ਕੋਰੋਨਾ ਕਾਲ ਦੌਰਾਨ ਰੱਖੇ ਗਏ ਸਟਾਫ ਨਰਸਾਂ ਅਤੇ ਵਾਰਡ ਅਟੈਂਡੈਂਟਾਂ ਨੇ ਪੰਜਾਬ ਸਰਕਰਾ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਕਾਲ ਦੋਰਾਨ ਪੰਜਾਬ ਸਰਕਾਰ ਦੇ ਨਿਰਦੇਸ਼ਾ ਅਨੁਸਾਰ ਸਟਾਫ ਨਰਸਾਂ, ਵਾਰਡ ਅਟੈਂਡੈਂਟ ਅਤੇ ਐਲ. ਟੀ. ਵਲੰਟੀਅਰ ਰੱਖੇ ਗਏ ਸਨ ਅਤੇ ਉਹਨਾਂ ਸਾਰਿਆ ਦੀਆ ਡਿਉਟੀਆਂ ਖਤਮ ਕਰਕੇ ਉਹਨਾਂ ਨੂੰ ਬੇਰੁਜਗਾਰ ਕਰ ਦਿੱਤਾ ਹੈ ।  ਪੰਜਾਬ ਸਰਕਾਰ ਨੇ 2017 ਦੀਆਂ  ਚੋਣਾ ਦੋਰਾਨ ਘਰ-ਘਰ ਰੋਜਗਾਰ ਦੇਣ ਦਾ ਵਆਦਾ ਕੀਤਾ ਸੀ ਤੇ ਗੁਟਕਾ ਸਾਹਿਬ ਦੀਆਂ ਕਸਮਾਂ ਵੀ ਖਾਦੀਆ ਸਨ ਪਰ ਅੱਜ ਪੰਜਾਬ ਦੀ ਜਵਾਨੀ ਵੱਡੀਆ-ਵੱਡੀਆ ਡਿਗਰੀਆਂ ਪ੍ਰਾਪਕ ਕਰਕੇ ਬੇਰੁਜਗਾਰਾ ਵੱਜੋ ਸੜਕਾ ਦੇ ਧੱਕੇ ਖਾ ਰਹੀ ਹੈ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਜਸਵਿੰਦਰ ਕੋਰ ਸਟਾਫ ਨਰਸ ਨੇ ਦੱਸਿਆ ਕਿ ਕੋਰੋਨਾ ਕਾਲ ਦੋਰਾਨ ਆਪਣੀ ਜਾਨ ਦਾ ਪਰਵਾਹ ਨਾ ਕਰਦੇ ਹੋਏ ਮਹਾਂਮਾਰੀ ਦੋਰਾਨ ਡਿਉਟੀ ਨਿਭਾਈ ਹੈ ।

Advertisements

ਪਰ ਸਰਕਾਰ ਵੱਲੋ ਸਨਮਾਨ ਦੇਣ ਦੀ ਬਜਾਏ ਬੇਰੁਜਗਾਰ ਕਰਕੇ ਕਰ ਦਿੱਤਾ,  ਇਸ ਕਰਕੇ ਅਸੀ ਮਨਾਸਿਕ ਤੋਰ ਤੇ ਪਰੇਸ਼ਾਨ ਹਾਂ। ਇਸ ਤੋ ਪਹਿਲਾਂ ਅਸੀ ਪ੍ਰਾਈਵੇਟ ਹਸਪਤਾਲਾ ਵਿੱਚ ਨੋਕਰੀ ਕਰ ਰਹੇ ਸੀ ਤੇ ਹੁਣ ਸਾਨੂੰ ਉਹਨਾਂ ਨੇ ਰੱਖਣ ਤੇ ਜਵਾਬ ਦੇ ਦਿੱਤਾ ਹੈ । ਉਹਨਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਦੁਆਰਾ ਨੋਕਰੀ ਵਿੱਚ ਬਹਾਲ ਕਰ ਦਿੱਤਾ ਜਾਵੇ ਤਾਂ ਜੋ ਫਾਕੇ ਕੱਟਂਣ ਤੇ ਮਜਬੂਰ ਨਾ ਹੋਣਾ ਪਵੇ । ਉਹਨਾਂ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਨੂੰ ਨੋਕਰਾ ਨਾ ਦਿੱਤੀ ਤਾਂ ਆਉਣ ਵਾਲਾ ਸਮੇ ਵਿੱਚ ਸੰਘਰਸ ਹੋਰ ਤੇਜ ਕਰ ਦਿੱਤਾ ਜਾਵੇਗਾ । ਇਸ ਮੋਕੇ,ਅਮਨਦੀਪ ਕੋਰ ਸ ਹਰਪ੍ਰੀਤ ਕੋਰ ਸ ਯੋਤੀ ਬਾਲਾ , ਆਂਚਲ ਜੱਸੀ , ਕੋਮਲ ਰਾਣਾ , ਗੁਰਪ੍ਰੀਤ ਕੋਰ , ਮਮਤਾ , ਐਕਸੀ , ਕਿਮੀ ਸ਼ਰਮਾਂ , ਗੁਰਸ਼ਰਨਜੀਤ , ਦੀਪਕ , ਭੁਪਿੰਦਰ ਸਿੰਘ , ਰਜਿੰਦਰ ਸਿੰਘ , ਵਿਕਟਰ , ਨੋਲਸਨ  ਆਦਿ ਹਾਜਰ ਸਨ ।  

LEAVE A REPLY

Please enter your comment!
Please enter your name here