾ ਮੁੱਖ ਉਦੇਸ ਲੀਚੀ ਪੈਦਾ ਕਰਨ ਵਾਲੇ ਬਾਗਬਾਨਾਂ ਨੂੰ ਭਾਰਤ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਹੇਈਆ ਕਰਵਾਉਂਣਾ ਅਤੇ ਲੀਚੀ ਦੀ ਪੈਦਾਵਾਰ ਵਧਾਉਂਣ ਲਈ ਜਾਗਰੁਕ ਕਰਨਾ ਹੈ।
ਇਸ ਮੋਕੇ ਤੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਕੁਲਵੰਤ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਸਾਰੇ ਬਾਗਬਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗੀ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਲੀਚੀ ਪਰਮੋਟਰਜ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਾਗਬਾਨ ਜਿਹਨਾਂ ਵੱਲੋਂ ਲੀਚੀ ਦੇ ਬਾਗ ਲਗਾਏ ਹੋਏ ਹਨ ਉਹ ਲੀਚੀ ਤੋਂ ਸੂਕੈਚ, ਕੈਂਡੀ ਅਤੇ ਜੂਸ ਅਜਿਹੇ ਪ੍ਰੋਡਕਟ ਬਣਾ ਕੇ ਵਧੇਰਾ ਮੁਨਾਫਾ ਕਮਾਉਂਣ। ਉਹਨਾਂ ਬਾਗਬਾਨਾਂ ਨੂੰ ਜਾਗਰੁਕ ਕੀਤਾ ਕਿ ਉਹ ਜੋ ਲੀਚੀ ਤਿਆਰ ਕਰਦੇ ਹਨ ਉਸ ਦੀ ਪੈਕਿੰਗ ਆਦਿ ਆਪ ਕਰਕੇ ਅਪਣੇ ਪੱਧਰ ਤੇ ਵੀ ਲੀਚੀ ਦਾ ਮੰਡੀਕਰਨ ਕਰ ਸਕਦੇ ਹਨ, ਤਾਂ ਜੋ ਉਹਨਾਂ ਨੂੰ ਹੋਰ ਲਾਭ ਹੋ ਸਕੇ।
ਇਸ ਮੋਕੇ ਤੇ ਡਿਪਟੀ ਡਾਇਰੈਕਟਰ ਡਾ. ਕੁਲਵੰਤ ਸਿੰਘ ਨੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਲੀਚੀ ਐਸਟੇਟ ਦਾ ਦੋਰਾ ਕਰਵਾਇਆ ਅਤੇ ਲੀਚੀ ਦੇ ਉਤਪਾਦਨ ਵਿੱਚ ਵਾਧਾ ਕੀਤੇ ਜਾਣ ਲਈ ਕੀਤੇ ਜਾ ਰਹੇ ਉਪਰਾਲਿਆਂ ਤੋਂ ਵੀ ਜਾਣੂ ਕਰਵਾਇਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਵਿਕਰਮਜੀਤ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ , ਸੁਨੀਲ ਦੱਤ ਮੈਨੇਜਰ ਲੀਡ ਬੈਂਕ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ। ਅੰਤ ਵਿੱਚ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਨੇ ਸਮੂਹ ਮੈਂਬਰਾਂ ਦੇ ਮੀਟਿੰਗ ਵਿੱਚ ਹਾਜ਼ਰ ਹੋਣ ਤੇ ਧੰਨਵਾਦ ਕੀਤਾ।

Advertisements

LEAVE A REPLY

Please enter your comment!
Please enter your name here