ਭੂੰਨੋ ਸਕੂਲ ਦੀ ਮਾਪੇ ਅਧਿਆਪਕ ਰਾਬਤਾ ਮੁਹਿੰਮ 100 ਪ੍ਰਤਿਸ਼ਤ ਪੂਰੀ

ਮਾਹਿਲਪੁਰ (ਦ ਸਟੈਲਰ ਨਿਊਜ਼) ਜਸਵਿੰਦਰ ਸਿੰਘ ਹੀਰ। ਸਿੱਖਿਆ ਸਕੱਤਰ ਸਕੂਲ ਪੰਜਾਬ ਕ੍ਰਿਸ਼ਨ ਕੁਮਾਰ ਅਤੇ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਹੁਸ਼ਿਆਰਪੁਰ ਸੰਜੀਵ ਗੌਤਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਤੀਰਥ ਰਾਮ ਅਤੇ ਬਲਾਕ ਨੋਡਲ ਅਫਸਰ ਮਾਹਿਲਪੁਰ-2 ਜਸਵੀਰ ਸਿੰਘ ਦੀ ਯੋਗ ਅਗਵਾਈ ਹੇਠ ਮਾਪੇ ਅਧਿਆਪਕ ਰਾਬਤਾ ਮੁਹਿੰਮ ਤਹਿਤ, ਮਾਪੇ ਅਧਿਆਪਕਾਂ ਦੇ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਨ ਲਈ ਬਲਾਕ ਮਾਹਿਲਪੁਰ-2 ਦੇ ਸਮੂਹ ਸਕੂਲਾਂ ਵਿੱਚ ਪੜ੍ਹਦੇ ਮਾਪਿਆਂ ਅਤੇ ਬੱਚਿਆਂ ਨੂੰ ਫੋਨ ਕਾਲ ਰਾਹੀਂ ਗੱਲਬਾਤ ਕਰਨ ਲਈ ਮਿਤੀ 24-05-2021 ਤੋਂ ਮਿਤੀ 31-05-2021 ਤੱਕ ਪੂਰਾ ਇੱਕ ਹਫਤਾ ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕੀਤੀ ਗਈ। ਮਾਪੇ ਅਧਿਆਪਕ ਰਾਬਤਾ ਮੁਹਿੰਮ ਤਹਿਤ ਕਰਮਜੀਤ ਕੌਰ ਸਹੋਤਾ  ਸਕੂਲ ਇੰਚਾਰਜ ਸਪਸ ਭੂੰਨੋਂ ਵਲੋਂ ਮਿਤੀ 24-05-2021 ਤੋਂ ਮਿਤੀ 31-05-2021 ਤੱਕ ਸਪਸ ਭੂੰਨੋਂ ਵਿਖੇ LKG ਤੋਂ ਪੰਜਵੀਂ ਜਮਾਤ ਤੱਕ ਪੜ੍ਹਦੇ 112 ਵਿਦਿਆਰਥੀਆਂ ਦੇ ਮਾਪਿਆਂ ਅਤੇ ਬੱਚਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕੀਤੀ ਗਈ ।

Advertisements

ਇਸ ਮੁਹਿੰਮ ਤਹਿਤ ਪੂਰਾ ਹਫਤਾ ਸਮੂਹ ਮਾਪਿਆਂ ਨਾਲ ਫੋਨ ਕਾਲ ਤੇ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ, ਕੋਵਿਡ -19 ਸਬੰਧੀ ਜਾਰੀ ਹਦਾਇਤਾਂ , ਸਰਕਾਰੀ ਸਕੂਲਾਂ ਵਿੱਚ ਚੱਲ ਰਹੀ “ਦਾਖਲਾ ਮੁਹਿੰਮ”, ਆਨ ਲਾਈਨ ਸਿੱਖਿਆ, ਟੀ ਵੀ ਤੇ ਚੱਲ ਰਹੀਆਂ ਜਮਾਤਾਂ ਅਤੇ ਸ਼ਡਿਊਲ, ਰੋਜ਼ਾਨਾ ਸਲਾਈਡਾਂ ਅਤੇ ਕਾਪੀਆਂ ਤੇ ਕੰਮ ਕਰਨ ਵਾਰੇ ਅਤੇ ਅਧਿਆਪਕਾਂ ਵਲੋਂ ਚਲਾਈਆਂ ਜਾ ਰਹੀਆਂ ਆਨ ਲਾਈਨ ਜਮਾਤਾਂ ਸਬੰਧੀ ਗੱਲਬਾਤ ਕੀਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਇੰਚਾਰਜ ਕਰਮਜੀਤ ਕੌਰ ਸਹੋਤਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਕੂਲ ਵਿੱਚ ਪੜ੍ਹਦੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਫੋਨ ਕਾਲ ਰਾਹੀਂ ਪਹੁੰਚ ਕਰਨ ਦਾ ਟੀਚਾ ਰੱਖਿਆ ਗਿਆ ਸੀ। ਸਕੂਲ ਸਟਾਫ ਦੇ ਸਹਿਯੋਗ ਨਾਲ ਇੱਕ ਹਫਤੇ ਵਿੱਚ 100% ਮਾਪਿਆਂ ਨਾਲ ਫੋਨ ਕਾਲ ਰਾਹੀਂ ਗੱਲਬਾਤ ਕਰਨ ਦਾ ਟੀਚਾ ਪੂਰਾ ਕੀਤਾ ਗਿਆ।

LEAVE A REPLY

Please enter your comment!
Please enter your name here