ਪੀ.ਸੀ.ਐਮ.ਐਸ. ਐਸੋਸੀਏਸ਼ਨ ਵੱਲੋ ਸਿਵਲ ਹਸਪਤਾਲ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ

ਹੁਸ਼ਿਆਰਪੁਰ। ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਪੀ .ਸੀ. ਐਮ. ਐਸ. ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋ ਅੱਜ ਪੰਜਾਬ ਸਰਕਾਰ ਦੇ ਖਿਲਾਫ ਛੇਵੇ ਤਨਖਾਹ ਕਮਿਸ਼ਨ ਦੀਆ ਸਿਫਾਰਸ਼ਾ ਨੂੰ ਰੱਦ ਕਰਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਡਾਕਟਰਾਂ ਵੱਲੋ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ।

Advertisements

ਇਸ ਮੋਕੇ ਡਾ ਮਨਮੋਹਣ ਸਿੰਘ , ਡਾ ਉਪਕਾਰ ਸਿੰਘ ਸੂਚ , ਡਾ ਸਨਮ ਕੁਮਾਰ , ਡਾ ਨਵਜੋਤ ਸਿੰਘ , ਡਾ ਨਵਨੀਤ ਸੈਣੀ , ਡਾ ਬਲਜੀਤ , ਡਾ ਰਜਵੰਤ ਕੋਰ , ਡਾ ਮਨਪ੍ਰੀਤ ਕੋਰ , ਡਾ ਰੁਪਿੰਦਰ ਸਿੰਘ , ਡਾ ਸੋਰਵ ਸ਼ਰਮਾਂ , ਡਾ ਲਕਸ਼ਮੀ ਕਾਂਤ , ਡਾ ਕਮਲੇਸ਼ , ਡਾ ਗਗਨ , ਡਾ ਬਲਦੀਪ , ਡਾ ਹਰਨੂਰ , ਡਾ ਸੁਪਰੀਤ ਹਾਜਰ ਸਨ ਇਸ ਮੋਕੇ ਡਾ ਸਨਮ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਲਗੜੀ ਪੇ- ਕਮਿਸ਼ਨ ਦੀ ਰਿਪੋਟ ਦਿੱਤੀ ਹੈ, ਇਸ ਮੰਨਜੂਰ ਨਹੀ ਕੀਤੀ ਜਾ ਸਕਦਾ । ਪੀ. ਸੀ. ਐਮ. ਐਸ. ਐਸੋਸੀਏਸ਼ਨ ਅਤੇ ਸਰਕਾਰ ਵਿੱਚ ਇਕ ਨਵਾਂ ਟਕਰਾਅ ਦਾ ਮੁੱਢ ਬੱਜ ਗਿਆ ਹੈ । ਉਹਨਾਂ ਦੱਸਿਆ ਕਿ ਡਾਕਟਰਾਂ ਦਾ ਨਾਨ ਪ੍ਰਕਟਿਸ ਆਲਉਸ ਘਟਾਉਣ ਅਤੇ ਮੁਡਲੀ ਤਨਖਾਹ ਨਾਲੋ ਡੀ ਲਿੰਕ ਕਰਨ ਕੀਤਾ , ਜੋ ਕਦੇ ਵੀ ਮੰਨਜੂਰ ਨਹੀ ਕੀਤਾ ਜਾ ਸਕਦਾ ।

ਉਹਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੋਰਾਨ ਡਾਕਟਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਡਿਉਟੀ ਨਿਭਾਈ ਹੈ ਤੇ ਕਈ ਡਾਕਟਰ ਡਿਉਟੀ ਨਿਭਾਉਦੇ ਹੋਏ ਮਹਾਂਮਾਰੀ ਦੋਰਾਨ ਸ਼ਹੀਦ ਹੋ ਗਏ ਹਨ , ਪਰ ਸਰਕਾਰ ਨੇ ਇਸ ਦੀ ਕੋਈ ਕਦਰ ਨਹੀ ਪਾਈ ਜਦ ਸਰਕਾਰੀ ਡਾਕਟਰਾ ਦਾ ਖਾਸ ਖਿਆਲ ਰੱਖਣਾ ਚਾਹੀਦਾ ਸੀ । ਉਹਨਾਂ ਦੱਸਿਆ ਕਿ ਪੰਜਾਬ ਦੇ ਜਥੇਬੰਦੀ ਵੱਲੋ ਮੁੱਖ ਮੰਤਰੀ ਦੇ ਨਾਂ ਖੁੱਲਾ ਪੱਤਰ ਲਿਖਿਆ ਜਾਵੇਗਾ ਤੇ ਸੂਬਾ ਕਮੇਟੀ ਦੀ ਕਾਲ ਤੇ ਹੜਤਾਲ ਜਾ ਜੋ ਵੀ ਐਕਸ਼ਨ ਹੋਵੇਗਾ ਉਸ ਨੂੰ ਇਨ ਬਿੰਨ ਜਿਲੇ ਵਿੱਚ ਲਾਗੂ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here