ਕੰਵਰਦੀਪ ਭੱਲਾ ਪਿੱਪਲਾਵਾਲਾ ਦੀ ਮਿੰਨੀ ਕਹਾਣੀ “ਗੁਲਾਮੀ”

ਰਾਜੇ ਦੇ ਦਰਬਾਰ ਵਿੱਚ ਅਲੀ ਨਾਂ ਦਾ ਇੱਕ ਅਹਿਲਕਾਰ ਸੀ, ਜੋ ਕਿ ਰਾਜੇ ਦੇ ਬਹੁਤ ਨੇੜੇ ਸੀ।ਉਹ ਹਮੇਸ਼ਾ ਦੂਸਰੇ ਅਹਿਲਕਾਰਾਂ ਨਾਲ ਦੁਰ-ਵਿਵਹਾਰ ਕਰਨ ਕਰਕੇ ਸਾਰਿਆਂ ਦੀਆਂ ਅੱਖਾਂ ਵਿੱਚ ਰੜ੍ਹਕਦਾ ਰਹਿੰਦਾ ਸੀ।ਇੱਕ ਸਾਧੂ ਅਚਾਨਕ ਰਾਜੇ ਦੇ ਦਰਬਾਰ ਵਿੱਚ ਆਇਆ ਤਾਂ ਰਸਤੇ ਵਿੱਚ ਆਪਣੀ ਆਦਤ ਅਨੁਸਾਰ, ਅਲੀ ਨੇ ਸਾਧੂ ਨੂੰ ਰੋਕਿਆ ਅਤੇ ਕਿਹਾ,“ ਹਾਂ ! ਦੱਸ ਤੈਨੂੰ ਕੀ ਚਾਹੀਦਾ ਏ ?” ਸਾਧੂ ਨੇ ਕਿਹਾ ਤੁਹਾਡੇ ਕੋਲ ਅਜਿਹਾ ਕੁੱਝ ਨਹੀਂ ਜੋ ਤੁਸੀਂ ਮੈਨੂੰ ਦੇ ਸਕੋ ? ਇਹ ਸੁੱਣ ਕੇ ਅਲੀ ਨੂੰ ਗੁੱਸਾ ਆ ਗਿਆ।ਕਿਉਂ, ਮੇਰੇ ਕੋਲ ਤਾਂ ਜ਼ਿੰਦਗੀ ਦੀ ਹਰ ਸੁੱਖ ਸੁਵਿਧਾ ਹੈ, ਸੁੱਣ ਕੇ ਸਾਧੂ ਉੱਚੀ-ਉੱਚੀ ਹੱਸਣ ਲੱਗ ਪਿਆ।ਸਾਧੂ ਅਲੀ ਨੂੰ ਕਿਹਾ ਕਿ ਤੂੰ ਤਾਂ ਖੁੱਦ ਗੁਲਾਮੀ ਦੀਆਂ ਜੰਜ਼ੀਰਾ ਵਿੱਚ ਜਕੜ੍ਹਿਆ ਪਿਆ ਏ , ਅਲੀ ਉੱਚੀ ਅਵਾਜ਼ ਅਵਾਜ਼ ਵਿੱਚ ਬੋਲਿਆ, “ ਬਿਲਕੁਲ ਨਹੀਂ,ਮੈਂ ਤਾਂ ਅਜ਼ਾਦ ਹਾਂ”। ਮੇਰੇ ਕੋਲ ਜ਼ਮੀਨ, ਪੈਸਾ, ਸੋਨਾ, ਅਤੇ ਚਾਂਦੀ ਤੋਂ ਇਲਾਵਾ ਸਾਰੇ ਸੁੱਖ ਸੁਵਿਧਾ ਦੇ ਸਾਧਨ ਹਨ।ਸਾਧੂ ਨੇ ਕਿਹਾ “ਆਪਣੀ ਝੌਪੜੀ ‘ਚ ਰਾਜ ਕਰਨਾ ਦੁਜਿਆਂ ਦੇ ਮਹਿਲ ‘ਚ ਗੁਲਾਮੀ ਕਰਨ ਨਾਲੋਂ ਕਿਤੇ ਵਧੀਆ ਹੈ”।

Advertisements

ਕੰਵਰਦੀਪ ਸਿੰਘ ਭੱਲਾ ( ਪਿੱਪਲਾ ਵਾਲਾ)
ਰਿਕਵਰੀ ਅਫਸਰ ਸਹਿਕਾਰੀ ਬੈਂਕ ਹੁਸ਼ਿਆਰਪੁਰ।
99-881-94776

LEAVE A REPLY

Please enter your comment!
Please enter your name here