ਚੀਨ ਨੇ ਪੁਲਾੜ ਵਿੱਚ ਉਗਾਇਆ ਝੋਨਾ, ਚੀਨ ਦੇ ਲੋਕ ਝੋਨੇ ਨੂੰ ਕਹਿਣ ਲੱਗੇ ਸਵਰਗ ਦੇ ਚੌਲ

ਚੀਨ: (ਦ ਸਟੈਲਰ ਨਿਊਜ਼)। ਚੀਨ ਜਿੱਥੇ ਪੂਰੀ ਦੁਨੀਆ ਦੇ ਲੋਕਾ ਲਈ ਹਾਨੀਕਾਰਕ ਸਿੱਧ ਹੋਇਆ ਉਤੇ ਹੀ ਹੁਣ ਚੀਨ ਨਵੀਆ- ਨਵੀਆ ਖੋਜਾ ਕੱਢਣ ਵਿੱਚ ਵੀ ਸਾਰੇ ਦੇਸ਼ਾ ਤੋ ਅੱਗੇ ਜਾ ਰਿਹਾ ਹੈ। ਚੀਨ ਦੇ ਵਿਗਿਆਨਿਕਾ ਨੇ ਕੁੱਝ ਸਮੇ ਪੁਲਾੜ ਵਿੱਚ ਰਹਿਣ ਤੋ ਬਾਅਦ ਝੋਨੇ ਦੀ ਫਸਲ ਨੂੰ ਪੁਲਾੜ ਵਿੱਚ ਬੀਜਿਆ । ਜਿਸ ਦੋਰਾਨ ਪੁਲਾੜ ਵਿੱਚ ਰਹਿਣ ਤੋ ਬਾਅਦ ਝੋਨੋ ਦੇ ਬੀਜਾਂ ਵਿੱਚ ਕਾਫੀ ਸਾਰੀਆ ਤਬਦੀਲੀਆ ਆਈਆ। ਜਿਸ ਕਰਕੇ ਝੋਨੇ ਦੇ ਬੀਜਾ ਨੂੰੂ ਬਾਅਦ ਵਿੱਚ ਜ਼ਮੀਨ ਤੇ ਬੀਜਣ ਨਾਲ ਝੋਨੇ ਦਾ ਵਧੇਰੇ ਝਾੜ ਮਿਲਦਾ ਹੈ। ਚੀਨ ਦੇ ਵਿਗਿਆਨੀਕਾ ਨੇ ਸਿਰਫ ਝੋਨੇ ਦੇ ਬੀਜਾ ਦਾ ਨਹੀ ਬਲਕਿ ਹੋਰ ਵੀ ਕਈ ਸਾਰੀਆ ਫਸਲਾ ਦਾ ਵੀ ਜ਼ਿਆਦਾ ਉਤਪਾਦ ਲਈ ਪ੍ਰਯੋਗ ਕੀਤਾ। ਜਾਣਕਾਰੀ ਅਨੁਸਾਰ ਚੀਨ ਨਵੇਂ ਰਿਕਾਰਡ ਬਣਾਉਣ ਲਈ ਪੂਰੀ ਦੁਨੀਆ ਵਿੱਚ ਕਾਫੀ ਮਸ਼ਹੂਰ ਹੈ। ਚੀਨ ਨੇ ਪੁਲਾੜ ਵਿੱਚ ਵਧੇ ਝੋਨੇ ਨੂੰ ਸਪੇਸ ਰਾਈਸ ਦਾ ਨਾਮ ਦਿੱਤਾ ਹੈ। ਇਸਦੇ ਨਾਲ ਹੀ ਚੀਨ ਦੇ ਲੋਕ ਪੁਲਾੜ ਝੋਨੇ ਨੂੰ ਸਵਰਗ ਦੇ ਚੌਲ ਕਹਿ ਰਹੇ ਹਨ।

Advertisements

ਮੀਡੀਆ ਰਿਪੋਰਟ ਅਨੁਸਾਰ ਚੀਨ ਪੁਲਾੜ ਤੇ ਉਗਾਉਣ ਵਾਲਾ ਪਹਿਲਾ ਦੇਸ਼ ਹੈ। ਚੀਨ ਨੇ ਚੰਦਰਮਾ ਤੇ ਇੱਕ ਖੋਜ ਕੇਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਨੇ ਪਿਛਲੇ ਸਾਲ ਨਵੰਬਰ ਵਿੱਚ ਪੁਲਾੜ ਵਿੱਚ ਝੋਨੇ ਦੇ ਬੀਜ ਭੇਜੇ ਸਨ। ਹੁਣ ਪੁਲਾੜ ਯਾਨ ਰਾਹੀ ਝੋਨੇ ਦੇ 1500 ਬੀਜ ਧਰਤੀ ਤੇ ਆ ਗਏ ਹਨ। ਇਨਾ ਦੀ ਬਿਜਾਈ ਦੱਖਣੀ ਚੀਨ ਦੇ ਖੇਤੀਬਾੜੀ ਯੂਨੀਵਰਸਿਟੀ ਕੈਂਪਸ ਵਿੱਚ ਕੀਤੀ ਜਾਵੇਗੀ। ਇਨਾ ਦਾ ਭਾਰ 40 ਗ੍ਰਾਮ ਹੈ। ਇਨਾ ਬੀਜਾ ਦੀ ਲੰਬਾਈ 1 ਸੈਟੀਮੀਟਰ ਹੈ। ਪੁਲਾੜ ਪ੍ਰਜਣਨ ਖੋਜ ਕੇਦਰ ਦੇ ਡਿਪਟੀ ਡਾਇਰੈਕਟਰ ਗੁਓ ਤਓ ਦੇ ਅਨੁਸਾਰ , ਕੁਝ ਸਮੇ ਪੁਲਾੜ ਦੇ ਵਾਤਾਵਰਣ ਵਿੱਚ ਰਹਿਣ ਤੋ ਬਾਅਦ , ਬੀਜ ਵਿੱਚ ਬਹੁਤ ਸਾਰੀਆ ਤਬਦੀਲੀਆ ਆਉਦੀਆ ਹਨ। ਅਤੇ ਬਾਅਦ ਵਿੱਚ ਬੀਜਾ ਨੂੰ ਜ਼ਮੀਨ ਉਤੇ ਬੀਜਣ ਨਾਲ ਵਧੇਰੇ ਝਾੜ ਮਿਲਦਾ ਹੈ। ਚੀਨ 1987 ਤੋ ਚੌਲਾ ਅਤੇ ਹੋਰ ਬੀਜਾਂ ਨੂੰ ਪੁਲਾੜ ਵਿੱਚ ਲਿਜਾ ਰਿਹਾ ਹੈ। ਜਾਣਕਾਰੀ ਅਨੁਸਾਰ ਚੀਨ ਹੁਣ ਤੱਕ 200 ਤੋ ਵੱਧ ਨਾਲ ਅਜਿਹੇ ਪ੍ਰਯੋਗ ਕਰ ਚੁੱਕਾ ਹੈ।

LEAVE A REPLY

Please enter your comment!
Please enter your name here