ਜਿਲ੍ਹਾ ਕੋਰਟ ਕੰਪਲੈਕਸ ਵਿਖੇ ਸਥਾਈ ਲੋਕ ਅਦਾਲਤ ਦੇ ਸਬੰਧ ਵਿੱਚ ਲਗਾਇਆ ਸੈਮੀਨਾਰ

ਪਠਾਨਕੋਟ:(ਦ ਸਟੈਲਰ ਨਿਊਜ਼)। ਨੈਸਨਲ ਲੀਗਲ ਸਰਵਿਸਜ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੇਸ ਭਰ ਵਿੱਚ ਹਰੇਕ ਜਿਲ੍ਹਾ ਪੱਧਰ ਤੇ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਕੰਮ ਕਰ ਰਹੀਆਂ ਹਨ। ਜਿਸ ਦੇ ਸਬੰਧ ਵਿੱਚ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਮਾਨਯੋਗ ਜਿਲ੍ਹਾ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਦੀ ਅਗਵਾਈ ਵਿੱਚ ਜਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਕੋਰਟ ਕੰਪਲੈਕਸ, ਪਠਾਨਕੋਟ ਵਿਖੇ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਦੇ ਸਬੰਧ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ। ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ ਵੱਲੋਂ ਦੱਸਿਆ ਗਿਆ ਕਿ  ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵਲੋਂ ਸ੍ਰੀ ਜਸਵਿੰਦਰ ਸਿੰਘ,ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ (ਰਿਟਾਇਰਡ)  ਹੁਸਿਆਰਪੁਰ ਨੂੰ ਚੇਅਰਮੈਨ, ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਪਠਾਨਕੋਟ ਦਾ ਵਾਧੂ ਚਾਰਜ  ਦਿੱਤਾ ਗਿਆ ਹੈ ਜੋ ਹਫਤੇ ਦੇ ਹਰੇਕ ਸੋਮਵਾਰ ਨੂੰ ਪਠਾਨਕੋਟ ਵਿਖੇ ਬਤੋਰ ਚੇਅਰਮੈਨ, ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਪਠਾਨਕੋਟ ਕੰਮ ਕਰਨਗੇ। ਇਸ ਮੋਕੇ ਤੇ ਸ੍ਰੀ ਜਸਵਿੰਦਰ ਸਿੰਘ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਪਠਾਨਕੋਟ, ਸ੍ਰੀ ਪਰਿੰਦਰ ਸਿੰਘ, ਸਿਵਿਲ ਜੱਜ, (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਅਤੇ ਸ੍ਰੀ ਆਦਿਤਿਆ ਸੂਦਨ ਪੈਨਲ ਐਡਵੋਕੇਟ ਨੇ ਵਕੀਲ ਸਾਹਿਬਾਨ ਨੂੰ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਦੇ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ।

Advertisements

ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕੈਟਾਗਰੀ ਬਿਜਲੀ ਸੇਵਾਵਾਂ, ਹਸਪਤਾਲ ਜਾਂ ਡਿਪੈਂਸਰੀਆਂ,ਆਵਾਜਾਈ (ਟ੍ਰਾਂਸਪੋਰਟ) ਸੇਵਾਵਾਂ,ਪਾਣੀ ਸਪਲਾਈ ਅਤੇ ਸੀਵਰੇਜ ਵਿਭਾਗ, ਵਿਆਹ ਦੀ ਰਜਿਸ਼ਟ੍ਰੇਸਨ, ਟੈਲੀਫੋਨ ਜਾਂ ਟੈਲੀਗ੍ਰਾਫ ਵਿਭਾਗ,ਬੈਕਿੰਗ, ਡਾਕਤਾਰ ਵਿਭਾਗ, ਬੀਮਾ ਕੰਪਨੀਆਂ,ਹਾਉਸਿੰਗ ਤੇ ਰੀਅਲ ਅਸਟੇਟ, ਕੁਦਰਤੀ ਸਾਧਨਾ  ਦੀ ਸੁਰੱਖਿਆ, ਸਿੱਖਿਆ ਅਤੇ ਵਿੱਦਿਅਕ ਅਦਾਰੇ, ਫਾਈਨਾਂਸ , ਬੁਢਾਪਾ ਅਤੇ ਵਿਧਵਾ ਪੈਨਸ਼ਨ, ਪ੍ਰਵਾਸੀ ਸੇਵਾਵਾਂ, ਸ਼ਗੁਨ ਸਕੀਮ ਅਤੇ ਬੇਰੁਜਗਾਰੀ ਭੱਤਾ,ਗੈਸ ਕੁਨੈਕਸ਼ਨ ਅਤੇ ਇਨ੍ਹਾਂ ਦੀ ਪੂਰਤੀ ਸਬੰਧੀ, ਜਨਤਕ ਵੰਢ ਪ੍ਰਣਾਲੀ ਸਬੰਧੀ ਸੇਵਾਵਾਂ, ਆਧਾਰ ਕਾਰਡ, ਰਾਸਨ ਕਾਰਡ, ਵੋਟਰ ਸਾਨਖਤੀ ਕਾਰਡ ਅਤੇ ਬੀ.ਪੀ.ਐਲ ਕਾਰਡ, ਜਨਮ ਅਤੇ ਮੌਤ ਦੀ ਰਜਿਸ਼ਟ੍ਰੇਸਨ, ਵਾਹਨ ਦੀ ਰਜਿਸ਼ਟ੍ਰੇਸਨ/ਮੋਟਰ ਵਾਹਨ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਡ੍ਰਾਈਵਿੰਗ ਲਾਇਸੈਂਸ ਜਾਰੀ ਕਰਨਾ, ਇਮੀਗਰੇਸ਼ਨ ਆਦਿ ਦੇ ਕੇਸਾ ਦੀ ਸੁਣਵਾਈ ਕੀਤੀ ਜਾਂਦੀ ਹੈ ।

ਉਨ੍ਹਾਂ ਦੱਸਿਆ ਕਿ ਉਪਰੋਕਤ ਸੇਵਾਵਾਂ ਨਾਲ ਸਬੰਧਤ ਅਜਿਹੇ ਝਗੜੇ/ਸਿਕਾਇਤਾਂ/ਵਿਵਾਦ ਜਿਹੜੇ ਅਦਾਲਤਾ ਦੇ ਵਿੱਚ ਲੰਬਤ ਨਹੀਂ ਹਨ ਸਬੰਦੀ ਦਰਖਾਸਤ ਸਾਦੇ ਕਾਗਜ ਤੇ ਲਿਖ ਕੇ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਵਿੱਚ ਚੇਅਰਮੈਨ ਨੂੰ ਕਰਨੀ ਹੁੰਦੀ ਹੈ ਅਤੇ ਇਸ ਲੋਕ ਅਦਾਲਤ ਦੇ ਵਿੱਚ 1 ਕਰੋੜ ਦੇ ਘੱਟ ਦੇ ਝਗੜੇ/ ਮੁੱਦੇ ਉੱਠਾਏ ਜਾ ਸਕਦੇ ਹਨ । . ਉਨ੍ਹਾਂ ਸਥਾਈ ਲੋਕ ਅਦਾਲਤ ਦੇ ਲ਼ਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਲੋਕ ਅਦਾਲਤਾਂ ਵਿੱਚ ਜਲਦੀ ਤੇ ਸਸਤਾ ਨਿਆਂ ਮਿਲਦਾ ਹੈ, ਕੇਸ ਲਗਾਉਣ ਲਈ ਕੋਰਟ ਫੀਸ ਨਹੀਂ ਲਗਦੀ ਹੈ, ਇਸ ਦੇ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ, ਇਸ ਦੇ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ।  

ਇਸ ਸੈਮੀਨਾਰ ਦਾ ਆਯੋਜਨ ਜਿਲ੍ਹਾ ਬਾਰ ਅਸੋਸੀਏਸ਼ਨ ਪਠਾਨਕੋਟ ਵਲੋਂ ਕਰਵਾਇਆ ਗਿਆ ਤਾਂ ਜ਼ੋ ਵੱਧ ਤੋ ਵੱਧ ਬਾਰ ਅਸੋਸੀਏਸ਼ਨ ਦੇ ਮੈਂਬਰਾਂ ਨੂੰ    (੍ਰ ਜਨ ਉਪਯੋਗੀ ਸੇਵਾਵਾਂ ) ਬਾਰੇ ਜਾਣਕਾਰੀ ਮਿਲ ਸਕੇ ਅਤੇ  ਸਥਾਈ ਲੋਕ ਅਦਾਲਤ ਨਾਲ ਸਬੰਧਤ ਵੱਧ ਤੋ ਵੱਧ ਕੇਸਾਂ ਦਾ ਨਿਪਟਾਰਾ ਸਥਾਈ ਲੋਕ ਅਦਾਲਤ ਦੇ ਮਾਧਿਅਮ ਰਾਹੀਂ ਕਰਵਾਇਆ ਜਾ ਸਕੇ।
ਇਸ ਮੋਕੇ ਤੇ ਸ੍ਰੀ ਅਸੋਕ ਪ੍ਰਰਾਸਰ, ਪ੍ਰਧਾਨ  ਬਾਰ-ਐਸੋਸੀਏਸ਼ਨ ਪਠਾਨਕੋਟ,  ਸ੍ਰੀ ਦੀਪਕ ਸਰਮਾ, ਵਾਇਸ ਪ੍ਰਧਾਨ ਜਿਲ੍ਹਾ  ਬਾਰ ਐਸੋਸੀਏਸ਼ਨ ਪਠਾਨਕੋਟ, ਸ੍ਰੀ ਜਤਿੱਦਰ ਸਿੰਘ ਜੱਗੀ ਸਕੱਤਰ ਜਿਲ੍ਹਾ ਬਾਰ ਐਸੋਸੀਏਸ਼ਨ ਪਠਾਨਕੋਟ, ਸ੍ਰੀ ਰਾਮ ਸਰਨ ਭਗਤ ਅਤੇ ਸ੍ਰੀ ਸਤਨਾਮ ਸਿੰਘ, ਮੈਂਬਰ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਪਠਾਨਕੋਟ ਵੀ ਵਿਸੇਸ ਤੋਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here