ਲਾਕ ਡਾਊਨ ਕਾਰਨ ਕਲਾਕਾਰ ਹੋਏ ਮੰਦੀ ਦਾ ਸ਼ਿਕਾਰ

ਮਾਹਿਲਪੁਰ ( ਜਸਵਿੰਦਰ ਸਿੰਘ ਹੀਰ )। ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਸੰਗੀਤ ਜਗਤ ਨਾਲ ਜੁੜੇ ਕਲਾਕਾਰਾਂ ਦੀਆਂ ਮੁਸ਼ਕਲਾਂ ਦਿਨੋਂ ਦਿਨ ਵੱਧ ਰਹੀਆਂ ਹਨ। ਇਨ੍ਹਾਂ ਤੋਂ ਨਿਜਾਤ ਪਾਉਣ ਲਈ ਸਰਕਾਰ ਨੂੰ ਕਲਾਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਮੁਹੰਮਦ ਬੂਟਾ ਖਾਨ ਹੁਸ਼ਿਆਰਪੁਰੀ ਚੇਅਰਮੈਨ ਸੁਰਤਾਲ ਸੰਗਮ ਸੋਸਾਇਟੀ ਹੁਸ਼ਿਆਰਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਧਾਰਮਿਕ, ਸੱਭਿਆਚਾਰਕ ਮੇਲਿਆਂ ਤੇ ਪਾਬੰਦੀ ਲਗਾਈ ਗਈ ਹੈ।ਜਿਸ ਨਾਲ ਕਲਾਕਾਰਾਂ ਨੂੰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisements

ਕਲਾਕਾਰਾਂ ਦੇ ਨਾਲ ਨਾਲ ਸਾਜਿਨਦੇ ਪਰਿਵਾਰ ਵੀ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਲਕਾਰਾਂ ਦੀਆਂ ਮੁਸ਼ਕਿਲਾਂ ਦਾ ਧਿਆਨ ਕਰਦੇ ਹੋਏ ਇਸ ਦਾ ਕੋਈ ਸਥਾਈ ਹੱਲ ਕੀਤਾ ਜਾਵੇ।ਜਿਸ ਨਾਲ ਸੰਗੀਤ ਜਗਤ ਨਾਲ ਜੁੜੇ ਕਲਾਕਾਰਾਂ ਨੂੰ ਰਾਹਤ ਮਿਲੇ। 

LEAVE A REPLY

Please enter your comment!
Please enter your name here