ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕ ਪੂਰੀ ਅਹਿਤਿਆਤ ਵਰਤਣ: ਪੰਚਾਲ

ਹੁਸ਼ਿਆਰਪੁਰ,(ਦ ਸਟੈਲਰ ਨਿਊਜ਼)। ਜ਼ਿਲ੍ਹੇ ਵਿੱਚ ਵੱਧ ਰਹੇ ਕੋਰੋਨਾ ਦੇ ਕੇਸਾਂ ਸਬੰਧੀ ਲੋਕਾਂ ਨੂੰ ਸੁਚੇਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅੱਜ ਪੁਰਜ਼ੋਰ ਅਪੀਲ ਕੀਤੀ ਕਿ ਕੋਵਿਡ-19 ਦੇ ਮੁੜ ਪੈਰ ਪਸਾਰਨ ਨੂੰ ਲੈ ਕੇ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲੋੜੀਂਦੀ ਅਹਿਤਿਆਤ ਹਰ ਹਾਲ ਯਕੀਨੀ ਬਣਾਉਣ ਤਾਂ ਜੋ ਇਸ ਵਾਇਰਸ ਨੂੰ ਹੋਰ ਫੈਲਣੋ ਰੋਕਿਆ ਜਾ ਸਕੇ।
ਅੱਜ ਸਾਹਮਣੇ ਆਏ 165 ਕੇਸਾਂ ਅਤੇ ਕੋਵਿਡ ਕਾਰਨ ਹੋਈਆਂ 5 ਮੌਤਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿਹਤ ਸਲਾਹਕਾਰੀਆਂ ਦੀ ਪਾਲਣਾ ਅਤੇ ਸਰਕਾਰ ਵਲੋਂ ਅੰਦਰੂਨੀ ਅਤੇ ਬਾਹਰੀ ਇਕੱਠ ਸਬੰਧੀ ਜਾਰੀ ਹਦਾਇਤਾਂ ਨੂੰ ਜਨਤਕ ਹਿੱਤਾਂ ਵਿੱਚ ਕਿਸੇ ਵੀ ਕੀਮਤ ’ਤੇ ਅੱਖੋਂ-ਪਰੋਖੇ ਨਾ ਕੀਤਾ ਜਾਵੇ।

Advertisements

ਜ਼ਿਲ੍ਹਾ ਪ੍ਰਸ਼ਾਸਨ ਦੇ ਹਫਤਾਵਰੀ ਫੇਸਬੁੱਕ ਲਾਈਵ ਦੌਰਾਨ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹੇ ਵਿੱਚ 32 ਹਾਟ ਸਪਾਟ ਹਨ ਜਿਨ੍ਹਾਂ ਵਿੱਚ ਲਾਲਪੁਰ, ਗੜ੍ਹਦੀਵਾਲਾ, ਬੱਸੀ ਗੁਲਾਮ ਹੁਸੈਨ, ਢੋਲਵਾਹਾ, ਮਾਨਗੜ੍ਹ, ਲਹਿਲ, ਢੱਕੀ, ਕਕਰਾਲੀ, ਬੇਗਮਪੁਰ, ਸਿਕਲਰੀ, ਬਾਲਾ, ਖਡਿਆਲਾ, ਰਾਮ ਨਗਰ (ਜਨੌੜੀ), ਮਾਹਿਰੋਵਾਲ, ਨੰਗਲ ਇਸ਼ਰ, ਰਾਜਾ ਕਲਾਂ, ਘਾਸੀਪੁਰ, ਮੜੂਲੀ ਬ੍ਰਾਮਣਾ, ਗੋਇਆਲ, ਮਿਆਣੀ, ਪਾਰੋਵਾਲ, ਸੰਧੂਵਾਲ, ਪਾਲੇਵਾਲ, ਬੱਸੀ ਵਜੀਦ, ਖੁਰਦਾਂ, ਫਤਿਹਪੁਰ, ਡੰਡੋਹ, ਨੰਗਲ ਕਾਨੂਗੋ, ਹਰਿਆਣਾ ਵਾਰਡ ਨੰ: 9, ਨੀਲਾ ਨਲੋਆ, ਭੀਖੋਵਾਲ ਅਤੇ ਟਾਹਲੀਵਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 23 ਮਾਈਕ੍ਰੋ ਕੰਟੇਨਮੈਂਟ ਜ਼ੋਨਾਂ ਵਿੱਚ ਗੋਕਲ ਨਗਰ, ਦਸ਼ਮੇਸ਼ ਨਗਰ, ਡਾਡਾ, ਚੱਗਰਾਂ, ਪੰਡੋਰੀ ਮਹਿਤਮਾ, ਹਾਰਟਾ, ਬਾਹੋਵਾਲ, ਕੋਟ ਫਤੂਹੀ, ਢਾਡਾ ਖੁਰਦ, ਜੱਸੋਵਾਲ, ਨਡਾਲੋ, ਅਜਨੋਹਾ, ਮਾਹਿਲਪੁਰ ਵਾਰਡ ਨੰ: 4, ਮੀਠੇਵਾਲ, ਤਲਵੰਡੀ ਰਾਈਆਂ, ਬੱਸੀ ਕਲਾਂ, ਨਡਾਲੋ, ਘਮਿਆਲਾ, ਸਿੰਗੜੀਵਾਲ, ਸਤੌਰ, ਸ਼ਾਮ ਚੁਰਾਸੀ ਅਤੇ ਆਲੋਵਾਲ ਸ਼ਾਮਲ ਹਨ।
ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਕੋਵਿਡ ਦੇ ਹੋ ਰਹੇ ਫੈਲਾਅ ਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਸਾਰਿਆਂ ਨੂੰ ਮਾਸਕ ਪਹਿਨਣ, ਹੱਥ ਸਾਫ ਰੱਖਣ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 353110 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 10720 ਪਾਜੀਟਿਵ ਆਉਣ ਉਰਪੰਤ ਐਕਟਿਵ ਕੇਸਾਂ ਦੀ ਗਿਣਤੀ 1401 ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ ਨਾਲ 421 ਮੌਤਾਂ ਹੋ ਚੁੱਕੀਆਂ ਹਨ।

ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ :
ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ 60 ਸਾਲ ਜਾਂ ਇਸ ਤੋਂ ਵੱਧ ਉਮਰ ਅਤੇ 45 ਤੋਂ 59 ਸਾਲ ਤੱਕ ਦੇ ਉਹ ਲੋਕ ਜਿਹੜੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਹਨ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਈਂ ਬਣੀਆਂ ਸੈਸ਼ਨ ਸਾਈਟਾਂ ’ਤੇ ਜਾ ਕੇ ਵੈਕਸੀਨੇਸ਼ਨ ਲਗਾਉਣ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਵੈਕਸੀਨੇਸ਼ਨ ਬਿਲਕੁੱਲ ਮੁਫ਼ਤ ਲਗਾਈ ਜਾਂਦੀ ਹੈ। ਜ਼ਿਲ੍ਹੇ ਵਿੱਚ ਵੈਕਸੀਨੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 29947 ਡੋਜਾਂ ਲੱਗ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 7391 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 3071 ਹੈਲਥ ਕੇਅਰ ਵਰਕਰਾਂ ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਫਰੰਟ ਲਾਈਨ ਵਰਕਰਾਂ ਵਿੱਚ 5137 ਨੂੰ ਪਹਿਲੀ ਅਤੇ 2639 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। ਇਸੇ ਤਰ੍ਹਾਂ 60 ਸਾਲ ਜਾਂ ਇਸ ਤੋਂ ਵੱਧ ਅਤੇ 45 ਸਾਲ ਤੋਂ 59 ਸਾਲ ਉਮਰ ਤੱਕ ਦੇ 13489 ਵਿਅਕਤੀਆਂ ਨੂੰ ਕੋਵਿਡ ਦੀ ਵੈਕਸੀਨ ਲਗਾਈ ਜਾ ਚੁੱਕੀ ਹੈ।

LEAVE A REPLY

Please enter your comment!
Please enter your name here