ਰੇਲਵੇ ਮੰਡੀ ਸਕੂਲ ਨੂੰ ਮਿਲਿਆ ਸਿੱਖਿਆ ਮੰਤਰੀ ਵੱਲੋਂ 10 ਲੱਖ ਰੁਪਏ ਦਾ ਇਨਾਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਉਵਰ ਆਲ ਗਰੇਡਿੰਗ ਦੇ ਅਧਾਰ ਤੇ ਸੈਸ਼ਨ  2020-2021 ਦੇ ਸਰਵੋਤਮ ਸਕੂਲਾਂ ਦੀ ਜਿਲੇ ਵਾਰ ਸੂਚੀ ਜਾਰੀ ਕੀਤੀ ਹੈ।ਇਸ ਦੇ ਤਹਿਤ ਹੁਸ਼ਿਆਰਪੁਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਨੂੰ ਜਿਲੇ ਦਾ ਸਰਵੋਤਮ ਸਕੂਲ ਦਾ ਦਰਜਾ ਦਿੰਦੇ ਹੋਏ, 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਕੈਬਿਨੇਟ ਮੰਤਰੀ ਨੇ ਸਕੂਲਾਂ ਦੀ ਦਰਜੇ ਵੰਦੀ ਦਾ ਅਧਾਰ ਨਤੀਜਿਆਂ, ਬੁਨਿਆਦੀ ਢਾਂਚਿਆਂ,ਸਹਿ ਵਿਦਿਅਕ ਕਿਰਿਆਵਾਂ, ਸਕੂਲ ਪ੍ਰਬੰਧਕ ਕਮੇਟੀ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਥੀਆਂ ਦੀ ਹਾਜ਼ਰੀ ਮੰਨਿਆ ਹੈ।ਅੱਜ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਡੀਈਓ ਗੁਰਸ਼ਰਨ ਸਿੰਘ, ਡਿਪਟੀ ਡੀਈਓ ਰਾਕੇਸ਼ ਕੁਮਾਰ ਅਤੇ ਵੋਕੇਸ਼ਨਲ ਐਜੂਕੇਸ਼ਨ ਕੋਆਰਡੀਨੇਟਰ ਅਮਰੀਕ ਸਿੰਘ ਨੇ ਸਕੂਲ ਆ ਕੇ ਪ੍ਰਿੰਸੀਪਲ ਲਲਿਤਾ ਅਰੋੜਾ ਅਤੇ ਓਹਨਾ ਦੇ ਸਟਾਫ਼ ਨੂੰ ਵਧਾਈਆ ਦਿੱਤੀਆ ਅਤੇ ਓਹਨਾ ਕਿਹਾ ਕਿ ਰੇਲਵੇ ਮੰਡੀ ਸਕੂਲ ਇਸ ਇਨਾਮ ਦਾ ਸਹੀ ਹੱਕਦਾ ਰਹੈ, ਕਿਉਕਿ ਇਹ ਸਕੂਲ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ।

Advertisements

ਐਵਾਰਡ ਦੀ ਖ਼ਬਰ ਸੁਣਦਿਆਂ ਹੀ ਪੂਰੇ ਹੁਸ਼ਿਆਰਪੁਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਕਿਹਾ ਕਿ ਇਸ ਐਵਾਰਡ ਦੇ ਮਿਲਣ ਦੇ ਨਾਲ ਸਾਡੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ।ਇਸ ਦੇ ਨਾਲ ਸਾਡਾ ਹੋਰ ਵੀ ਉਤਸ਼ਾਹ ਵਧਿਆ ਹੈ ਅਤੇ ਹੁਣ ਅਸੀ ਸਕੂਲ ਨੂੰ ਹੋਰ ਵੀ ਜਾਂਦਾ ਸਿਖਰਾਂ ਤੇ ਪਹੁੰਚਾਉਣ ਦੀ ਕੋਸ਼ਿਸ ਕਰਾਗੇ। ਪ੍ਰਿੰਸੀਪਲ ਲਲਿਤਾ ਅਰੋੜਾ ਨੇ ਅੱਗੇ ਕਿਹਾ ਕਿ ਇਹ ਐਵਾਰਡ ਮੇਰੇ ਸਟਾਫ਼ ਅਤੇ ਬਚਿਆਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਇਸ ਅਵਸਰ ਤੇ ਬੀਰਬਲ ਸਿੰਘ, ਨਰਿੰਦਰ ਕਪੂਰ, ਯਸ਼ਪਾਲ ਸਿੰਘ, ਗੋਰਬ ਕੁਮਾਰ, ਮਨਜੀਤ ਕੌਰ ਤੇ ਅਲਕਾ ਗੁਪਤਾ ਸ਼ਾਮਲ ਸਨ।

LEAVE A REPLY

Please enter your comment!
Please enter your name here