ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਸਕੂਲਾਂ ਵਿੱਚ ਸੈਪਲਿੰਗ ਸ਼ੁਰੂ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇੇ ਐਸ ਐਮ ਉ ਬੁਢਾਬਾੜ ਡਾ. ਹਰਜੀਤ ਸਿੰਘ ਦੇ ਹੁਕਮਾਂ ਤੇ ਬਲਾਕ ਮੁਕੇਰੀਆਂ ਦੇ ਸਕੂਲਾਂ ਵਿੱਚ ਕਰੋਨਾ ਸੈਪਲਿੰਗ ਹੋ ਰਹੀ ਹੈ ਜਿਸ ਤਹਿਤ ਅੱਜ ਪਿੰਡ ਸਰਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 175 ਬੱਚਿਆਂ ਅਤੇ ਅਧਿਆਪਕਾਂ ਦੇ ਸੈਂਪਲ ਲਏ ਇਸ ਮੌਕੇ ਤੇ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਵੱਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕਰੋਨਾ ਸੈਪਲਿੰਗ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਰੋਨਾ ਇਨਫੈਕਸ਼ਨ ਦਾ ਪਤਾ ਲੱਗ ਸਕੇ ਅਤੇ ਉਸ ਏਰੀਏ ਨੂੰ ਇਨਫੈਕਸ਼ਨ ਮੁਕਤ ਕੀਤਾ ਜਾ ਸਕੇ

Advertisements

ਇਸ ਮੌਕੇ ਤੇ ਹੈਲਥ ਇੰਸਪੈਕਟਰ ਰਾਜਦੀਪ ਸਿੰਘ ਬੁਢਾਬਾੜ ਨੇ ਕਿਹਾ ਕਿ ਬਲਾਕ ਮੁਕੇਰੀਆਂ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਕਮੇਟੀਆਂ ਅਤੇ ਪ੍ਰਿੰਸੀਪਲਾ ਵੱਲੋਂ ਕਰੋਨਾ ਸੈਪਲਿੰਗ ਵਾਸਤੇ ਬਹੁਤ ਹੀ ਵਧੀਆ ਯੋਗਦਾਨ ਮਿਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋਨਾ ਸਬੰਧੀ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਮੂੰਹ ਤੇ ਮਾਸਕ ਲਗਾ ਕੇ ਰੱਖੋ, ਕਿਸੇ ਨਾਲ ਹੱਥ ਨਾ ਮਿਲਾਓ, ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ ਅਤੇ ਇੱਕ ਦੂਜੇ ਵਿਚਕਾਰ ਦੂਰੀ ਬਣਾ ਕੇ ਰੱਖੋ ਇਸ ਮੌਕੇ ਤੇ ਬੁਢਾਬਾੜ ਦੀ ਸੈਪਲਿੰਗ ਟੀਮ ਵਿਚ ਡਾ. ਹਿਮੰਤ ਸ਼ਰਮਾ, ਬਲਵਿੰਦਰ ਪਾਲ ਸਿੰਘ, ਰਜਨੀ ਸ਼ਰਮਾ, ਰਾਹੁਲ ਵਸ਼ਿਸ਼ਟ, ਸੀਐਚਉ ਨੇਹਾ, ਅਨੂ, ਇੰਦਰਜੀਤ ਕੌਰ, ਸਟਾਫ ਨਰਸ ਇੰਦਰਜੀਤ, ਮੰਜੂ, ਫਾਰਮਾਸਿਸਟ ਸੰਦੀਪ ਸਿੰਘ, ਰੁਮੇਲੀ, ਆਸ਼ਾ ਵਰਕਰਾਂ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ

LEAVE A REPLY

Please enter your comment!
Please enter your name here