ਡਾ. ਰਣਜੀਤ ਘੋਤੜਾ ਨੇ ਸੰਭਾਲਿਆ ਸਿਵਲ ਸਰਜਨ ਦਾ ਚਾਰਜ, ਪੱਤਰਕਾਰਾਂ ਨਾਲ ਕੀਤੀ ਗੱਲਬਾਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਦੇ ਨਵਨਿਯੁਕਤ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਅੱਜ ਪ੍ਰੈਸ ਦੇ ਰੂਬਰੂ ਹੁੰਦੇ ਹੋਏ ਮੀਡੀਆ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਆਪਣੀ ਟੀਮ ਨਾਲ ਸਿਹਤ ਸੇਵਾਵਾਂ ਨੂੰ ਉੱਚਾ ਚੁੱਕਣ, ਆਪਣੀ ਡਿਊਟੀ ਇਮਾਨਦਾਰੀ ਅਤੇ ਬਿਨਾਂ ਭੇਦ ਭਾਵ ਤੋ ਕਰਨ ਦੀ ਕੋਸ਼ਿਸ਼ ਕਰਨ ਸਬੰਧੀ ਵਿਚਾਰ ਪ੍ਰਗਟਾਏ । ਉਹਨਾਂ ਕਿਹਾ ਕਿ ਸਿਹਤ ਵਿਭਾਗ ਬਾਰੇ ਕੁਝ ਗਲਤ ਧਾਰਨਾਵਾ ਨੂੰ ਮੀਡੀਆ ਦੇ ਸਹਿਯੋਗ ਨਾਲ ਹੀ ਤੋੜਿਆ ਜਾ ਸਕਦਾ ਹੈ ਅਤੇ ਜਦੋ ਵੀ ਮੀਡੀਆ ਕੁਝ ਗਲਤ ਹੁੰਦਾ ਦੇਖਦਾ ਹੈ ਤਾਂ ਮੇਰੇ ਨਾਲ ਸਿਧਾ ਸੰਪਰਕ ਕੀਤਾ ਜਾਵੇ । ਸਿਹਤ ਵਿਭਾਗ ਦਾ ਇਹ ਉਦੇਸ ਹੈ ਕਿ ਸਾਡੀਆ ਸਿਹਤ ਸੇਵਾਵਾਂ ਦਾ ਲੋਕ ਵੱਧ ਤੋਂ ਵੱਧ ਲਾਭ ਉਠਾਣ । ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਰੂਰਤ ਮੰਦ ਅਤੇ ਗਰੀਬ ਅਬਾਦੀ ਦੇ ਲੋਕ ਆਉਦੇ ਹਨ ਅਤੇ ਉਹਨਾਂ ਨੂੰ ਜਰੂਰੀ ਦਵਾਈਆਂ ਦੀ ਲਿਸਟ ਅਨੁਸਾਰ ਦਵਾਈਆਂ ਹਸਪਤਾਲ ਤੇ ਮਿਲ ਜਾਦੀਆਂ ਹਨ। ਅਯੂਸ਼ਮਾਨ ਭਾਰਤ , ਸਰਬੱਤ ਸਿਹਤ ਬੀਮਾਂ ਯੋਜਨਾਂ ਤਹਿਤ ਪੰਜਾਬ ਦੀ ਬਹੁਤ ਸਾਰੀ ਅਬਾਦੀ ਕਵਰ ਕੀਤੀ ਜਾ ਚੁੱਕੀ ਹੈ ਜਿਸ ਅਨੁਸਾਰ ਉਹਨਾਂ ਨੂੰ ਸਲਾਨਾ ਹਸਪਤਾਲ ਵਿੱਚ ਦਾਖਿਲ ਹੋਣ ਸਮੇ ਪੰਜ ਲੱਖ ਰੁਪਏ ਤੱਕ ਦਾ ਸਾਲਾਨਾ ਪ੍ਰਤੀ ਪਰਿਵਾਰ ਲਾਭ ਮਿਲਦਾ ਹੈ । ਕੋਰੋਨਾ ਦੇ ਬਾਰੇ ਜਾਣਕਾਰੀ ਸਾਝੀ ਕਰਦੇ ਹੋਏ ਉਹਨਾਂ ਦੱਸਿਆ ਜਿਲਾਂ ਹੁਸ਼ਿਆਰਪੁਰ ਖੇਤਰੀ ਵੈਕਸੀਨ ਸਟੋਰ ਵੱਜੋ ਸਥਾਪਿਤ ਕੀਤਾ ਗਿਆ ਹੈ ਜਿਥੋ ਨਾਲ ਦੇ ਪੰਜ ਜਿਲਿਆ ਨੂੰ ਕੋਰੋਨਾ ਵੈਕਸੀਨ ਉਪੱਲਬਧ ਹੋਵੇਗੀ।

Advertisements

ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ 19 ਵੈਕਸੀਨ ਪ੍ਰਮੁਖਤਾ ਅਨੁਸਾਰ ਪਹਿਲੀ ਫੇਜ ਵਿੱਚ ਸਿਹਤ ਕਾਮੇ, ਦੂਜੇ ਫੇਜ ਵਿੱਚ ਫਰੰਟ ਲਾਈਨ ਵਰਕਰ, ਜਦਕਿ ਤੀਜੇ ਫੇਜ ਵਿੱਚ 50 ਸਾਲ ਤੋ ਉਪਰ ਦੇ ਵਿਆਕਤੀਆ ਨੂੰ ਕਵਰ ਕੀਤਾ ਜਾਵੇਗਾ ਅਤੇ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਪਹਿਲਾਂ ਪੜਆ ਦੀ ਵੈਕਸੀਨੇਸ਼ਨ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ । ਪੱਤਰਕਾਰਾ ਦੇ ਸਵਾਲ ਦਾ ਜਲਾਬ ਦਿੰਦੇ ਹੋਏ ਉਹਨਾੰ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੂੰ ਪਹਿਲਾਂ ਹੀ( ਈ. ਡੀ.ਐਲ.) ਜਰੂਰੀ ਦਵਾਈਆੰ ਦੀ ਲਿਸਟ ਅਨੁਸਾਰ ਮਰੀਜ ਨੂੰ ਦਵਾਈ ਲਿਖਣ ਦੀ ਹਦਾਇਤ ਹੈ ਪਰ ਜੇਕਰ ਕਿਸੇ ਕਾਰਨ ਬਾਹਰਲੀ ਦਵਾਈ ਲਿਖਣ ਦੀ ਜਰੂਰਤ ਪੈਦੀ ਹੈ ਤਾਂ ਉਹ ਦਵਾਈ ਜਨ ਔਸ਼ਧੀ ਸਟੋਰ ਤੇ ਉਪਲੱਬਧ ਦਵਾਈ ਹੀ ਲਿਖੀ ਜਾਵੇ । ਜੱਚਾ ਬੱਚਾ ਸਿਹਤ ਸੇਵਾਵਾਂ ,ਅਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਐਮਰਜੈਸੀ ਦੋਰਾਨ ਦਾਖਿਲ ਹੋਣ ਤੇ ਪਹਿਲੇ 24 ਘੰਟਿਆ ਲਈ ਦਵਾਈਆੰ ਅਤੇ ਹੋਰ ਸੁਬਧਾਵਾ ਮੁੱਫਤ ਦਿੱਤੀਆ ਜਾਦੀਆਂ ਹਨ । ਸਿਵਲ ਹਸਪਤਾਲ ਵਿਖੇ ਰਾਤ ਦੀ ਐਮਰਜੈਸੀ ਵੇਲੇ ਬਾਹਰ ਦਾ ਇਕ ਮੈਡੀਕਲ ਸਟੋਰ ਬਾਰੀ ਬਾਰੀ 24 ਘੰਟੇ ਖੁੱਲਾਉਣ ਲਈ ਜਤਨ ਕਰਨਗੇ ।

LEAVE A REPLY

Please enter your comment!
Please enter your name here