ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਮੰਦਭਾਗਾ: ਲਾਲੀ ਬਾਜਵਾ/ਸੀਕਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਬਰਿੰਦਰ ਮੋਹਨ ਬੱਧਣ ਸ਼ਹਰੀ ਪ੍ਰਧਾਨ ਬਸਪਾ ਦੀ ਅਗਵਾਈ ਵਿੱਚ ਸਮਰਾਟ ਅਸ਼ੋਕ ਚੌਕ ਸਲਵਾਡਾ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।ਇਸ ਪ੍ਰਦਰਸ਼ਨ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਜਤਿੰਦਰ ਸਿੰਘ ਲਾਲੀ ਬਾਜਵਾ ਸ਼੍ਰੋਮਣੀ ਅਕਾਲੀ ਦੱਲ ਜਿਲਾ ਪ੍ਰਧਾਨ ਅਤੇ ਸੁਮਿੱਤਰ ਸਿੰਘ ਸੀਕਰੀ ਇੰਚਾਰਜ ਵਿਧਾਨ ਸਭਾ ਹੁਸ਼ਿਆਰਪੁਰ ਬਸਪਾ ਨੇ ਸਾਂਝੇ ਤੌਰ ਤੇ ਕਿਹਾ ਕਿ ਕੇਂਦਰ ਦੀ ਬਾਜਪਾ ਸਰਕਾਰ ਆਏ ਦਿਨ ਪੈਟਰੋਲ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧਾ ਕਰ ਰਹੀ ਹੈ ਅਤੇ ਅੱਜ ਦੇ ਟਾਈਮ ਰਿਕਾਰਡ ਤੋੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 100 ਤੋਂ ਵੱਧ ਹੋ ਗਈ ਹੈ।

Advertisements

ਕੀਮਤ ਵਧਣ ਦੇ ਨਾਲ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹਨਾਂ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਖਾਣ ਵਾਲੀ ਵਸਤੂ ਦੀ ਕੀਮਤ ਵੀ ਵੱਧ ਰਹੀ ਹੈ।ਜੇਕਰ ਦੇਖਿਆ ਜਾਵੇ ਤਾਂ ਇੰਟਰ ਨੈਸ਼ਨਲ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ।ਸਰਕਾਰ ਦੇ ਜੋ ਲੋਕ ਬੈਂਕ ਦੇ ਪੈਸੇ ਲੈਕੇ ਚਲ ਗਏ ਹਨ ਉਹ ਖਜਾਨਾ ਪੂਰਾ ਕਰਨ ਲਈ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਕੇ ਆਮ ਲੋਕਾਂ ਤੇ ਬੋਜ ਪਾਇਆ ਜਾ ਰਿਹਾ ਹੈ ਅਤੇ ਜੇ ਪੰਜਾਬ ਸਰਕਾਰ ਚਾਹੇ ਤਾਂ ਬੈਟ ਘੱਟ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰ ਸਕਦੀ ਹੈ।ਪਰ ਉਹ ਬ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਇਸ ਮੌਕੇ ਤੇ ਬਸਪਾ ਆਗੂ ਦਿਨੇਸ਼ ਕੁਮਾਰ ਪੱਪੂ ਨੇ ਕਿਹਾ ਜਦੋਂ ਦੀ ਕੇਂਦਰ ਸਰਕਾਰ ਵਿਚ ਬਾਜਪਾ ਦੀ ਸਰਕਾਰ ਆਈ ਹੈ ਉਦੋਂ ਦੀ ਹੀ ਮਹਿਗਾਈ ਅਸਮਾਨ ਨੂੰ ਛੂਹ ਰਹੀ ਹੈ।ਅਤੇ ਏਨਾ ਨੇ ਗੈਸ ਦੇ ਕਨੇਕਸ਼ਨ ਆਨਲਾਈਨ ਕਰਕੇ ਸਲੰਡਰ ਦੀ ਕੀਮਤ ਵਧਾਈ ਤੇ ਸਬਸਿਡੀ ਖ਼ਾਤੇ ਵਿਚ ਪਾਉਣ ਲੱਗ ਪਏ। ਅਤੇ ਜਦੋਂ ਭੋਲੇ ਭਾਲੇ ਲੋਕ 800 ₹ ਦਾ ਸਲੰਦਰ ਲੈਣ ਲੱਗ ਪਏ ਤਾਂ ਇਹਨਾ ਨੇ ਬਹੁਤ ਹੀ ਚਲਾਕੀ ਨਾਲ ਬੈਂਕ ਵਿਚ ਆ ਰਹੀ ਸਬਸਿਡੀ ਬੰਦ ਕਰ ਦਿੱਤੀ ਅਤੇ ਹਰ ਪਰਿਵਾਰ ਨੂੰ ੫੦੦ ₹ ਦੇ ਕਰੀਬ ਸਲੰਡਰ ਦੀ ਮਾਰ ਝੱਲਣੀ ਪਈ।ਬਸਪਾ ਆਗੂਆਂ ਨੇ ਕਿਹਾ ਕਿ ਇਸ ਤਰਾ ਦੀਆਂ ਮਹਿਗਾਈ ਨੂੰ ਜਿਆਦਾ ਕਰਨ ਵਾਲਿਆਂ ਸਰਕਾਰਾਂ ਨੂੰ ਜੋਂ ਸੱਤਾ ਵਿੱਚ ਆ ਕੇ ਲੋਕਾਂ ਦਾ ਸੋਸ਼ਣ ਕਰਦਿਆਂ ਹਨ ਨੂੰ ਸੱਤਾ ਤੋਂ ਲਾਬੇ ਕਰਨਾ ਚਾਹੀਦਾ ਹੈ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਸਰਕਲ ਪ੍ਰਧਾਨ ਸ਼੍ੋਮਣੀ ਅਕਾਲੀ ਦੱਲ, ਵਿਸ਼ਾਲ ਆਦੀਆ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ,ਓਂਕਾਰ ਸਿੰਘ ਨਲੋਇਆਂ, ਹਰਜੀਤ ਸਿੰਘ ਲਾਡੀ, ਅਮਰਜੀਤ ਸਿੰਘ, ਬਲਵੀਰ ਸਿੰਘ, ਪ੍ਰਭਜੋਤ ਸਿੰਘ ਬਾਜਵਾ, ਮਦਨ ਸਿੰਘ ਬੈਂਸ, ਦਿਨੇਸ਼ ਕੁਮਾਰ ਪੱਪੂ, ਦਰਸ਼ਨ ਲੱਧਰ, ਬਿੰਦਰ ਸਰੋਆ, ਰਣਵੀਰ ਸਿੰਘ ਭਾਜ, ਗੁਰਪ੍ਰੀਤ ਕੋਹਲੀ, ਪ੍ਰੇਮ ਬੱਸੀ ਕਿੱਕਰਾਂ ,ਧਨਪਤ ਧਾੜਾ, ਵਿਜੈ ਕੁਮਾਰ ਮਲ, ਮਨੀਸ਼ ਬੁਲਾਵਾਦੀ, ਬਲਰਾਜ ਚੌਹਾਨ, ਸੋਨੂੰ ਸਲਵਦਾ ,ਗੁਰਪਰੀਤ ਸੋਨੀ, ਰੂਪਲਾਲ,ਦੀਪਕ ਕੁਮਾਰ ਦਿਕਸ਼ਆਂਤ ਸ਼ਰਮਾ ,ਲਵਲੀ ਪਹਿਲਵਾਨ,ਸਵਰਨ ਚੰਦ,ਸੁਖਵਿੰਦਰ ਸਿੰਘ ਆਦਿ ਹਾਜ਼ਿਰ ਹੋਏ।

LEAVE A REPLY

Please enter your comment!
Please enter your name here