ਭੰਗਾਲਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਹੋਈ ਬੈਠਕ

ਤਲਵਾੜਾ (ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਮੁਕੇਰੀਆਂ ਦੇ ਕਸਬਾ ਭੰਗਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਜੋਨ ਪੱਧਰੀ ਮੀਟਿੰਗ ਪ੍ਰਧਾਨ ਤਰਸੇਮ ਲਾਲ ਹਰਚੰਦ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਗੋਬਿੰਦ ਸਿੰਘ ਕਾਨੂੰਗੋ ਜੋਨ ਇੰਚਾਰਜ ਬਸਪਾ ਮੁਕੇਰੀਆਂ ਨੇ ਪਾਰਟੀ ਦੇ ਸੰਦੇਸ਼ ਨੂੰ ਸਾਂਝਾ ਕਰਦਿਆਂ ਦਸਿਆ ਕਿ ਪੰਦਰਾਂ ਮਾਰਚ ਨੂੰ ਮਾਨਿਆਵਰ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਵਿਧਾਨ ਸਭਾ ਮੁਕੇਰੀਆਂ ਵਿੱਚ ਹਾਥੀ ਯਾਤਰਾ ਕੱਢੀ ਜਾ ਰਹੀ ਹੈ ਅਤੇ ਅੱਜ ਦੀ ਮੀਟਿੰਗ ਤੋਂ ਇਸ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਪਾਰਟੀ  ਪਿੰਡ ਪਿੰਡ ਵਿੱਚ ਮੀਟਿੰਗ ਕਰਕੇ ਵੱਡੇ ਪੱਧਰ ਤੇ ਤਿਆਰੀਆਂ ਕਰਨ ਲਈ ਵਰਕਰਾਂ ਨੂੰ ਆਦੇਸ਼ ਦਿੱਤਾ ਗਿਆ।ਇਸ ਯਾਤਰਾ ਦਾ ਮਕਸਦ ਪੰਜਾਬ ਸਰਕਾਰ ਦੀਆਂ ਨਾਕਾਮਯਾਬੀ ਬਾਰੇ ਚਾਨਣਾ ਪਾਉਂਣਾ ਹੈ।ਜੋ ਆਪਣੇ ਚੋਣ ਮੈਨੀਫੈਸਟੋ ਤੇ ਪੂਰੀ ਨਹੀਂ ਉੱਤਰ ਪਾਇਆ। ਕਿਉਂਕਿ ਸਰਕਾਰੀ ਨੌਕਰੀਆਂ ਦੀ ਥਾਂ ਤੇ ਨਿੱਜੀ ਕਰਨ ਨੂੰ ਤਰਜੀਹ ਦੇ ਕੇ ਬੇਰੁਜ਼ਗਾਰ ਨੌਜਵਾਨਾਂ ਨਾਲ ਧੋਖਾ ਦਿੱਤਾ ਗਿਆ। ਅਨੂਸੁਚਿਤ ਜਾਤੀ ਦੇ ਵਿਦਿਆਰਥੀਆਂ ਦੇ ਵਜ਼ੀਫ਼ੇ ਖੋਹੇ ਗਏ।

Advertisements

ਪਚਾਸੀਵੀਂ ਸੋਧ ਲਾਗੂ ਨਾ ਕਰਕੇ ਹਜ਼ਾਰਾਂ ਦਲਿਤ ਮੁਲਾਜ਼ਮਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਛੇਵੇਂ ਪੇਕਮਿਸਨ ਨੂੰ ਵਾਰ ਵਾਰ ਅੱਗੇ ਪਾਉਣਾ ਪੰਜਾਬ ਦੇ ਮੁਲਾਜ਼ਮਾਂ ਨਾਲ ਧੋਖਾ ਕਰਨਾ ਅਤੇ ਇਸੇ ਤਰ੍ਹਾਂ ਹੀ ਕੇਂਦਰ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਬੇਹਿਸਾਬ ਵਾਧਾ ਕਰਕੇ ਲੋਕਾਂ ਨੂੰ ਲੁਟਣਾ ਅਤੇ ਦੀ ਸਾਰੀ ਸੰਪਤੀ ਨਿੱਜੀ ਕੰਪਨੀਆਂ ਨੂੰ ਵੇਚਣਾ, ਜਨਤਾ ਨਾਲ ਅਨਿਆਂ ਅਤੇ ਲੋਕਤੰਤਰ ਦਾ ਘਾਣ ਕਰਨਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨਾ ਹੀ  ਸਗੋਂ ਸ਼ਰੇਆਮ ਜਨਤਾ ਨਾਲ ਧੋਖਾ ਹੈ। ਸਭ ਦਾ ਸਾਥ ਅਤੇ ਚੰਦ ਪਰਿਵਾਰਾਂ ਦਾ ਵਿਕਾਸ ਹੈ। ਠੇਕੇਦਾਰ ਸੁਰਿੰਦਰ ਬਬਲੀ ਵੀ ਹਾਜ਼ਰ ਸਨ। ਇਸ ਮੀਟਿੰਗ ਵਿੱਚ ਬਹੁਜਨ ਵਲੰਟੀਅਰ ਫੋਰਸ ਦੇ ਪ੍ਰਧਾਨ ਰੋਹਿਤ ਕੁਮਾਰ, ਹਾਜੀਪੁਰ ਜੋਨ ਦੇ ਪ੍ਰਧਾਨ ਰਮੇਸ਼ ਚੰਦਰ, ਨੰਗਲ ਬਿਹਾਲਾ ਜੋਨ ਦੇ ਪ੍ਰਧਾਨ ਰੁਲਦੂ ਰਾਮ, ਦਗਨ ਥੋੜੂ ਰਾਮ ਮੁਸਾਹਿਬਪੁਰ ਨੰਬਰਦਾਰ ਧਰਮ ਚੰਦ, ਸੁਰਿੰਦਰ ਸਿੰਘ, ਸੋਹਨ ਲਾਲ, ਮਿਲਖੀ ਰਾਮ, ਭੰਗਾਲਾ ਗੁਰਮੀਤ ਬਧਣ ਖੁਸ਼ਹਾਲ ਚੰਦ ਮੁਕੇਰੀਆਂ ਹਾਜ਼ਰ ਆਏ।

LEAVE A REPLY

Please enter your comment!
Please enter your name here