ਹੜ ਦੇ ਪਾਣੀ ਨੇ ਮਚਾਈ ਤਬਾਹੀ ਖੇਤਾਂ ਵਿਚ ਫ਼ਸਲਾਂ, ਹਵੇਲੀਆਂ ਗਲੀਆ ‘ਚ ਭਰਿਆ ਪਾਣੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਲਾਕ ਮਾਹਿਲਪੁਰ  ਦੇ ਪਿੰਡ ਠੁਆਣਾ ਵਿੱਚ ਪਿਛਲੇ ਦਿਨ ਤੋਂ ਹੋ ਰਹੀ ਵਰਖਾ ਕਾਰਣ ਪਿੰਡ ਦੇ ਚਾਰ ਚੁਫੇਰੇ ਸਕਰੂਲੀ ਆਦਿ ਪਿੰਡਾਂ ਤੋਂ ਚੱਲਦਾ ਬਰਸਾਤੀ ਪਾਣੀ ਪਿਛਲੇ ਲੰਬੇ ਸਮੇਂ ਤੋਂ ਇਸ ਪਿੰਡ ਨੂੰ ਚਾਰ ਚੁਫੇਰਿਓਂ ਘੇਰ ਕੇ ਇੱਥੇ ਪਿਛਲੇ ਕਈ ਸਾਲਾਂ ਤੋਂ ਭਾਰੀ ਮਾਰ ਕਰਦਾ ਆ ਰਿਹਾ ਹੈ, ਪਿੰਡ ਦੇ ਮੋਹਣ ਸਿੰਘ, ਸੰਜੀਵ ਕੁਮਾਰ ਪਚਨੰਗਲ, ਰੌਸ਼ਨ ਲਾਲ, ਹੰਸ ਰਾਜ, ਦਵਿੰਦਰ ਥਿੰਦ, ਗੌਰਵ, ਪਰਮਵੀਰ ਆਦਿ ਨੇ ਦੱਸਿਆ ਕਿ ਦੇਰ ਰਾਤ ਤੋਂ ਉਹਨਾਂ ਦੇ ਪਿੰਡ ਵਿਚ ਨਾਲ ਲਗਦੇ ਆਸ-ਪਾਸ ਦੇ ਪਿੰਡਾਂ ਤੋਂ ਖੇਤਾਂ ਦਾ ਪਾਣੀ ਇਕੱਠਾ ਹੋ ਕੇ ਪਿੰਡ ਵਿਚ ਆ ਚੁੱਕਾ ਹੈ।

Advertisements

ਜਿਸ ਨਾਲ ਪਿੰਡ ਦੇ ਖੇਤਾਂ ਵਿਚ ਪਸ਼ੂਆਂ ਦਾ ਚਾਰਾ, ਫ਼ਸਲਾਂ ਬੇ ਹਿਸਾਬੇ ਪਾਣੀ ਵਿਚ ਡੁੱਬਣ ਨਾਲ ਖ਼ਰਾਬ ਹੋ ਗਈਆ ਹਨ। ਇਸ ਦੇ ਦੂਸਰੇ ਪਾਸੇ ਲੋਕਾਂ ਦੀਆ ਹਵੇਲੀਆਂ ਵਿਚ ਪਾਣੀ ਆ ਜਾਣ ਕਾਰਨ ਸੁੱਕਾ ਚਾਰਾ ਵੀ ਇਸ ਹੜ ਦੇ ਗੰਦੇ ਪਾਣੀ ਦੀ ਭੇਟ ਚੜ ਗਿਆ।  ਪਿੰਡ ਦੇ ਸਕੂਲ ਦੀ ਦੱਖਣ ਪਾਸੇ ਵਾਲੀ ਲੰਬੀ ਦੀਵਾਰ ਇਸ ਪਾਣੀ ਨਾਲ ਡਿਗ ਪਈ ਹੈ ‘ਤੇ ਸਕੂਲ ਅੰਦਰ ਖੜੇ ਦਰਖਤ ਵੀ ਪਾਣੀ ਨਾਲ ਡਿਗ ਪਏ ਹਨ। ਪਿੰਡ ਦੀਆ ਗਲੀਆਂ ‘ਤੇ ਆਸ-ਪਾਸ ਇਸ ਖੜੇ ਗੰਦੇ ਪਾਣੀ ਦਾ ਕੋਈ ਵੀ ਨਿਕਾਸ ਨਾ ਹੋਣ ਕਰਕੇ ਪਿੰਡ ਵਿਚ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਰਸਾਤੀ ਪਾਣੀ ਵਾਲੀ ਡਰੇਨ ਦੀ ਸਫਾਈ ਕਰਾ ਕੇ ਇਸ ਪਾਣੀ ਦਾ ਢੁੱਕਵਾਂ ਨਿਕਾਸ ਕਰ ਕੇ ਉਹਨਾਂ ਨੂੰ ਇਸ ਪਾਣੀ ਦੀ ਹਰ ਸਾਲ ਹੋਣ ਵਾਲੀ ਮਾਰ ਤੋਂ ਨਿਜਾਤ ਦਿਵਾਈ ਜਾਵੇ।

LEAVE A REPLY

Please enter your comment!
Please enter your name here