ਜਿਲੇ ਵਿੱਚ ਆਏ 98 ਨਵੇ ਪਾਜੇਟਿਵ ਮਰੀਜ, 3 ਮੌਤਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਛੱਕੀ ਲੱਛਣਾ ਵਾਲੇ 2593 ਨਵੇ ਸੈਪਲ ਲੈਣ ਨਾਲ ਅਤੇ 2252 ਸੈਪਲ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇੋ 98 ਨਵੇ ਪਾਜੇਟਿਵ ਮਰੀਜਾ ਦੇ ਕੇਸ ਅਉਣ ਨਾਲ ਕੁੱਲ ਪਾਜੇਟਿਵ ਮਰੀਜਾ ਦੀ ਗਿਣਤੀ 16722 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਲੈਏ ਗਏ ਕੁੱਲ ਸੈਪਲਾ ਦੀ ਗਿਣਤੀ 426763 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 408089 ਸੈਪਲ ਨੈਗਟਿਵ, ਜਦ ਕਿ 3558 ਸੈਪਲਾ ਦੀ ਰਿਪੋਟ ਦਾ ਇੰਤਜਾਰ ਹੈ । 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੈਤਾ ਦੀ ਗਿਣਤੀ 672 ਹੈ, ਐਕਟਿਵ ਕੇਸਾਂਦੀ ਗਿਣਤੀ 1428 ਹੈ ਜਦ ਕਿ ਠੀਕ ਹੋ ਕੇ ਘਰ ਗਏ ਮਰੀਜਾ ਦੀ ਗਿਣਤੀ 16000 ਹੈ । ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿੇਲੇ ਵਿੱਚ 98 ਮਰੀਜ ਪਾਜੇਟਿਵ ਪਾਏ ਗਏ ਹਨ ।

Advertisements

ਹੁਸ਼ਿਆਰਪੁਰ ਸ਼ਾਹਿਰ ਦੇ 18 ਪਾਜੇਟਿਵ ਮਰੀਜ ਹੈ ਤੇ 80 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ । ਕੋਰੋਨਾ ਵਾਇਰਸ ਨਾਲ ਜਿਲੇ ਵਿਚ 3 ਮੌਤਾ ਹੋਈਆ ਹ। 73 ਸਾਲਾ ਪੁਰਸ਼ ਵਾਸੀ ਫਹਿਤੇਗੜ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ (2) 70 ਸਾਲਾ ਔਰਤ ਵਾਸੀ ਸ਼ੁੰਦਰ ਨਗਰ ਹੁਸਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (3) 72 ਸਾਲਾ ਪੁਰਸ਼ ਵਾਸੀ ਪੱਜੋਦੱਤਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਖੇ ਹੋਈ ਹੈ । ਕੋਵਿਡ 19 ਵਾਇਰਸ ਦੇ ਸਮਾਜਿਕ ਫੈਲਾ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਾਉਣ , ਭੀੜ ਵਾਲੀਆ ਥਾਾਂ ਤੇ ਜਾਣ ਤੋ ਗੁਰੇਜ ਕਰਨਾ ਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾਂ ਤੇ ਕਰਵਾਉਣੀ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਕੰਟਰੋਲ ਕੀਤਾ ਜਾ ਸਕੇ।

LEAVE A REPLY

Please enter your comment!
Please enter your name here