ਆਮ ਬਦਲੀਆਂ ਮੌਕੇ ਸਟੇਸ਼ਨ ਚੁਆਇਸ ਤੋ ਵਾਂਝੇ 8886 ਅਧਿਆਪਕਾਂ ਨੂੰ ਵੀ ਦਿੱਤੀ ਜਾਵੇ ਪਹਿਲ: ਗੁਰਜਿੰਦਰਪਾਲ/ਚਰਨਜੀਤ

ਦਸੂਹਾ (ਦ ਸਟੈਲਰ ਨਿਊਜ਼)। ਰਿਪੋਰਟ- ਮਨੂ ਰਾਮਪਾਲ। ਸਿੱਖਿਆ ਵਿਭਾਗ ਵੱਲੋਂ 8886 ਵਿਚਲੇ ਸਰਪਲੱਸ ਹੋਏ ਅਧਿਆਪਕਾਂ ਨੂੰ ਆਮ ਬਦਲੀਆਂ ਮੌਕੇ ਪਹਿਲ ਦੇਣ ਤੇ ਵਿਭਾਗ ਦੇ ਫੈਸਲੇ ਨੇ ਜਿੱਥੇ ਇਨ੍ਹਾਂ ਅਧਿਆਪਕਾਂ ਨੂੰ ਰਾਹਤ ਦਿੱਤੀ ਹੈ ਉਥੇ ਹੀ ਆਦਰਸ਼ ਅਤੇ ਮਾਡਲ ਸਕੂਲਾਂ ਸਮੇਤ ਐਸਐਸਏ/ਰਮਸਾ ਦੇ ਬਹੁਤ ਸਾਰੇ ਅਧਿਆਪਕਾਂ ਜੋ 8886 ਤਹਿਤ ਰੈਗੂਲਰ ਹੋਏ ਪਰ ਸਟੇਸ਼ਨ ਚੁਆਇਸ ਤੋਂ ਵਾਂਝੇ ਰਹਿ ਗਏ ਸਨ ਵਿੱਚ ਆਸ ਦੀ ਕਿਰਨ ਜਾਗੀ ਹੈ ਅਤੇ ਉਨ੍ਹਾਂ ਸਰਕਾਰ ਅਤੇ ਵਿਭਾਗ ਨੂੰ ਮੰਗ ਕੀਤੀ ਹੈ ਕਿ ਆਨਲਾਈਨ ਹੋ ਰਹੀਆਂ ਆਮ ਬਦਲੀਆਂ ਦੌਰਾਨ ਪਹਿਲ ਦੇ ਆਧਾਰ ਤੇ ਉਨ੍ਹਾਂ ਨੂੰ ਵੀ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ

Advertisements

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਅਧਿਆਪਕ ਆਗੂ ਅਤੇ ਸਰਕਾਰੀ ਆਦਰਸ਼ ਅਤੇ ਮਾਡਲ ਸਕੂਲ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਜਿੰਦਰਪਾਲ ਸਿੰਘ ਅਤੇ ਉੱਪ ਪ੍ਰਧਾਨ ਚਰਨਜੀਤ ਸਿੰਘ ਨੇ ਇਸ ਮੰਗ ਨੂੰ ਲੈ ਕੇ  ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਨ੍ਹਾਂ 8886 ਅਧਿਆਪਕਾਂ ਵਿਚ ਬਹੁਤ ਸਾਰੇ ਅਧਿਆਪਕ ਅੱਜ ਵੀ ਰੋਜ਼ਾਨਾ 100-150km ਸਫ਼ਰ ਕਰ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮਾਨਸਿਕ ਅਤੇ ਸਮਾਜਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਅਧਿਆਪਕਾਂ ਨਾਲ ਹਮਦਰਦੀ ਦਾ ਵਤੀਰਾ ਅਖ਼ਤਿਆਰ ਕਰ ਆਮ ਬਦਲੀਆਂ ਮੌਕੇ ਇਨ੍ਹਾਂ ਨੂੰ ਵੀ ਪਹਿਲ ਦੇ ਆਧਾਰ ਤੇ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ

LEAVE A REPLY

Please enter your comment!
Please enter your name here