ਮੁੱਖ ਚੋਣ ਅਫਸਰ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਮੁਕਾਬਲਾ ਬੋਲੀਆਂ ਦਾ: ਜਿਲਾ ਚੋਣ ਅਫਸਰ

ਪਠਾਨਕੋਟ (ਦ ਸਟੈਲਰ ਨਿਊਜ਼)। ਮੁੱਖ ਚੋਣ ਅਫਸਰ ਪੰਜਾਬ ਵੱਲੋਂ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ਤੇ ਆਂਗਨਵਾੜੀ, ਆਸਾ ਵਰਕਰਜ ਅਤੇ ਮਹਿਲਾ ਵੋਟਰ ਦਾ ਜਿਲ੍ਹਾਂ ਪੱਧਰ ਤੇ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ। ਇਹ ਪ੍ਰਗਟਾਵਾ ਸੰਯਮ ਅਗਰਵਾਲ ਜਿਲ੍ਹਾ ਚੋਣ ਅਫਸ਼ਰ ਪਠਾਨਕੋਟ ਨੇ ਕੀਤਾ। ਉੁਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਇੱਕ ਜਾਗਰੁਕਤਾ ਪ੍ਰੋਗਰਾਮ ਅਧੀਨ ਲੋਕ , ਲੋਕਤੰਤਰ ਅਤੇ ਚੋਣਾਂ ਵਿਸ਼ੇ ਤੇੇ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਅਧੀਨ ਜਿਲ੍ਹਾ ਪਠਾਨਕੋਟ ਵਿਖੇ ਆਂਗਨਵਾੜੀ, ਆਸ਼ਾ ਵਰਕਰਜ ਅਤੇ ਮਹਿਲਾ ਵੋਟਰਾਂ ਦਾ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ।

Advertisements

ਉਨ੍ਹਾਂ ਦੱਸਿਆ ਕਿ ਉਪਰੋਕਤ ਸਭ ਨੂੰ ਅਪੀਲ ਹੈ ਕਿ 7 ਜਨਵਰੀ 2021 ਨੂੰ ਰਾਤ 12 ਵਜੇ ਤੱਕ ਆਪ ਦੀ ਈ-ਮੇਲ ਤੋਂ etpkt0punjab.gov.in ਤੇ ਬੋਲੀਆਂ ਭੇਜਣਾ ਯਕੀਨੀ ਬਣਾਇਆ ਜਾਵੇ। ਤਾਂ ਜੋ ਬੋਲੀਆਂ ਪ੍ਰਾਪਤ ਹੋਣਗੀਆਂ ਉਨ੍ਹਾਂ ਵਿੱਚੋਂ ਚੋਣਵੀਆਂ ਬੋਲੀਆਂ ਨੂੰ ਨਿਰਧਾਰਤ ਸਮੇਂ ਤੱਕ ਦਫਤਰ ਮੁੱਖ ਚੋਣ ਅਫਸ਼ਰ ਪੰਜਾਬ ਨੂੰ ਭੇਜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣਵੀਆਂ ਬੋਲੀਆਂ ਨੂੰ ਦਫਤਰ ਮੁੱਖ ਚੋਣ ਅਫਸ਼ਰ ਪੰਜਾਬ ਵਿਖੇ ਸੰਗ੍ਰਹਿਤ ਕਰਕੇ ਇੱਕ ਕਿਤਾਬ ਦਾ ਰੂਪ ਦਿੱਤਾ ਜਾਵੇਗਾ ਅਤੇ ਇਸ ਕਿਤਾਬ ਨੂੰ ਰਾਸਟਰੀ ਵੋਟਰ ਦਿਵਸ ਦੇ ਮੋਕੇ ਤੇ ਰਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਚੋਣਵੀਆਂ ਬੋਲੀਆਂ ਇਸ ਕਿਤਾਬ ਪ੍ਰਕਾਸ਼ਿਤ ਹੋਣਗੀਆਂ ਉਨ੍ਹਾਂ ਨੂੰ ਰਾਸਟਰੀ ਵੋਟਰ ਦਿਵਸ ਤੇ ਪ੍ਰਮਾਣ ਪੱਤਰ ਨਾਲ ਸਨਮਾਨਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here