ਰਾਹਤ ਦੀ ਖਬਰ: ਜਿਲੇ ਵਿੱਚ ਸਿਰਫ ਇਕ ਮਰੀਜ ਪਾਜੇਟਿਵ,ਮਰੀਜਾਂ ਦੀ ਗਿਣਤੀ ਹੋਈ 7776, 1 ਮੋਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਤੱਕ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2161 ਨਵੇ ਸੈਂਪਲ ਲੈਣ  ਨਾਲ ਅਤੇ 226 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ 19 ਦੇ , 1 ਨਵੇ   ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 7776 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 241911 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  230443 ਸੈਪਲ  ਨੈਗਟਿਵ,  ਜਦ ਕਿ 5316 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 151 ਸੈਪਲ ਇਨਵੈਲਡ ਹਨ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 315  ਹੈ । ਐਕਟਿਵ ਕੇਸਾ ਦੀ ਗਿਣਤੀ   ਹੈ 79 ,  ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 7382  ਹਨ ।

Advertisements

ਸਿਵਲ ਸਰਜਨ ਡਾ. ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਾਸੀਆਂ ਨੂੰ ਰਾਹਤ ਦੀ ਖਬਰ ਹੈ ਕਿ ਜਿਲੇ ਵਿੱਚ ਅੱਜ 1 ਮਰੀਜ ਪਜੇਟਿਵ ਪਾਇਆ ਗਿਆ ਹੈ ਇਹ ਫਿਗਰ ਪਿਛਲੇ 6 ਮਹੀਨਿਆ ਵਿੱਚ ਪਹਿਲੀ ਵਾਰ ਪਾਈ ਹੈ । ਜਿਲੇ  ਵਿੱਚ 1 ਪਾਜੇਟਿਵ ਕੇਸ ਆਏ ਹਨ  , ਸ਼ਹਿਰ ਹੁਸ਼ਿਆਰਪੁਰ ਨਾਲ ਕੋਈ ਵੀ ਪਾਜੇਟਿਵ ਮਰੀਜ ਸਬੰਧਿਤ ਬਾਕੀ ਜਿਲੇ ਦੇ ਸਿਹਤ ਕੇਦਰਾਂ  ਦੇ 1 ਪਾਜੇਟਵ ਮਰੀਜ ਹਨ। ਜਿਲੇ ਵਿੱਚ ਕੋਰੋਨਾ ਪਾਜੇਟਿਵ ਦੋ ਮੌਤਾਂ ਹੋਈਆ ਹਨ  (1) 70  ਸਾਲਾ ਵਿਆਕਤੀ ਵਾਸੀ ਪਥਿਆਲ, ਚੱਕੋਵਾਲ ਮੌਤ ਹੋਈ ਸਿਵਲ ਹਸਪਤਾਲ ਹੁਸ਼ਿਆਰੁਪਰ।ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here