ਵਿਧਾਇਕ ਪਰਮਿੰਦਰ ਦੀ ਪਤਨੀ ਇੰਦਰਜੀਤ ਖੋਸਾ ਨੇ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਨੂੰ ਸੋਂਪਿਆ 20 ਲੱਖ ਰੁਪਏ ਦਾ ਚੈੱਕ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਯਤਨਾ ਸਦਕਾਂ ਸ੍ਰੀ ਰਾਮ ਬਾਗ ਬਿਰਧ ਸੇਵਾ ਆਸ਼ਰਮ ਫਿਰੋਜ਼ਪੁਰ ਦੀ ਉਸਾਰੀ ਅਤੇ ਰੈਨੋਵੇਸ਼ਨ  ਲਈ  20 ਲੱਖ ਰੁਪਏ ਦੀ ਰਾਸ਼ੀ ਸਰਕਾਰ ਵੱਲੋਂ ਜਾਰੀ ਕਰਵਾਈ ਗਈ ਸੀ। ਜਿਸ ਤਹਿਤ  20 ਲੱਖ ਰੁਪਏ ਦਾ ਚੈੱਕ ਅੱਜ ਵਿਧਾਇਕ ਪਰਮਿੰਦਰ ਸਿੰਘ ਦੀ ਪਤਨੀ ਬੀਬੀ ਇੰਦਰਜੀਤ ਖੋਸਾ ਵੱਲੋ ਆਸ਼ਰਮ ਦੀ ਮੈਨਜਮੈਂਟ ਨੂੰ ਸੋਂਪਿਆਂ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਇੰਦਰਜੀਤ ਖੋਸਾ ਨੇ ਦੱਸਿਆ ਕਿ 20 ਲੱਖ ਰੁਪਏ ਦੀ ਰਾਸ਼ੀ ਨਾਲ ਆਸ਼ਰਮ ਵਿਖੇ ਨਵੇ ਕਮਰੇ ਅਤੇ ਹੋਰ ਜ਼ਰੂਰੀ ਰੈਨੇਵੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਥੇ ਰਹਿ ਰਹੇ ਲੋਕਾਂ ਦੀ ਸੇਵਾ ਕਰੀਏ ਕਿਊਂਕਿ ਅਸੀਂ ਅੱਜ ਜਿਸ ਮੁਕਾਮ ਤੇ ਵੀ ਹਾਂ ਆਪਣੇ ਬਜ਼ਰੁਗਾਂ ਦੀਆਂ ਦੁਆਵਾ ਅਤੇ ਆਸ਼ੀਰਵਾਦ ਸਦਕਾਂ ਹੀ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਤੋਂ ਵੱਡਿਆਂ ਦਾ ਮਾਨ ਸਤਕਾਰ ਅਤੇ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।

Advertisements

ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾਂ ਹੀ ਇਨ੍ਹਾਂ ਦੀ ਸੇਵਾ ਲਈ ਹਾਜ਼ਰ ਹਾਂ ਤੇ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ  ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ  ਆਸ਼ਰਮ ਵਿਖੇ 10 ਲੱਖ ਰੁਪਏ ਦੀ ਲਾਗਤ ਦੇ ਨਾਲ ਸੋਲਰ ਸਿਸਟਮ ਲਗਾ ਕੇ ਦਿੱਤਾ ਗਿਆ ਸੀ ਤਾਂ ਜੋ  ਬਿਜਲੀ ਬਿਜਲੀ ਤੋਂ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਅੱਜ ਇਸ ਆਸ਼ਰਮ ਦੀ ਉਸਾਰੀ/ਰੈਨੇਵੇਸ਼ਨ ਲਈ 20 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ ਅਤੇ ਜੇਕਰ ਜ਼ਰੂਰਤ ਹੋਈ ਤਾਂ ਆਸ਼ਰਮ ਲਈ ਹੋਰ ਵੀ ਫੰਡ ਲਿਆਂਦੇ ਜਾਣਗੇ। ਇਸ ਮੌਕੇ ਪ੍ਰਧਾਨ ਹਰੀਸ਼ ਭਗਤ, ਸਕੱਤਰ ਨਰੇਸ਼ ਜੈਨ, ਕੈਸ਼ੀਅਰ ਰਾਕੇਸ਼ ਅਗਰਵਾਲ, ਮੁਕੇਸ਼ ਗੋਇਲ, ਸੰਜੀਵ ਖੰਨਾ, ਸਪਨਾ ਤਿਆਲ ਪ੍ਰਧਾਨ ਕੈਂਟ ਬੋਰਡ, ਸੰਜੈ ਗੁਪਤਾ, ਬਯੰਤ ਸਿਕਰੀ, ਅਜੈ ਜੋਸ਼ੀ, ਰੂਪ ਨਰਾਇਨ, ਕਾਕਾ ਗੋਇਲ, ਡਾ. ਰਜਨੀ ਸ਼ਰਮਾ, ਤਰੁਨ ਪਾਇਲਟ, ਵਿਸ਼ਾਲ ਸਿੱਕਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here