ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦਾ ਸਲਾਨਾ ਕਲੰਡਰ ਸਾਲ 2021 ਡਿਪਟੀ ਕਮਿਸ਼ਨਰ ਨੇ ਕੀਤਾ ਜਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰਨਾਮ ਸਿੰਘ ਵਿਰਕ ਸੂਬਾ ਪ੍ਰਧਾਨ ਦੀ ਪੰਜਾਬ ਰਾਜ ਜਿਲਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਪੰਜਾਬ (ਮੁੱਖ ਦਫਤਰ ਜਿਲਾ ਫਰੀਦਕੋਟ) ਅਤੇ ਗੁਰਪਾਲ ਸਿੰਘ ਚਾਹਲ, ਡਿਪਟੀ ਕਮਿਸ਼ਨਰ, ਫਿਰੋਜਪੁਰ ਵੱਲੋਂ ਯੂਨੀਅਨ ਦਾ ਸਲਾਨਾ ਕਲੰਡਰ ਸਾਲ 2021 ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਇਹ ਕਲੰਡਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰੂਪੂਰਬ ਨੂੰ ਸਮਰਪਿੱਤ ਹੈ। ਇਸ ਕਲੰਡਰ ਵਿੱਚ ਕਿਸਾਨੀ ਸਘੰਰਸ਼ ਨੂੰ ਸਮਰਪਿੱਤ ਕਰਨ ਲਈ ਹਰਾ ਰੰਗ ਦਿੱਤਾ ਗਿਆ ਹੈ। ਉਨ੍ਹਾਂ ਵੱਲੋ ਇਹ ਵੀ ਦੱਸਿਆ ਗਿਆ ਕਿ ਮੁਲਾਜਮਾਂ ਲਈ ਸਾਲ- 2021 ਬਹੁਤ ਮਹੱਤਵਪੂਰਨ ਸਾਲ ਹੈ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਵਿਭਾਗੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ, ਪੇਅ ਕਮਿਸ਼ਨ ਲਾਗੂ ਕਰਨ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨ, ਆਦਿ ਕੈਪਟਨ ਸਰਕਾਰ ਵੱਲ ਪਿਛਲੇ ਚਾਰ ਸਾਲ ਤੋਂ ਪੈਡਿੰਗ ਪਈਆਂ ਹਨ। ਮੁਲਾਜਮਾਂ ਨਾਲ ਕੈਪਟਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਬਹੁਤ ਸਾਰੇ ਚੁਣਾਈ ਵਾਅਦੇ ਕੀਤੇ ਗਏ ਸੀ, ਜਿਸ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹÄ ਕੀਤਾ ਗਿਆ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਵੱਲੋਂ ਕਰਮਚਾਰੀਆਂ ਨੂੰ ਵਿਭਾਗੀ ਮੰਗਾਂ ਮਨਵਾਉਣ ਲਈ ਸਾਲ-2021 ਵਿੱਚ ਸ਼ੁਰੂ ਕੀਤੇ ਜਾ ਰਹੇ ਤਿੱਖੇ ਸਘੰਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ।

Advertisements

ਅੰਤ ਵਿੱਚ ਉਹਨਾਂ ਵੱਲੋਂ ਆਉਣ ਵਾਲੇ ਨਵਾਂ ਸਾਲ 2021 ਸਭ ਲਈ ਖੁਸ਼ੀਆਂ ਅਤੇ ਤਰੱਕੀਆਂ ਭਰਿਆ ਹੋਣ ਸਬੰਧੀ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਇਸ ਸਮੇਂ ਉਹਨਾਂ ਨਾਲ ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ, ਜਿਲਾ ਪ੍ਰਧਾਨ ਓਮ ਪ੍ਰਕਾਸ਼ ਰਾਣਾ, ਸੂਬਾ ਮੀਤ ਪ੍ਰਧਾਨ ਮਨੋਹਰ ਲਾਲ, ਜਨਰਲ ਸਕੱਤਰ ਮਹਿਤਾਬ ਸਿੰਘ, ਸੀਨੀਅਰ ਵਾਇਸ ਪ੍ਰਧਾਨ ਸੰਦੀਪ ਦਿਓਲ, ਨਿੱਜੀ ਸਹਾਇਕ ਮਨਜੀਤ ਸਿੰਘ, ਸੁਪਰਡੰਟ ਮਾਲ ਅਮਰੀਕ ਬੇਰੀ, ਸੁਖਵੰਤ ਸਿੰਘ ਖੋਸਾ, ਸੰਦੀਪ ਕਟੋਚ, ਰਜਨੀਸ਼ ਕੁਮਾਰ, ਸੋਨੂੰ ਕਸ਼ਯਪ ਵਾਇਸ ਪ੍ਰਧਾਨ, ਸੰਦੀਪ ਗੋਇਲ, ਗੁਰਚਰਨ ਸਿੰਘ, ਨਰਿੰਦਰ ਕੌਰ, ਦਰਸ਼ਨ ਕੌਰ, ਸਟੇਟ ਕੁਆਰਡੀਨੇਟਰ ਗੁਰਜਿੰਦਰ ਸਿੰਘ, ਸਲਾਹਕਾਰ ਸੰਦੀਪ ਧਵਨ, ਆਡੀਟਰ ਪ੍ਰਵੀਨ ਸੇਠੀ, ਵਧੀਕ ਖਜਾਨਚੀ ਦਲਜੀਤ ਸਿੰਘ, ਸਹਾਇਕ ਖਜਾਨਚੀ ਤਰਸੇਮ ਸਿੰਘ, ਵਿਸ਼ੂ ਕੁਮਾਰ ਪ੍ਰਚਾਰ ਸਕੱਤਰ, ਮਿਸ ਰੀਮਾਂ ਦਫਤਰੀ ਸਕੱਤ, ਵਿਸ਼ਾਲ ਮਹਿਤਾ ਪ੍ਰੈਸ ਸਕੱਤਰ, ਜਕਸੀਰ ਸਿੰਘ ਸਹਾਇਕ ਪ੍ਰੈਸ ਸਕੱਤਰ, ਚੇਤਨ ਰਾਣਾ ਸੰਯੁਕਤ ਸਕੱਤਰ, ਰੂਪਵਿੰਦਰ ਸਿੰਘ ਸਹਾਇਕ ਸੰਯੁਕਤ ਸਕੱਤਰ ਰੀਤੂ ਅਰੋੜਾ, ਪ੍ਰੋਪੋ ਗੰਡਾ ਸਕੱਤਰ ਮਲਕੀਤ ਸਿੰਘ, ਕਾਰਜਕਾਰੀ ਮੈਂਬਰ ਸੁਰਜੀਤ ਕੌਰ, ਬਲਜੀਤ ਕੌਰ, ਮਿਸ ਗੀਤਾਸ਼ੂ, ਮਿਸ ਰਾਖੀ, ਕੁਲਦੀਪ ਸਿੰਘ, ਕੁਲਜੀਤ ਸਿੰਘ, ਸਾਰਜ ਸਿੰਘ, ਅਰਸ਼ਦੀਪ ਕੁਮਾਰ, ਬਲਦੇਵ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here