ਫਿਰੋਜ਼ਪੁਰ: ਲਾਭਪਾਤਰੀ ਅਮਨਦੀਪ ਕੌਰ ਲਈ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਹੋਈ ਲਾਹੇਵੰਦ ਸਾਬਿਤ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਦਾ ਲਾਹਾ ਹਾਸਲ ਕਰਨ ਵਾਲੀ ਪਿੰਡ ਹਬੀਬ ਕੇ ਦੀ ਲਾਭਪਾਤਰੀ ਅਮਨਦੀਪ ਕੌਰ ਆਖਦੀ ਹੈ ਕਿ ਸਰਕਾਰ ਦੀ ਸਕੀਮ ਦਾ ਉਸਨੂੰ ਬਹੁਤ ਲਾਹਾ ਹਾਸਲ ਹੋਇਆ ਹੈ। ਉਸਦੇ ਗਰਭਵਤੀ ਹੋਣ `ਤੇ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਉਸਦਾ ਨਾਮ ਰਜਿਸਟਰ ਕੀਤਾ ਗਿਆ ਤੇ ਬੱਚੇ ਹੋਣ ਤੱਕ ਰੋਜ਼ਾਨਾ ਦੇ ਆਧਾਰ `ਤੇ ਉਸਦੀ ਸਿਹਤ ਦਾ ਪੂਰਾ ਚੈਕਅਪ ਕੀਤਾ ਗਿਆ। ਉਸਨੇ ਦੱਸਿਆ ਕਿ ਵਿਭਾਗ ਦਾ ਕੰਮ ਇਥੋਂ ਤੱਕ ਖਤਮ ਨਹੀਂ ਹੋਇਆ ਬਲਕਿ ਵਿਭਾਗ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਤਹਿਤ ਉਸਦੀ ਵਿਤੀ ਸਹਾਇਤਾ ਵੀ ਕੀਤੀ ਗਈ ਜ਼ੋ ਕਿ ਬਹੁਤ ਹੀ ਲਾਹੇਵੰਦ ਸਾਬਿਤ ਹੋਈ।

Advertisements


ਲਾਭਪਾਤਰੀ ਦਾ ਕਹਿਣਾ ਹੈ ਕਿ ਉਸਦਾ ਜਦੋਂ ਪਹਿਲਾਂ ਬੱਚਾ ਹੋਇਆ ਤਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਸਕੀਮ ਤਹਿਤ ਉਸਨੂੰ 5000 ਰੁਪਏ ਦੀ ਵਿਤੀ ਸਹਾਇਤਾ ਪ੍ਰਾਪਤ ਹੋਈ ਜ਼ੋ ਕਿ ਉਸਦੇ ਲਈ ਬਹੁਤ ਹੀ ਸਹਾਇਕ ਸਿੱਧ ਹੋਈ। ਉਸਨੇ ਦੱਸਿਆ ਕਿ ਉਸਦੇ ਵਿਤੀ ਹਾਲਾਤ ਠੀਕ ਨਹੀਂ ਸਨ ਜਿਸ ਤਹਿਤ ਇਹ ਰਕਮ ਉਸਦੇ ਬੱਚੇ ਦੇ ਬਿਹਤਰ ਪਾਲਣ ਪੋਸ਼ਣ ਕਰਨ ਵਿਚ ਲਾਹੇਵੰਦ ਸਾਬਿਤ ਹੋਈ।ਉਨ੍ਹਾਂ ਹੋਰ ਮਹਿਲਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਹਾਸਲ ਕਰਨ।

ਇਸ ਸਬੰਧੀ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਕੇਂਦਰੀ ਪ੍ਰਯੋਜਿਤ ਸਕੀਮ ਹੈ ਜ਼ੋ ਕਿ ਮਿਤੀ 1 ਜਨਵਰੀ 2017 ਤੋ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦਾ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਂਵਾ ਅਤੇ ਛੋਟੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ। ਇਸ ਸਕੀਮ ਅਧੀਨ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਬੱਚੇ ਦੇ ਜਨਮ ਤੇ 5000 ਰੁਪਏ ਦਾ ਲਾਭ ਤਿੰਨ ਕਿਸ਼ਤਾਂ ਵਿਚ ਪਹਿਲੀ ਕਿਸ਼ਤ 1000 ਰੁਪਏ, ਦੂਜੀ ਕਿਸ਼ਤ 2000 ਰੁਪਏ ਅਤੇ 2000 ਰੁਪਏ ਦੀ ਤੀਸਰੀ ਕਿਸ਼ਤ ਵਿੱਚ ਮੁਹੱਈਆ ਕਰਵਾਇਆ ਜਾਂਦਾ ਹੈ।ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਅਦਾਇਗੀ ਬੈਂਕ ਖਾਤਿਆਂ ਵਿੱਚ ਸਿੱਧੇ ਤੋੋਰ `ਤੇ ਕੀਤੀ ਜਾਂਦੀ ਹੈ।ਇਸ ਦਾ ਲਾਭ ਉਸ ਬਿਨੈਕਾਰ ਨੂੰ ਦਿੱਤਾ ਜਾਂਦਾ ਹੈ ਜ਼ੋ ਕਿ ਸਰਕਾਰੀ ਨੌਕਰੀ ਜਾਂ ਕਰ ਦਾਤਾ ਨਹੀਂ ਹੈ।

ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਸਿਹਤ ਵਿਭਾਗ ਵੱਲੋੋ ਜਾਰੀ ਐਮ.ਸੀ.ਪੀ. ਕਾਰਡ, ਆਧਾਰ ਕਾਰਡ, ਪਤੀ ਦਾ ਅਧਾਰ ਕਾਰਡ, ਲਾਭਪਾਤਰੀ ਦਾ ਨਿੱਜੀ ਬੈਂਕ ਖ਼ਾਤਾ ਨੰਬਰ ਅਤੇ ਨਿਰਧਾਰਿਤ ਫਾਰਮ ਜਿਹੇ ਦਸਤਾਵੇਜ਼ ਲੋੜੀੰਦੇ ਹਨ।ਇਸ ਸਕੀਮ ਲਈ ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਆਂਗਣਵਾੜੀ ਵਰਕਰ ਕੋਲ ਰਜਿਸਟੇਸ਼ਨ ਅਤੇ ਲਾਭ ਲੈਣ ਲਈ ਅਪਲਾਈ ਕੀਤੇ ਜਾਣ ਵਾਲੇ ਫਾਰਮ ਸਬੰਧੀ ਆਂਗਣਵਾੜੀ ਵਰਕਰ ਨਾਲ ਸੰਪਰਕ ਕੀਤਾ ਜਾਵੇ।

ਇਸ ਸਕੀਮ ਅਧੀਨ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 15284 ਲਾਭਪਤਾਰੀਆਂ ਨੂੰ ਕੁੱਲ 6,74,43000 ਰੁਪਏ ਦਾ ਲਾਭ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ਤੇ ਟਰਾਂਸਫਰ ਕੀਤਾ ਜਾ ਚੁੱਕਿਆ ਹੈ।

LEAVE A REPLY

Please enter your comment!
Please enter your name here