Friday, October 23, 2026
Home Hoshiarpur ਸਿਹਭ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕੀਤੀ...

ਸਿਹਭ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਅਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 72ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਖੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋਂ ਕੀਤੀ ਗਈ। ਇਸ ਮੋਕੇ ਨਰਸਿੰਗ ਸਕੂਲ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗਾਇਨ ਕੀਤਾ ਗਿਆ ।

Advertisements

ਇਸ ਮੋਕੇ ਸਿਵਲ ਸਰਜਨ ਡਾ ਘੋਤੜਾ ਨੇ ਸਮੂਹ ਹਾਜਰ ਸਟਾਫ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਸ ਦਿਨ ਭਾਰਤ ਇਕ ਸੰਪੂਰਨ ਸਵਿਧਾਨਿਕ ਦੇਸ਼ ਬਣਿਆ ਸੀ ਅਤੇ ਇਹ ਸਾਡੇ ਲਈ ਇਕ ਰਸ਼ਟਰੀ ਉਤਸਵ ਹੈ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਸਾਨੂੰ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ।

ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਪਵਨ ਕੁਮਾਰ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ, ਸਵਾਤੀ , ਸੀਮਾ ਗਰਗ, ਸਰਬਜੀਤ ਸਿੰਘ, ਅਮਰਜੀਤ ਲਾਲ, ਉਪਕਾਰ ਸਿੰਘ ਸੂਚ, ਮਨਮੋਹਣ ਸਿੰਘ ਫਾਰਮੇਸੀ, ਸੁਰਿੰਦਰ ਸਿੰਘ ਅਤੇ ਜਤਿੰਦਰਪਾਲ ਸਿੰਘ ਲਾਇਨ ਕਲੱਬ ਵੱਲੋਂ ਵਿਜੈ ਅਰੋੜਾ ਤੇ ਹੋਰ ਸਟਾਫ ਹਾਜਰ ਸੀ ।

LEAVE A REPLY

Please enter your comment!
Please enter your name here