ਬਜਵਾੜਾ ਕਲ੍ਹਾ ’ਚ ਵਿਸਾਖੀ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ

ਮਾਹਿਲਪੁਰ (ਦ ਸਟੈਲਰ ਨਿਊਜ਼), ਜਸਵਿੰਦਰ ਸਿੰਘ ਹੀਰ।  ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਬਜਵਾੜਾ ਕਲਾਂ ਵਿਖੇ ਪ੍ਰਵਾਸੀ ਭਾਰਤੀਆਂ ਅਤੇ  ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਮੌਕੇ ਮਹਾਨ ਗੁਰਮਤਿ ਸਮਾਗਮ ਜਥੇਦਾਰ ਬਾਬਾ ਗੁਰਦੇਵ ਸਿੰਘ ਮੁੱਖੀ ਸਾਹਿਬਜਾਦਾ ਬਾਬਾ ਫਤਹਿ ਸਿੰਘ ਤਰਨਾ ਦਲ ਛਾਉਣੀ ਨਿਹੰਗ ਸਿੰਘਾਂ  ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਜਿਸ ਵਿਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪੰਰਤ ਦੀਵਾਨ ਹਾਲ ਵਿਚ ਜਥੇਦਾਰ ਬਾਬਾ ਗੁਰਦੇਵ ਸਿੰਘ , ਭਾਈ ਜਸਵਿੰਦਰ ਸਿੰਘ ਹੈਡ ਗ੍ਰੰਥੀ, ਭਾਈ ਕੰਵਰਪਾਲ ਸਿੰਘ ਹੁਸ਼ਿਆਰਪੁਰ, ਭਾਈ ਸਿਮਰਤਪਾਲ ਸਿੰਘ ਥਿਆੜਾ, ਭਾਈ ਕੀਰਤਪਾਲ ਸਿੰਘ ਥਿਆੜਾ ਢਾਡੀ ਜਥਾ, ਭਾਈ ਫਤਿਹ ਸਿੰਘ, ਪ੍ਰਭਜੋਤ ਕੌਰ ਵਲੋਂ ਗੁਰਬਾਣੀ-ਗੁਰਇਤਿਹਾਸ ਢਾਡੀ ਵਾਰਾ, ਕਥਾ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

Advertisements

ਇਸ ਮੌਕੇ ਬਾਬਾ ਗੁਰਦੇਵ ਸਿੰਘ ਜੀ ਵਲੋਂ ਬਾਬਾ ਹਰਚਰਨ ਸਿੰਘ ਬੋੜਾ ਖ਼ਜ਼ਾਨਚੀ ਕਬੱਡੀ ਫੈਡਰੇਸ਼ਨ ਯੂ. ਕੇ., ਬੀਬੀ ਜਸਵੀਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰਜੀਤ ਸਿੰਘ ਲੁਧਿਆਣਾ, ਅਜਮੇਰ ਸਿੰਘ ਬਾਘਾ, ਤਲਜਿੰਦਰ ਸਿੰਘ, ਕਰਨੈਲ ਸਿੰਘ ਪੱਟੀ, ਜੱਸਾ ਸਿੰਘ, ਰਾਜੂ ਸਿੰਘ, ਮਨਜਿੰਦਰ ਸਿੰਘ, ਬਲਵੀਰ ਸਿੰਘ, ਨਰਿੰਦਰ ਸਿੰਘ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਹੇੜੀਆਂ, ਜਗਦੀਪ ਸਿੰਘ, ਸੋਢੀ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here