ਵਿਦੇਸ਼ ਭੇਜਣ ਦੇੇ ਨਾਮ ਤੇ ਵਿਆਹੁਤਾ ਨੂੰ ਬੰਧਕ ਬਣਾ ਕੇ ਕੀਤਾ ਜਬਰ-ਜ਼ਿਨਾਹ, ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿਖੇ ਮੋਗਾ ਦੀ 28 ਸਾਲਾ ਵਿਆਹੁਤਾ ਨੂੰ ਬੰਧਕ ਬਣਾ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ’ਚ ਆਪਣੀ ਭੈਣ ਦੇ ਘਰ ਬਤੌਰ ਮੇਡ ਭੇਜਣ ਦਾ ਝਾਂਸਾ ਦੇ ਕੇ ਪਹਿਲਾਂ ਉਸ ਨੂੰ ਅਗਵਾ ਕੀਤਾ ਗਿਆ ਅਤੇ ਫਿਰ ਕਰੀਬ ਸਵਾ ਮਹੀਨੇ ਤੱਕ ਕਿਰਾਏ ਦੇ ਮਕਾਨ ’ਚ ਰੱਖ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਥਾਣਾ ਸਿਟੀ ਸਾਊਥ ਦੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਹਿਲਾ ਨੇ ਪੁਲਸ ਦੇ ਕੋਲ ਦਰਜ ਕਰਵਾਏ ਬਿਆਨ ’ਚ ਕਿਹਾ ਕਿ ਪਿੰਡ ਭੁੱਲਰ ’ਚ ਰਹਿਣ ਵਾਲਾ ਸੰਤ ਰਾਮ ਉਰਫ਼ ਸ਼ੇਰੀ ਨੇ ਉਸ ਦੇ ਪੇਕੇ ਵਾਲਿਆਂ ਨੂੰ ਝਾਂਸਾ ਦਿੱਤਾ ਕਿ ਉਕਤ ਮਹਿਲਾ ਨੂੰ ਉਹ ਆਪਣੇ ਖ਼ਰਚੇ ’ਤੇ ਕੈਨੇਡਾ ਭੇਜ ਦੇਣਗੇ। ਇਸ ਦੌਰਾਨ ਦੋਸ਼ੀ ਸੰਤ ਰਾਮ ਸ਼ੇਰੀ ਨੇ ਮਹਿਲਾ ਅਤੇ ਉਸ ਦੇ ਪੇਕੇ ਪਰਿਵਾਰ ਨੂੰ ਰੰਜੀਤ ਸਿੰਘ ਵਾਸੀ ਉਪਲਾ (ਜਲੰਧਰ) ਨਾਲ ਮਿਲਵਾਇਆ। ਫਿਰ ਉਕਤ ਟਰੈਵਲ ਏਜੰਟ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਹਿਲਾ ਨੂੰ ਜਲੰਧਰ ’ਚ ਇਕ ਕੋਠੀ ’ਚ ਲਿਜਾ ਕੇ ਉਸ ਤਿੰਨ ਸਾਲ ਦੇ ਬੇਟੇ ਨਾਲ ਬੰਧਕ ਬਣਾ ਲਿਆ। ਇਥੇ ਉਸ ਨੇ ਵਿਆਹੁਤਾ ਨਾਲ ਇਕ ਮਹੀਨਾ 10 ਦਿਨਾਂ ਤੱਕ ਪਹਿਲਾਂ ਲਗਾਤਾਰ ਜਬਰ-ਜ਼ਿਨਾਹ ਕੀਤਾ।

Advertisements

ਮਹਿਲਾ ਮੌਕਾ ਪਾ ਕੇ ਕੋਠੀ ’ਚੋਂ ਨਿਕਲੀ ਅਤੇ ਆਪਣੇ ਘਰ ਪਹੁੰਚੀ। ਮਹਿਲਾ ਦੀ ਸ਼ਿਕਾਇਤ ’ਤੇ ਪੁਲਸ ਨੇ ਜੋੜੇ ਸਮੇਤ ਤਿੰਨ ’ਤੇ ਕੇਸ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਰਣਜੀਤ ਸਿੰਘ ਨੇ ਆਪਣੀ ਪਤਨੀ ਅਮਨਦੀਪ ਕੌਰ ਦੇ ਨਾਲ ਮਿਲ ਕੇ ਉਸ ਨੂੰ ਤਿੰਨ ਸਾਲ ਦੇ ਬੇਟੇ ਨਾਲ ਕੋਠੀ ’ਚ ਬੰਧਕ ਬਣਾ ਕੇ ਰੱਖਿਆ ਅਤੇ ਲਗਾਤਾਰ ਜਬਰ-ਜ਼ਿਨਾਹ ਕਰਦਾ ਰਿਹਾ। ਇਕ ਦਿਨ ਦਰਵਾਜ਼ਾ ਖੁੱਲ੍ਹਾ ਹੋਣ ਦੇ ਫਾਇਦਾ ਚੁੱਕ ਕੇ ਉਕਤ ਮਹਿਲਾ ਕੋਠੀ ’ਚੋਂ ਬੇਟੇ ਨਾਲ ਭੱਜ ਨਿਕਲੀ ਅਤੇ ਮੋਗਾ ਆਪਣੇ ਘਰ ’ਚ ਪਹੁੰਚੀ। ਇਥੇ ਉਸ ਨੇ ਸਾਰੀ ਵਾਰਦਾਤ ਪਤੀ ਨੂੰ ਦੱਸੀ। ਇਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਉਕਤ ਮਹਿਲਾ ਦੇ ਬਿਆਨ ’ਤੇ ਰਣਜੀਤ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਅਤੇ ਸੰਤ ਰਾਮ ਖ਼ਿਲਾਫ਼ ਸਾਜਿਸ਼ ਤਹਿਤ ਬਲਾਤਕਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕਰਕੇ ਦੋਸ਼ੀ ਰਣਜੀਤ ਸਿੰਘ ਅਤੇ ਸੰਤ ਰਾਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਫਰਾਰ ਅਮਨਦੀਪ ਕੌਰ ਦੀ ਭਾਲ ਕੀਤੀ ਜਾ ਰਹੀ ਹੈ। ਰਣਜੀਤ ਸਿੰਘ ਨੇ ਕੈਨੇਡਾ ਭੇਜਣ ਦੀ ਫਾਈਲ ਭਰਨ ਦੇ ਨਾਂ ’ਤੇ ਮਹਿਲਾ ਦੀ ਮਾਂ ਤੋਂ 15 ਹਜ਼ਾਰ ਰੁਪਏ ਵੀ ਲਏ ਸਨ।

LEAVE A REPLY

Please enter your comment!
Please enter your name here