ਜਲੰਧਰ: ਛਾਉਣੀ ਵਿੱਚ ਫੌਜ ਦੀ ਭਰਤੀ ਰੈਲੀ 4 ਜਨਵਰੀ ਤੋਂ 31 ਜਨਵਰੀ ਤੱਕ

ਜਲੰਧਰ (ਦ ਸਟੈਲਰ ਨਿਊਜ਼)। ਰਿਕਰਿਊਟਿੰਗ ਦਫ਼ਤਰ (ਹੈਡਕੁਆਰਟਰ), ਜਲੰਧਰ ਛਾਉਣੀ ਵੱਲੋਂ 4 ਜਨਵਰੀ ਤੋਂ 31 ਜਨਵਰੀ, 2021 ਤੱਕ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਗਰਾਊਂਡ, ਜਲੰਧਰ ਛਾਉਣੀ ਵਿਖੇ ਫੌਜ ਦੀ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਐਸਬੀਐਸ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ ।

Advertisements

ਫੌਜ ਵੱਲੋਂ ਨੌਜਵਾਨਾਂ ਨੂੰ ਨਸੀਹਤ ਕੀਤੀ ਗਈ ਹੈ ਕਿ ਭਰਤੀ ਪ੍ਰਕਿਰਿਆ ਵਿਚ ਕਲੀਅਰੈਂਸ ਦਾ ਭਰੋਸਾ ਦਿਵਾਉਣ ਵਾਲੇ ਵਿਚੋਲੀਆਂ ਜਾਂ ਟਾਊਟਾਂ ਦੇ ਬਹਿਕਾਵੇ ਵਿੱਚ ਨਾ ਆਉਣ।

LEAVE A REPLY

Please enter your comment!
Please enter your name here