ਕੋਵਿਡ ਟੀਕਾਕਰਨ ਸਬੰਧੀ ਨਵੀਆਂ ਹਦਾਇਤਾਂ ਜਾਰੀ : ਸਿਵਲ ਸਰਜਨ

ਫਿਰੋਜ਼ਪੁਰ, 23 ਜੂਨ 2021: ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਰਾਜ ਦੀ ਅਗਵਾਈ ਹੇਠ, ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਪ੍ਰਾਪਤ ਹਦਾਇਤਾਂ ਦੀ ਰੌਸ਼ਨੀ ਵਿੱਚ, ਕੋਵਿਡ ਟੀਕਾਕਰਨ ਮੁਹਿੰਮ ਨਿਰੰਤਰ ਜਾਰੀ ਹੈ। ਇਸ ਮੁਹਿੰਮ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਜਿਲੇ ਅੰਦਰ ਸਥਾਪਿਤ ਕੀਤੇ ਗਏ ਵੱਖ-ਵੱਖ ਟੀਕਾਕਰਨ ਕੇਂਦਰਾਂ ਵਿਖੇ ਟੀਕਾਕਰਨ ਕੀਤਾ ਜਾ ਰਿਹਾ ਹੈ।

Advertisements

ਸਿਵਲ ਸਰਜਨ ਵੱਲੋਂ ਜਿਲੇ ਦੇ ਉੱਚ ਸਿਹਤ ਅਧਿਕਾਰੀਆਂ ਨਾਲ ਇੱਕ ਵਰਚੁਅਲ ਮੀਟਿੰਗ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਸਰਕਾਰ ਵੱਲੋਂ ਪ੍ਰਾਪਤ ਤਾਜ਼ਾ ਹਦਾਇਤਾਂ ਅਨੁਸਾਰ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੇ ਟੀਕਾਕਰਨ ਲਈ ਕੁਝ ਵਰਗਾਂ ਨੂੰ ਅਗੇਤ ਦਿੱਤੀ ਗਈ ਹੈ। ਸਹਿ ਬਿਮਾਰੀਆਂ ਤੋਂ ਪੀੜਤ ਵਿਅਕਤੀ ਅਤੇ ਕਿਸੇ ਵੀ ਤਰਾਂ ਦੇ ਦਿਵਿਆਂਗ ਵਿਅਕਤੀ, ਸਾਰੇ ਸਰਕਾਰੀ ਕਰਮਚਾਰੀ, ਸ਼ਹਿਰੀ-ਪੇਂਡੂ ਖੇਤਰਾਂ ਵਿੱਚ ਕੰਮ ਕਰਦੇ, ਢਾਬੇ/ਰੈਸਟੋਰੈਂਟਾਂ, ਪਾਰਲਰਾਂ, ਦੁਕਾਨਾਂ ਅਤੇ ਜਿਮ ਸੈਂਟਰਾਂ ਤੇ ਕੰਮ ਕਰਦੇ ਵਿਅਕਤੀ, ਸਾਰਾ ਟੀਚਿੰਗ ਅਤੇ ਨਾਲ ਟੀਚਿੰਗ ਸਟਾਫ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਆਦਿ ਵੱਲ ਸਿਹਤ ਅਮਲੇ ਨੂੰ ਮੁਕੰਮਲ ਤਵੱਜੋ ਦੇਣ ਦੀ ਹਦਾਇਤ ਕੀਤੀ ਗਈ।

ਕੋਵਿਡ-19 ਦੇ ਉੱਚ ਪਾਜ਼ੀਟਿਵਿਟੀ ਵਾਲੇ ਖੇਤਰਾਂ ਅਧੀਨ ਆਉਂਦੇ ਪੇਂਡੂ ਸ਼ਹਿਰੀ ਇਲਾਕਿਆਂ ਵਿੱਚ ਵਾਰਡ ਵਾਈਜ਼ ਟੀਕਾਕਰਨ ਮੁਹਿੰਮ ਨੂੰ ਚਲਾਉਣ ਲਈ ਕਿਹਾ ਗਿਆ। ਇਸ ਸਮੇਂ ਜ਼ਿਲ੍ਹਾ ਐਪੋਡੀਮੋਲੀਜਿਸਟ ਡਾ: ਯੁਵਰਾਜ ਨਾਰੰਗ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਜਿਲਾ ਬੀ.ਸੀ.ਸੀ. ਕੋਆਰਡੀਨੇਟਰ ਰਜ਼ਨੀਕ ਕੌਰ ਹਾਜ਼ਿਰ ਸਨ।

LEAVE A REPLY

Please enter your comment!
Please enter your name here