ਪਾਤੜਾਂ ਵਿਖੇ ਘਰ ਦੀ ਛੱਤ ਡਿੱਗਣ ਦੇ ਕਾਰਣ ਇੱਕ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ, ਇੱਕ ਜ਼ਖ਼ਮੀ

ਪਟਿਆਲਾ: (ਦ ਸਟੈਲਰ ਨਿਊਜ਼)। ਦੇਸ਼ ਵਿੱਚ ਲਗਾਤਾਰ ਗਰਮੀ ਪੈਣ ਤੋ ਬਾਅਦ ਦੇਸ਼ ਦੇ ਲੋਕਾ ਨੂੰ ਜਿੱਥੇ ਰਾਹਤ ਮਿਲੀ, ਉਥੇ ਹੀ ਹੁਣ ਲਗਾਤਾਰ ਭਾਰੀ ਮੀਂਹ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅਜਿਹੀ ਹੀ ਖਬਰ ਪਾਤੜਾ ਤੋ ਸਾਹਮਣੇ ਆਈ ਹੈ ਜਿੱਥੇੇ ਘਰ ਦੀ ਛੱਤ ਡਿੱਗਣ ਦੇ ਕਾਰਣ ਇੱਕ ਹੀ ਪਰਿਵਾਰ ਦੇ ਚਾਰ ਜੀਆ ਦੀ ਮੌਤ ਹੋ ਗਈ ਹੈ। ਮੀਡਿਆ ਰਿਪੋਰਟ ਦੇ ਅਨੁਸਾਰ ਇਹ ਘਟਨਾ ਪਾਤੜਾਂ ਦੇ ਪਿੰਡ ਮਤੋਲੀ ਵਿੱਚ ਭਾਰੀ ਬਰਸਾਤ ਹੋਣ ਦੇ ਮਗਰੋ ਮਕਾਨ ਦੀ ਛੱਤ ਡਿੱਗਣ ਕਾਰਣ ਇੱਕ ਹੀ ਪਰਿਵਾਰ ਦੇ ਚਾਰ ਜੀਆ ਦੀ ਮੌਤ ਹੋ ਗਈ ਜਦਕਿ ਇੱਕ ਮੈਂਬਰ ਗੰਭੀਰ ਜ਼ਖਮੀ ਦੀ ਹਾਲਤ ਵਿੱਚ ਹੈ।

Advertisements

ਜਿਸਨੂੰ ਪਿੰਡ ਵਾਸੀਆ ਨੇ ਨੇੜੇ ਦੇ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ। ਘਰ ਦੀ ਛੱਤ ਡਿੱਗਣ ਦੇ ਕਾਰਣ ਪਰਿਵਾਰ ਦਾ ਮੁਖੀ ਮੁਖ਼ਤਿਆਰ ਸਿੰਘ (40) ਉਸਦਾ ਪੁੱਤਰ ਵੰਸ਼ਦੀਪ ਸਿੰਘ (14) ਤੇ ਲੜਕੀਆ ਸਿਮਰਨਜੀਤ ਕੌਰ (13) ਅਤੇ ਕਮਲਦੀਪ ਕੌਰ (10) ਦੀ ਘਰ ਦੇ ਮਲਬੇ ਹੇਠ ਦੱਬ ਗਏ। ਜਿਸਦੇ ਕਾਰਣ ਇਹਨਾ ਚਾਰਾਂ ਪਰਿਵਾਰਿਕ ਮੈਂਬਰਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਮੁਖ਼ਤਿਆਰ ਸਿੰਘ ਦੀ ਪਤਨੀ ਸੁਰਿੰਦਰ ਕੌਰ ਗੰਭੀਰ ਜ਼ਖਮੀ ਦੀ ਹਾਲਤ ਵਿੱਚ ਹੈ ਜਿਸਨੂੰ ਪਿੰਡ ਵਾਸੀਆ ਨੇ ਮੌਕੇ ਤੇ ਆ ਕੇ ਮਲਬੇ ਹੇਠੋਂ ਕੱਢ ਲਿਆ ਅਤੇ ਇਲਾਜ ਲਈ ਖਨੌਰੀ ਦੇ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ ।

LEAVE A REPLY

Please enter your comment!
Please enter your name here