ਡਾ. ਸੱਤਪਾਲ ਭਗਤ ਵੱਲੋ ਮੋਬਾਇਲ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ

ਫਿਰੋਜ਼ਪੁਰ: ਕਮਿਸ਼ਨਰੇਟ ਫੂਡ ਅਤੇ ਡਰੱਗਜ਼ ਐਡਮਿਨੀਸਟ੍ਰੇਸ਼ਨ ਪੰਜਾਬ ਦੇ ਆਦੇਸ਼ਾਂ ਅਨੁਸਾਰ ਅੱਜ ਮਿਤੀ 16/06/2021 ਡਾ ਰਜਿੰਦਰ ਰਾਜ, ਸਿਵਲ ਸਰਜਨ, ਫਿਰੋਜ਼ਪੁਰ, ਡੈਜੀਗਨੇਟਿਡ ਅਫਸਰ ਡਾ: ਸੱਤਪਾਲ ਭਗਤ ਜੀ ਵੱਲੋ ਮੋਬਾਇਲ ਫੂਡ ਟੈਸਟਿੰਗ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਆਮ ਲੋਕਾਂ ਨੂੰ ਸਾਫ ਸੁਥਰਾ ਖਾਣ—ਪੀਣ ਲਈ ਜਾਗਰੂਕ ਕੀਤਾ ਗਿਆ ।ਟੈਸਟਿੰਗ ਫੂਡ ਵੈਨ ਦੁਆਰਾ ਆਮ ਜਨਤਾ ਲਈ ਖਾਣ—ਪੀਣ ਵਾਲੀ ਵਸਤੂਆਂ ਦਾ ਮੌਕੇ ਤੇ ਹੀ 50/ ਰੁਪਏ ਵਿੱਚ ਟੈਸਟ ਕੀਤਾ ਜਾਂਦਾ ਹੈ ਅਤੇ ਜਿਸ ਦੀ ਰਿਪੋਰਟ ਵੀ ਉਸੇ ਸਮੇਂ ਹੀ ਦਿੱਤੀ ਜਾਂਦੀ ਹੈ ਕਿ ਉਸ ਵਸਤੂ ਵਿੱਚ ਕੋਈ ਮਿਲਾਵਟ ਤਾਂ ਨਹੀਂ ਕੀਤੀ ਗਈ ।

Advertisements

ਇਸ ਫੂਡ ਵੈਨ ਦਾ ਮੁੱਖ ਮਨੋਰਥ ਹੈ ਕਿ ਹਰ ਕੋਈ ਸ਼ਹਿਰੀ ਜਾਂ ਪਿੰਡ ਦੇ ਵਿਅਕਤੀ ਆਪਣੇ ਘਰ ਵਿੱਚ ਵਰਤੇ ਜਾਂਦੇ ਦੁੱਧ, ਦਹੀ, ਘਿਓ ਆਦਿ ਦਾ ਟੈਸਟ ਕਰਵਾ ਸਕਦਾ ਹੈ ਤਾਂ ਕਿ ਪੰਜਾਬ ਸਰਕਾਰ ਵੱਲੋ ਚਲਾਈ ਗਈ ਪੰਜਾਬ ਤੰਦਰੁਸਤ ਮੁਹਿੰਮ ਤਹਿਤ ਹਰ ਘਰ/ ਹਰ ਵਿਅਕਤੀ ਤੰਦਰੁਸਤ ਹੋ ਸਕੇ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਾਡਾ ਖਾਣ—ਪੀਣ ਸਾਫ—ਸੁਥਰਾ ਅਤੇ ਮਿਲਾਵਟ ਰਹਿਤ ਹੈ। ਜਿਸ ਮੌਕੇ ਡਾ ਮੀਨਾਕਸੀ ਅਬਰੋਲ, ਡੀ.ਆਈ.ਓ, ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ, ਵਿਕਾਸ ਕਾਲੜਾ, ਸਟੈਨੋ ਟੂ ਸਿਵਲ ਸਰਜਨ, ਰੰਜੀਵ ਸ਼ਰਮਾ, ਮਾਸ ਮੀਡੀਆ ਅਫਸਰ, ਸੁਖਚੈਨ ਸਿੰਘ ਸਟੈਨੋ, ਰਕੇਸ਼ ਕੁਮਾਰ ਗਿੱਲ, ਸੰਦੀਪ ਕੁਮਾਰ ਐਲ.ਟੀ, ਗੁਰਿੰਦਰ ਸਿੰਘ, ਬਲਵੀਰ ਚੰਦ, ਕੁਲਵੰਤ ਸ਼ਰਮਾ ਹਾਜਰ ਸਨ।

LEAVE A REPLY

Please enter your comment!
Please enter your name here