ਪ੍ਰੈਸ ਕਲੱਬ ਨੇ ਪੱਤਰਕਾਰ ਟੋਹਲੂ ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਦੀ ਕੀਤੀ ਮੰਗ

ਤਲਵਾੜਾ (ਦ ਸਟੈਲਰ ਨਿਊਜ਼)। ਪ੍ਰਵੀਨ ਸੋਹਲ। ਬੀਤੇ ਦਿਨੀਂ ਪਤਰਕਾਰ ਬਲਦੇਵ ਰਾਜ ਟੋਹਲੂ ਤੇ ਲੱਕੜ ਮਾਫੀਆ ਵੱਲੋਂ ਕੀਤੇ ਜਾਨਲੇਵਾ ਹਮਲੇ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ ਤੇ ਅਸੰਤੋਸ਼ ਪ੍ਰਗਟ ਕੀਤਾ। ਵਾਰਦਾਤ ਦੀ ਹਾਜਰ ਮੈਬਰਾਂ ਨੇ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ । ਪੱਤਰਕਾਰ ਭਾਈਚਾਰੇ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ, ਐੱਸ ਐੱਸ ਪੀ ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਆਦਿ ਤੋਂ ਪੱਤਰਕਾਰ ਟੋਹਲੂ ਤੇ ਕੀਤੇ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ । ਪ੍ਰੈਸ ਕਲੱਬ ਤਲਵਾੜਾ ਨੇ ਦੋਸ਼ੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਗ੍ਰਿਫਤਾਰ ਨਾ ਕਰਨ ਦੀ ਸੂਰਤ ਵਿਚ ਬੁਧਵਾਰ ਨੂੰ ਰੋਸ ਪ੍ਰਦਰਸ਼ਨ ਅਤੇ ਰੋਡ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ। ਮੀਟਿੰਗ ਚ ਰਾਕੇਸ਼ ਸ਼ਰਮਾ, ਰਮੇਸ਼ ਭਾਰਦਵਾਜ,ਬਿਕਰਮ ਕਟੋਚ, ਰਮਨ ਕੌਸ਼ਲ,ਬਲਦੇਵ ਰਾਜ ਟੋਹਲੂ, ਪਵਨ ਸ਼ਰਮਾ,ਜੋਤੀ ਗੌਤਮ, ਨਵਦੀਪ ਸਿੰਘ, ਵਿਸ਼ਾਲ ਕੋਕਰੀ, ਹਰਕਿਰਨ ਸਿੰਘ ਮਿੱਠੂ, ਪ੍ਰਵੀਨ ਸੋਹਲ,ਦੀਪਕ ਠਾਕੁਰ, ਸੁਰੇਸ਼ ਕੁਮਾਰ,ਹਰੀਸ਼ ਚੰਦਰ,ਮੁਕੇਸ਼ ਕੁਮਾਰ ਆਦਿ ਹਾਜਰ ਸਨ।
ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੇ ਵੀ ਪੱਤਰਕਾਰ ਬਲਦੇਵ ਰਾਜ ਟੋਹਲੂ ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ ਕੀਤੀ ਹੈ । ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਰਾਜਗੁਲਜਿੰਦਰ ਸਿੰਘ ਸਿੱਧੂ, ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਅਮਰ ਪਾਲ ਜੌਹਰ, ਆਪ ਤੋਂ ਐਡ.ਕਰਮਵੀਰ ਘੁੰਮਣ, ਕਿਸ਼ੋਰੀ ਲਾਲ, ਪਹਿਲਵਾਨ ਨਿਰਮਲ ਸਿੰਘ, ਆਰਐਮਪੀਆਈ ਦੇ ਤਹਿਸੀਲ ਸਕੱਤਰ ਸਾਥੀ ਸ਼ਿਵ ਕੁਮਾਰ, ਸੀਪੀਆਈਐਮ ਤੋਂ ਸਾਥੀ ਸ਼ਮਸ਼ੇਰ ਸਿੰਘ , ਭਾਜਪਾ ਮੰਡਲ ਪ੍ਰਧਾਨ ਸੁਭਾਸ਼ ਕੁਮਾਰ ਉਰਫ ਬਿੱਟੂ, ਮੁਲਾਜ਼ਮ ਆਗੂ ਬੋਧ ਰਾਜ , ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਜਸਵੀਰ ਤਲਵਾੜਾ, ਜੀ ਟੀ ਯੂ ਆਗੂ ਨਰੇਸ਼ ਮਿੱਡਾ ਅਤੇ ਸ਼ਸ਼ੀਕਾਂਤ, ਪਸਸਫ ਆਗੂ ਰਾਜੀਵ ਸ਼ਰਮਾ , ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਅਤੇ ਯੁਗਰਾਜ ਸਿੰਘ, ਦੇਸ਼ ਭਗਤ ਪੰਡਿਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤੋਂ ਕੁੰਦਨ ਲਾਲ ਅਤੇ ਵਰਿੰਦਰ ਵਿੱਕੀ , ਸ਼੍ਰੀ ਗੁਰੂ ਰਵਿਦਾਸ ਸਭਾ ਤਲਵਾੜਾ ਤੋਂ ਪ੍ਰਧਾਨ ਜਗਦੇਵ ਸਿੰਘ , ਪੰਚਾਇਤ ਯੂਨੀਅਨ ਤਲਵਾੜਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ ਆਦਿ ਨੇ ਕਿਹਾ ਕਿ ਲੋਕਤੰਤਰ ਦਾ ਚੋਥਾ ਥੰਮ੍ਹ ਹੀ ਅਸੁਰੱਖਿਅਤ ਹੈ ਤਾਂ ਆਮ ਲੋਕ ਕਿੰਵੇ ਸੁਰੱਖਿਅਤ ਹੋ ਸਕਦੇ ਹਨ, ਉਨ੍ਹਾਂ ਪ੍ਰੈਸ ਕਲੱਬ ਤਲਵਾੜਾ ਨਾਲ ਇਕਜੁਟਤਾ ਜਾਹਿਤ ਕੀਤੀ । ਸਮਾਜਿਕ ਅਤੇ ਸਿਆਸੀ ਸੰਗਠਨਾਂ ਦੇ ਆਗੂਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

Advertisements

LEAVE A REPLY

Please enter your comment!
Please enter your name here