ਦਾਖਲਿਆਂ ਵਿੱਚ ਹੁਸ਼ਿਆਰਪੁਰ ਦਾ ਰੇਲਵੇ ਮੰਡੀ ਸਰਕਾਰੀ ਸਕੂਲ ਬਣਿਆ ਮੋਹਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋ ਚਲਾਈ ਦਾਖਲਾ ਮੁਹਿੰਮ ਤਹਿਤ ਹੁਸ਼ਿਆਰਪੁਰ ਜਿਲੇ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਦੇ ਪ੍ਰਿੰਸੀਪਲ ਲਲਿਤਾ ਰਾਣੀ ਦੀ ਯੋਗ ਅਗਵਾਈ ਵਿੱਚ ਬਚਿਆ ਦੀ ਸੰਖਿਆ 2620 ਹੋ ਗਈ ਹੈ , ਜੋਂ ਕਿ ਪਿਛਲੇ ਸਾਲ 2297 ਸੀ। ਪ੍ਰਿੰਸੀਪਲ ਲਲਿਤਾ ਰਾਣੀ ਨੇ ਦੱਸਿਆ ਕਿ ਮੇਰੇ ਸਾਰੇ ਯੋਗ ਅਧਿਆਪਕਾ ਦੀ ਮੇਹਨਤ ਅਤੇ ਖ਼ਾਸ ਕਰ ਦਾਖਲਾ ਨੋਡਲ ਇੰਚਾਰਜ ਬਲਦੇਵ ਸਿੰਘ ਐਸਐਸ ਅਧਿਆਪਕ ਦੀ ਸਖ਼ਤ ਮੇਹਨਤ ਦੇ ਸਦਕਾ ਸਕੂਲ ਵਿਚ ਬਚਿਆ ਦੀ ਸੰਖਿਆ 2620 ਤਕ ਪਹੁੰਚ ਚੁੱਕੀ ਹੈ। ਪ੍ਰਿੰਸੀਪਲ ਲਲਿਤਾ ਰਾਣੀ ਨੇ ਦੱਸਿਆ ਕਿ ਤਕਰੀਬਨ 792 ਨਵੇਂ ਬੱਚੇ ਇਸ ਸੈਸ਼ਨ ਵਿੱਚ ਦਾਖਲ ਹੋਏ ਹਨ ਤੇ ਤਕਰੀਬਨ 376 ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਇਸ ਸਕੂਲ ਵਿੱਚ ਦਾਖਲ ਹੋਏ ਹਨ। ਓਹਨਾ ਨੇ ਅੱਗੇ ਦੱਸਿਆ ਕਿ ਛੇਵੀਂ ਵਿੱਚ ਇਸ ਸਾਲ 263 ਬੱਚੇ , ਸਤਵੀਂ ਵਿੱਚ 271, ਅੱਠਵੀਂ ਵਿੱਚ 284, ਨੌਵੀਂ ਵਿੱਚ 298, ਦਸਵੀਂ ਵਿਚ 301, ਗਿਆਰਵੀਂ ਵਿੱਚ 619 ਤੇ ਬਾਹਰਵੀਂ ਵਿੱਚ 584 ਬਚਿਆ ਨੇ ਇਸ ਸਕੂਲ ਵਿੱਚ ਦਾਖਲਾ ਲਿਆ ਹੈ।

Advertisements

ਡੀ. ਈ. ਓ ਗੁਰਸ਼ਰਨ ਸਿੰਘ ਅਤੇ ਡਿਪਟੀ ਡੀ.ਈ. ਓ ਸ਼੍ਰੀ ਰਾਕੇਸ਼ ਜੀ ਨੇ ਪ੍ਰਿੰਸੀਪਲ ਲਲਿਤਾ ਰਾਣੀ ਤੇ ਸਮੂਹ ਸਟਾਫ਼ ਨੂੰ ਇਸ ਰਿਕਾਰਡ ਤੋੜ ਦਾਖਲੇ ਲਈ ਬੁਹਤ ਬੁਹਤ ਮੁਬਾਰਕਾ ਦਿੱਤੀਆ। ਡੀ. ਈ. ਓ ਸਾਹਿਬ ਨੇ ਕਿਹਾ ਕਿ ਰੇਲਵੇ ਮੰਡੀ ਸਕੂਲ ਜਿਲੇ ਵਿੱਚੋ ਸਭ ਤੋਂ ਵੱਧ ਗਿਣਤੀ ਵਾਲਾ ਸਕੂਲ ਹੈ ਅਤੇ ਇਹ ਆਪਣੀਆਂ ਪ੍ਰਾਪਤੀਆਂ ਲਈ ਇੱਕ ਵੱਖਰੀ ਪਹਿਚਾਣ ਰੱਖਦਾ ਹੈ, ਅਤੇ ਹਰ ਤਰ੍ਹਾਂ ਦੇ ਮੁਕਾਬਲੇ ਚਾਹੇ ਵਿਦਿਅਕ ਹੋਣ ਤੇ ਚਾਹੇ ਸਹਿ ਵਿਦਿਅਕ ਹੋਣ ਇਸ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ਼ ਸਦਕਾ ਮੋਹਰੀ ਰਹਿੰਦਾ ਹੈ। ਪਿਛਲੇ ਸਾਲ ਦੌਰਾਨ ਸਕੂਲ ਦੀ ਚੰਗੀ ਕਾਰਗੁਜ਼ਾਰੀ ਸਦਕਾ ਹੀ ਬਚਿਆ ਦੇ ਮਾ ਬਾਪ ਸਕੂਲ ਵਿਚ ਆਪਣੇ ਬੱਚੇ ਦਾਖਲ ਕਰਵਾ ਰਹੇ ਹਨ।

ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਇੰਦਰਾ ਦੇਵੀ ਅਤੇ ਕਮੇਟੀ ਮੈਂਬਰ ਸ਼੍ਰੀ ਸੁਨੀਲ ਕੁਮਾਰ ਜੀ ਨੇ ਇਸ ਮੌਕੇ ਤੇ ਖੁਸ਼ੀ ਜਾਹਰ ਕਰਦੇ ਸਕੂਲ ਮੁਖੀ ਅਤੇ ਸਟਾਫ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਿੰਸੀਪਲ ਲਲਿਤਾ ਅਰੋੜਾ ਤੇ ਓਹਨਾ ਦੀ ਸਮੁੱਚੀ ਟੀਮ ਬਚਿਆ ਦੀ ਸਿੱਖਿਆ ਲਈ ਬੁਹਤ ਵਧੀਆ ਕੰਮ ਕਰ ਰਹੇ ਹਨ।ਇਸ ਕਾਰਨ ਬਚਿਆ ਦੀ ਗਿਣਤੀ ਵੱਧ ਰਹੀ ਹੈ ,ਪ੍ਰਿੰਸੀਪਲ ਸ਼੍ਰੀ ਮਤੀ ਲਲਿਤਾ ਰਾਣੀ ਨੇ ਕਿਹਾ ਕਿ ਮੇਰੇ ਸਟਾਫ਼ ਦੀ ਲਗਾਤਾਰ ਕੀਤੀ ਮੇਹਨਤ ਦਾ ਨਤੀਜਾ ਹੈ , ਜਿਸ ਨਾਲ ਅਸੀ ਮਾਪਿਆ ਦਾ ਵਿਸ਼ਵਾਸ ਜਿੱਤ ਪਾਏ ਹਾ।ਓਹਨਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋ ਸਕੂਲਾਂ ਨੂੰ ਪ੍ਰਦਾਨ ਕੀਤੀਆਂ ਆਧੁਨਿਕ ਸਹੂਲਤਾਂ ਤੇ ਗੁਣਵੱਤਾ ਵਾਲੀ ਸਿੱਖਿਆ ਨੇ ਮਾਪਿਆ ਤੇ ਵਿਦਿਆਰਥੀਆਂ ਨੂੰ ਬੁਹਤ ਪ੍ਰਭਾਵਿਤ ਕੀਤਾ ਹੈ। ਇਸ ਮੌਕੇ ਤੇ ਸਟਾਫ਼ ਮੈਂਬਰ ਅਪਰਾਜਿਤਾ ਕਪੂਰ, ਰਵਿੰਦਰ ਕੌਰ, ਪਰਵੀਨ ਕੁਮਾਰੀ, ਸ਼ਾਲਿਨੀ ਅਰੋੜਾ, ਰੂਬਲ ਸੰਗਰ , ਸੰਜੀਵ ਅਰੋੜਾ, ਗੁਰਨਾਮ ਸਿੰਘ, ਬੀਰਬਲ ਸਿੰਘ, ਰਵਿੰਦਰ ਕੁਮਾਰ ਆਦਿ ਸ਼ਾਮਲ ਸਨ।

LEAVE A REPLY

Please enter your comment!
Please enter your name here