ਸਟਾਰ ਕੱਪਲ ਡੋਨਰ ਨੇ 20ਵੀਂ ਵਾਰ ਕੀਤਾ ਖੂਨਦਾਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅਜੋਕੇ ਦੋਰ ਵਿੱਚ ਇਨਸਾਨ ਆਪਣੇ ਕਰਤੱਵਾਂ ਅਤੇ ਜਿੰਮੇਵਾਰੀਆਂ ਨੂੰ ਭੁੱਲਦੇ ਜਾ ਰਹੇ ਹਨ ਅਤੇ ਸਮਾਜਿਕ ਰਿਸ਼ਤਿਆਂ ਦਾ ਤਾਣਾ-ਬਾਣਾ ਉਲਝਦਾ ਜਾ ਰਿਹਾ ਪਰ ਫਿਰ ਵੀ ਸਮਾਜ ਪ੍ਰਤੀ ਆਪਣੀ ਜਿੰਮੇਦਾਰੀ ਨੂੰ ਸਮਝਣ ਵਾਲੇ ਲੋਕ ਮਾਨਵਤਾ ਦੀ ਭਲਾਈ ਲਈ ਲਗਾਤਾਰ ਆਪਣਾ ਯੋਗਦਾਨ ਪਾ ਰਹੇ ਹਨ।ਅਜਿਹਾ ਹੀ ਯੋਗਦਾਨ ਪਾਉਂਦੇ ਹੋਏ ਪਿੰਡ ਬੁੱਲੋਵਾਲ ਜਿਲਾਂ੍ਹ ਹੁਸ਼ਿਆਰਪੁਰ ਨਿਵਾਸੀ “ਸਟਾਰ ਕੱਪਲ ਡੋਨਰ” ਬਹਾਦਰ ਸਿੰਘ ਸਿੱਧੂ ਅਤੇ ਜਤਿੰਦਰ ਕੌਰ ਸਿੱਧੂ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ 20ਵੀਂ ਵਾਰ ਇਕੱਠਿਆਂ ਖੂਨਦਾਨ ਕੀਤਾ।

Advertisements

ਅੱਜ ਤੱਕ ਇਹ ਜੌੜਾ ਤਕਰੀਬਨ 14 ਲੀਟਰ ਖੂਨ ਦਾਨ ਕਰ ਚੁੱਕਾ ਹੈ। ਨਿੱਜੀ ਤੌਰ ਤੇ ਬਹਾਦਰ ਸਿੰਘ ਸਿੱਧੂ ਅੱਜ 55ਵੀ ਵਾਰ ਖੂਨਦਾਨ ਕੀਤਾ ਅਤੇ ਉਹ ਹੁਣ ਤੱਕ ਤਕਰੀਬਨ 20 ਲੀਟਰ ਖੂਨ ਦਾਨ ਕਰ ਚੁੱਕੇ ਹਨ।

ਪ੍ਰੋ. ਬਹਾਦਰ ਸਿੰਘ ਸੁਨੇਤ ਅਤੇ ਡਾ.ਅਮਰਜੀਤ ਲਾਲ ਨੇ ਸਿੱਧੂ ਜੋੜੇ ਦੀ ਸ਼ਲਾਘਾ ਕਰਦਿਆਾਂ ਹੋਇਆ ਕਿਹਾ ਕਿ ਨੌਜਵਾਨ ਵਰਗ ਨੂੰ ਵੀ ਇਸ ਜੌੜੇ ਤੋਂ ਪ੍ਰੇਰਣਾ ਲੈਂਣੀ ਚਾਹੀਦੀ ਹੈ ਅਤੇ ਸਮਾਜ ਭਲਾਈ ਕਾਰਜਾਂ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਸ਼ਹੀਦਾਂ ਦੇ ਸੁਫਨਿਆਂ ਦਾ ਦੇਸ਼ ਸਿਰਜਿਆ ਜਾ ਸਕੇ।

LEAVE A REPLY

Please enter your comment!
Please enter your name here