ਪਠਾਨਕੋਟ: ਜ਼ਿਲ੍ਹਾ ਪੱਧਰ ਤੇ ਸਟੋਰੇਜ਼ ਲਈ ਨਵੇਂ ਉਸਾਰੇ ਜਾਣ ਵਾਲੇ ਵੇਅਰ ਹਾਊਸ ਦਾ ਰੱਖਿਆ ਨੀਂਹ ਪੱਥਰ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਮਿਤੀ 05 ਜਨਵਰੀ, 2021 ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ, ਪਠਾਨਕੋਟ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਅਤੇ ਵੀ.ਵੀ.ਪੀ.ਏ.ਟੀ ਦੀ ਜ਼ਿਲ੍ਹਾ ਪੱਧਰ ਤੇ ਸਟੋਰੇਜ਼ ਲਈ ਨਵੇਂ ਉਸਾਰੇ ਜਾਣ ਵਾਲੇ ਵੇਅਰ ਹਾਊਸ ਦਾ ਨੀਂਹ ਪੱਥਰ ਸੰਯਮ ਅਗਰਵਾਲ ਆਈ.ਏ.ਐਸ. ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਪਠਾਨਕੋਟ ਵੱਲੋਂ ਨਾਰੀਅਲ ਤੋੜ ਕੇ ਕੀਤਾ ਗਿਆ।

Advertisements

ਇਸ ਮੌਕੇ ਡਿਪਟੀ ਕਮਿਸ਼ਨਰ, ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਇਹ ਵੇਅਰਹਾਊਸ ਤਿੰਨ ਮੰਜ਼ਲੀ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਇਸਦੀ ਉਸਾਰੀ ਦਾ ਕੰਮ 6 ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ । ਉਨ੍ਹਾਂ ਦੱਸਿਆ ਕਿ ਅਗਾਮੀਂ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਲਈ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਨੂੰ ਇਸੇ ਵੇਅਰ ਹਾਊਸ ਵਿੱਚ ਸਟੋਰ ਕੀਤਾ ਜਾਵੇਗਾ।

ਇਸ ਮੌਕੇ ਮਨਮੋਹਨ ਸਾਰੰਗਲ, ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ਪਠਾਨਕੋਟ, ਸਰਬਜੀਤ ਸਿੰਘ, ਤਹਿਸੀਲਦਾਰ (ਚੋਣਾਂ) ਪਠਾਨਕੋਟ, ਯੋਗੇਸ਼ ਸਿੰਘ ਚੋਣ ਕਾਨੂੰਗੋ-ਡੀਲਿੰਗ ਹੈਂਡ ਈ.ਵੀ.ਐਮਜ਼/ਵੀਵੀਪੀਏਟੀ, ਰਾਮ ਲੁਭਾਇਆ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਠਾਨਕੋਟ, ਵਿਭਵ ਮਹਾਜਨ ਐਸ.ਡੀ.ਓ., ਪਰਮਿੰਦਰ ਸਿੰਘ ਜੇ.ਈ., ਮੈਸ. ਪਿ੍ਰੰਸ ਗੰਡੋਤਰਾ ਬਿਲਡਰਜ ਅੰਮ੍ਰਿਤਸਰ ਅਤੇ ਜ਼ਿਲ੍ਹਾ ਚੋਣ ਦਫ਼ਤਰ, ਪਠਾਨਕੋਟ ਦੇ ਸਟਾਫ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

LEAVE A REPLY

Please enter your comment!
Please enter your name here