ਬਲਾਕ ਮਾਹਿਲਪੁਰ -2 ਦੀ ਮਾਪੇ ਅਧਿਆਪਕ ਰਾਬਤਾ ਮੁਹਿੰਮ ਸਫਲਤਾ ਪੂਰਬਕ ਸੰਪੰਨ

ਮਾਹਿਲਪੁਰ(ਦ ਸਟੈਲਰ ਨਿਊਜ਼)। ਜਸਵਿੰਦਰ ਹੀਰ। ਸਿੱਖਿਆ ਸਕੱਤਰ ਸਕੂਲ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਹੁਸ਼ਿਆਰਪੁਰ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤੀਰਥ ਰਾਮ ਅਤੇ ਬਲਾਕ ਨੋਡਲ ਅਫਸਰ ਮਾਹਿਲਪੁਰ-2 ਜਸਵੀਰ ਸਿੰਘ ਦੀ ਯੋਗ ਅਗਵਾਈ ਹੇਠ ਮਾਪੇ ਅਧਿਆਪਕ ਰਾਬਤਾ ਮੁਹਿੰਮ ਤਹਿਤ, ਮਾਪੇ ਅਧਿਆਪਕਾਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਬਲਾਕ ਮਾਹਿਲਪੁਰ-2 ਦੇ ਸਮੂਹ ਸਕੂਲਾਂ ਵਿੱਚ ਪੜ੍ਹਦੇ ਮਾਪਿਆਂ ਅਤੇ ਬੱਚਿਆਂ ਨੂੰ ਫੋਨ ਕਾਲ ਰਾਹੀਂ ਗੱਲਬਾਤ ਕਰਨ ਲਈ ਮਿਤੀ 24-05-2021 ਤੋਂ ਮਿਤੀ 31-05-2021 ਤੱਕ ਪੂਰਾ ਇੱਕ ਹਫਤਾ ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕੀਤੀ ਗਈ। ਮਾਪੇ ਅਧਿਆਪਕ ਰਾਬਤਾ ਮੁਹਿੰਮ ਤਹਿਤ ਮਿਤੀ 31-05-2021 ਤੱਕ ਬਲਾਕ ਮਾਹਿਲਪੁਰ-2 ਦੇ 56 ਸਰਕਾਰੀ ਸਕੂਲਾਂ ਦੇ ਸਮੂਹ ਅਧਿਆਪਕਾਂ ਵਲੋਂ LKG ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ 3608 ਵਿਦਿਆਰਥੀਆਂ ਵਿੱਚੋਂ 3585 ਬੱਚਿਆਂ ਦੇ ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕੀਤੀ ਗਈ ।ਇਸ ਮੁਹਿੰਮ ਤਹਿਤ ਪੂਰਾ ਹਫਤਾ ਸਮੂਹ ਮਾਪਿਆਂ ਨਾਲ ਫੋਨ ਕਾਲ ਤੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ, ਕੋਵਿਡ -19 ਸਬੰਧੀ ਜਾਰੀ ਹਦਾਇਤਾਂ , ਸਰਕਾਰੀ ਸਕੂਲਾਂ ਵਿੱਚ ਚੱਲ ਰਹੀ “ਦਾਖਲਾ ਮੁਹਿੰਮ”, ਆਨ ਲਾਈਨ ਸਿੱਖਿਆ, ਟੀ ਵੀ ਤੇ ਚੱਲ ਰਹੀਆਂ ਜਮਾਤਾਂ ਅਤੇ ਸ਼ਡਿਊਲ, ਰੋਜ਼ਾਨਾ ਸਲਾਈਡਾਂ ਅਤੇ ਕਾਪੀਆਂ ਤੇ ਕੰਮ ਕਰਨ ਵਾਰੇ ਅਤੇ ਅਧਿਆਪਕਾਂ ਵਲੋਂ ਚਲਾਈਆਂ ਜਾ ਰਹੀਆਂ ਆਨ ਲਾਈਨ ਜਮਾਤਾਂ ਸਬੰਧੀ ਗੱਲਬਾਤ ਕੀਤੀ ਗਈ।

Advertisements

ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਨੋਡਲ ਅਫਸਰ ਜਸਵੀਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਫੋਨ ਕਾਲ ਰਾਹੀਂ ਪਹੁੰਚ ਕਰਨ ਦਾ ਟੀਚਾ ਰੱਖਿਆ ਗਿਆ ਸੀ। ਜਿਸ ਵਿੱਚ ਸੈਂਟਰ ਜੱਲੋਵਾਲ 100%, ਸੈਂਟਰ ਦਾਦੂਵਾਲ 100%, ਸੈਂਟਰ ਪੰਡੋਰੀ ਕੱਦ 100%, ਸੈਂਟਰ ਬਾੜੀਆਂ ਕਲਾਂ (ਕੁ) 99.62%, ਸੈਂਟਰ ਸਰਹਾਲਾ ਕਲਾਂ 98.22%, ਸੈਂਟਰ ਭਾਮ ਵਲੋਂ 97.61% ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕਰਨ ਦਾ ਟੀਚਾ ਪੂਰਾ ਕੀਤਾ ਗਿਆ। ਰਾਮ ਸਰੂਪ ਭਾਮ, ਗੁਰਬਖ਼ਸ਼ ਕੌਰ ਦਾਦੂਵਾਲ, ਸੁਰਿੰਦਰ ਕੁਮਾਰ ਜੱਲੋਵਾਲ, ਸਰਿਤਾ ਸਰਹਾਲਾ ਕਲਾਂ, ਸੰਜੀਵ ਕੁਮਾਰ ਪੰਡੋਰੀ ਕੱਦ ਸੈਂਟਰ ਹੈੱਡ ਟੀਚਰਜ਼, ਹਰਮਿੰਦਰ ਕੁਮਾਰ ਅਤੇ ਸੁਰਿੰਦਰ ਸਿੰਘ ਬੀ ਐੱਮ ਟੀਜ਼ ਅਤੇ ਸਮੂਹ ਸਕੂਲਾਂ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਸਦਕਾ ਇੱਕ ਹਫਤੇ ਵਿੱਚ ਬਲਾਕ ਮਾਹਿਲਪੁਰ-2 ਦੇ ਲੱਗਭੱਗ 100% ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕਰਨ ਦਾ ਟੀਚਾ ਪੂਰਾ ਕੀਤਾ ਗਿਆ।

LEAVE A REPLY

Please enter your comment!
Please enter your name here