ਸਿਵਲ ਹਸਪਤਾਲ ਵਿੱਚ ਲੇਬਲ 3 ਤੱਕ ਦੇ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਦੀ ਹੋਵੇਗੀ ਸਹੂਲਤ: ਕੈਬਿਨੇਟ ਮੰਤਰੀ ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਕੋਵਿਡ –19 ਤੋ ਪ੍ਰਭਾਵਿਤ ਮਰੀਜਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੇ ਨਾਲ ਨਾਲ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਵਧੀਆ ਇੰਨਫਰਾਸਟਰਕਚਰ ਉਪੱਲਬਧ ਕਰਵਾ ਰਹੀ ਹੈ । ਜਿਸ ਨਾਲ ਸਰਕਾਰੀ ਸਿਹਤ ਸੰਸਥਾਵਾਂ ਵੀ ਕਿਸੇ ਪ੍ਰਾਈਵੇਟ ਹਸਪਤਾਲ ਤੋ ਹਰੇਕ ਪੱਖੋ ਬੇਹਤਰ ਹੋਵੇ । ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਸਰਕਾਰ ਵੱਲੋਂ ਪਿਛਲੇ ਮਹੀਨਿਆਂ ਵਿੱਚ ਭਰਤੀ ਕਰਕੇ ਪੂਰੀ ਕੀਤੀ ਗਈ । ਲੋਕਾਂ ਨੂੰ ਸਿਹਤ ਵਿਭਾਗ ਦੀਆਂ ਕੋਵਿਡ ਸਬੰਧੀ ਹਦਾਇਤਾਂ ਦੀ ਪੂਰਨ ਪਾਲਣਾ ਕਰਨ ਅਤੇ ਟੀਕਾਕਰਨ ਕਰਵਾਉਣ ਚਾਹੀਦਾ ਹੈ, ਤਾਂ ਜੋ ਕੋਰੋਨਾ ਬਿਮਾਰੀ ਤੋ ਆਪ ਨੂੰ ਅਤੇ ਆਪਣੇ ਸਮਾਜ ਨੂੰ ਬਚਾ ਸਕੀਏ । ਇਹ ਵਿਚਾਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਸ਼ੁੰਦਰ ਸ਼ਾਮ ਅਰੋੜਾ ਜੀ ਵੱਲੋ ਸਿਵਲ ਹਸਪਤਾਲ ਨੂੰ ਵਰਧਮਾਨ ਯਾਰਨ ਅਤੇ ਥਰੈਡ ਲਿਮਟਿਡ ਹੁਸ਼ਿਆਰਪੁਰ ਦੁਆਰਾ ਕੋਵਿਡ ਆਈਸੋਲੇਸ਼ਨ ਵਾਰਡਾਂ ਲਈ 18 ਏਅਰਕੰਡੀਸ਼ਨਰ, ਐਕਸ ਰੇ ਮਸ਼ੀਨ, ਅਪਰੇਸ਼ਨ ਥੀਏਟਰ ਟੇਬਲ, ਫੋਟੋ ਥੈਰੇਪੀ ਮਸ਼ੀਨ, ਹੈਮੀਟੋ ਅਨੇਲਾਈਜਰ ਤੇ ਮਰੀਜ ਮੁੋਨੀਟਰ ਮਸ਼ੀਨ ਭੇਂਟ ਕਰਨ ਮੋਕੇ ਮੀਡੀਆ ਨਾ ਸਾਝੇ ਕੀਤੇ ।

Advertisements

ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਹਸ਼ਿਆਰਪੁਰ ਵਿੱਚ ਲੇਬਲ 3 ਤੱਕ ਦੇ ਮਰੀਜਾਂ ਦੀ ਦੇਖਭਾਲ ਅਤੇ ਇਲਾਜ ਦੀ ਸਹੂਲਤ ਹੈ । ਕੋਰੋਨਾ ਮਹਾਂਮਾਰੀ ਦੋਰਾਨ ਪੂਰੇ ਸਿਹਤ ਅਮਲੇ ਵੱਲੋ ਦਿੱਤੀਆ ਅਣਥੱਕ ਸੇਵਾਵਾਂ ਦੀ ਸ਼ਲਾਘਾ ਕਰਦਿਆ ਉਹਨਾਂ ਸਿਵਲ ਸਰਜਨ ਤੇ ਪੂਰੀ ਟੀਮ ਨੂੰ ਸਲਾਹਿਆ ਅਤੇ ਸਵੈ ਸੇਵੀ ਸੰਸਥਾਵਾਂ ਸਮੇਤ ਦੂਜੀਆ ਸੰਸਥਾਵਾਂ ਵੱਲੋ ਮਰੀਜਾਂ ਦੇ ਸਿਹਤ ਸਹੂਲਤਾਂ ਦੇ ਵਾਧੇ ਲਈ ਕੀਤੇ ਗਏ ਉਪਰਾਲਿਆ ਲਈ ਧੰਨਵਾਦ ਕੀਤਾ । ਇਸ ਮੋਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ, ਮੇਅਰ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੋਧਰੀ, ਤਰੁਣ ਚਾਵਲਾ ਡਾਇਰੈਕਟਰ ਵਰਧਮਾਨ ਯਾਰਡ ਐਡ ਥਰੈਡ ਲਿਮਟਡ ਜੇ ਪੀ ਸਿੰਘ ਵਾਈਸ ਪ੍ਰੈਜੀਡੈਟ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੋਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਨੀਲ ਅਹੀਰ, ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਤੇ ਡਾ. ਸਵਾਤੀ, ਡਾ. ਸ਼ਿਪਰਾ, ਫਾਰਮੇਸੀ ਅਫਸਰ ਜਤਿੰਦਰ ਪਾਲ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here