ਸਟੇਟ ਪਧੱਰੀ ਮੁਕਾਬਲਿਆਂ ਵਿੱਚ ਰੇਲਵੇ ਮੰਡੀ ਸਕੂਲ ਜੇਤੂ, ਖੰਨਾ ਨੇ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤੀ ਰੈੱਡ ਕਰਾਸ ਸੁਸਾਇਟੀ ਦੀ ਪੰਜਾਬ ਰਾਜ ਸ਼ਾਖਾ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ 12 ਜਨਵਰੀ ਨੂੰ ਦੇਸ਼ ਭਰ ਵਿੱਚ ਨੈਸ਼ਨਲ ਯੂਥ ਰੈੱਡ ਕਰਾਸ ਦਿਵਸ ਦੇ ਤੌਰ ਤੇ ਮਨਾਉਣਾ ਪ੍ਰਵਾਨ ਕੀਤਾ ਹੈ । ਸਵਾਮੀ ਵਿਵੇਕਾਨੰਦ ਜੀ ਨੂੰ ਸਮਰਪਿਤ ਨੈਸ਼ਨਲ ਯੂਥ ਰੈੱਡ ਕਰਾਸ ਦਿਵਸ ਸਮਾਰੋਹ 14 ਜਨਵਰੀ 2021 ਨੂੰ ਨੈਸ਼ਨਲ ਯੂਥ ਰੈੱਡ ਕਰਾਸ ਦਿਵਸ ਦੇ ਰੂਪ ਵਿੱਚ ਪੰਜਾਬ ਰੈੱਡ ਕਰਾਸ ਭਵਨ ਚੰਡੀਗੜ ਵਿਖੇ ਮਨਾਇਆ ਗਿਆ ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ਰੰਸੀਪਲ ਲਲਿਤਾ ਅਰੋੜਾ ਦੀ ਯੋਗ ਅਗਵਾਈ ਹੇਠ ਸਰਕਾਰੀ ਕੰਨਿਆ ਸੀਨਿਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੀਆਂ ਤਿੰਨ ਵਿਦਿਆਰਥਣਾਂ ਨੇ ਹਿੱਸਾ ਲਿਆ।

Advertisements

ਇਸ ਵਿੱਚ ਪੰਜਾਬ ਭਰ ਤੋਂ ਗਿਆਰਾਂ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਨੇ ਹਿੱਸਾ ਲਿਆ ।ਵਿਦਿਆਰਥੀਆਂ ਦੇ ਨੈਸ਼ਨਲ ਇੰਟਰਗ੍ਰੇਸ਼ਨ ਪ੍ਰੇਟ੍ਰਿਓਟਿਕ ਸਰਵਿਸ ਟੂ ਹੁਮੇਨਿਟੀ, ਰੈਡ ¬ਕ੍ਰਾਸ ਅਤੇ ਕੋਰੋਨਾ ਮਹਾਮਾਰੀ ਵਿਸ਼ਿਆਂ ਤੇ ਲਿਖਿਤ ਕਵਿਜ਼, ਪੋਸਟਰ ਮੈਕਿੰਗ ਤੇ ਡਿਕਲਾਮੇਸ਼ਨ ਪ੍ਰਤਿਯੋਗਿਤਾ ਕਰਵਾਈ ਗਈ। ਜਿਸ ਵਿੱਚ ਕਾਜਲ ਕੁਮਾਰੀ ਨੇ ਲੇਖ ਕਵਿਜ਼ ਮੁਕਾਬਲੇ ਵਿੱਚ ਪਹਿਲਾ, ਤਨੁਸ਼ ਸ਼ਰਮਾ ਨੇ ਪੋਸਟਰ ਮੈਕਿੰਗ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਅਵਿਨਾਸ਼ ਰਾਏ ਖੰਨਾ ਵਾਈਸ ਚੇਅਰਮੈਨ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ।

LEAVE A REPLY

Please enter your comment!
Please enter your name here