20 ਪਾਜੇਟਿਵ ਮਰੀਜ ਆਉਣ ਨਾਲ ਜਿਲੇ ਵਿੱਚ ਮਰੀਜਾਂ ਦੀ ਗਿਣਤੀ ਹੋਈ 7370, ਦੋ ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  1257 ਨਵੇਂ ਸੈਪਲ ਲੈਣ  ਨਾਲ ਅਤੇ 1405 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 20 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7370 ਹੋ ਗਈ ਹੈ। ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 214472 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  206886 ਸੈਪਲ  ਨੈਗਟਿਵ,  ਜਦਕਿ 1682  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 149 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 284 ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 148,  ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 6938 ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 20 ਪਾਜੇਟਿਵ ਕੇਸ ਆਏ ਹਨ,  ਹੁਸ਼ਿਆਰਪੁਰ ਸ਼ਹਿਰ 8 ਕੇਸ ਸਬੰਧਿਤ ਹਨ ਜਦ ਕੇ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ  12 ਪਾਜੇਟਵ ਮਰੀਜ ਹਨ।

Advertisements

ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਅੱਜ ਦੋ ਮੋਤਾਂ ਹੋਈਆ ਹਨ 60 ਸਾਲਾ ਔਰਤ ਵਾਸੀ ਸਲਵਾੜਾ   ਹੁਸ਼ਿਆਰਪੁਰ   ਮੌਤ ਐਨਐਚ ਜਲੰਧਰ  ਵਿਖੇ  ਹੋਈ ਹੈ (2) 72 ਸਾਲਾ ਵਿਆਕਤੀ  ਵਾਸੀ ਦਸ਼ਮੇਸ਼ ਨਗਰ ਦਸੂਹਾਂ  ਨਿਜੀ ਹਸਪਤਾਲ ਜਲੰਧਰ  ਵਿਖੇ ਹੋਈ। ਸਿਵਲ ਸਰਜਨ  ਲੋਕਾ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here