ਮੀਰਾਬਾਈ ਚਾਨੂ ਨੇ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ, ਪ੍ਰਧਾਨ ਮੰਤਰੀ ਨੇ ਦਿੱਤੀਆ ਸ਼ੁੱਭਕਾਮਨਾਵਾਂ

ਦਿੱਲੀ: (ਦ ਸਟੈਲਰ ਨਿਊਜ਼)। ਭਾਰਤੀ ਮੀਰਾਬਾਈ ਚਾਨੂ ਨੇ ਚਾਂਦੀ ਤਗਮਾ ਜਿੱਤ ਕੇ ਇਤਿਹਾਸ ਰੱਚ ਦਿੱਤਾ ਹੈ । ਭਾਰਤੀ ਵੇਟਲਿਫਟਰ ਮੀਰਾ ਬਾਈ ਚਨੂੰ ਨੇ ਟੋਕਿਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸਭ ਤੋ ਪਹਿਲਾ ਮਹਿਲਾ ਮੀਰਾਬਾਈ ਨੇ 49 ਕਿਲੋ ਦੇ ਭਾਰ ਵਿੱਚ ਤਗਮਾ ਜਿਤਿਆ । ਭਾਰਤੀ ਵੇਟਲਿਫਟਿੰਗ ਇਤਿਹਾਸ ਵਿੱਚ ਓਲੰਪਿਕ ਮੀਰਾਬਾਈ ਵੱਲੋ ਇਹ ਭਾਰਤ ਦਾ ਦੂਜਾ ਤਗਮਾ ਹੈ। ਮੀਰਾਬਾਈ ਚਾਨੂ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਇਸਤੋ ਪਹਿਲਾ ਭਾਰਤ ਨੇ ਸਿਡਨੀ ਓਲੰਪਿਕ ਵਿੱਚ ਵੇਟਲਿਫਟਿੰਗ ਵਿੱਚ ਕਰਨਮ ਮਲੇਸ਼ਵਰੀ ਨੇ ਤਗਮਾ ਜਿਤਿਆ ਸੀ। ਮੀਰਾਬਾਈ ਓਲੰਪਿਕ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਅਤੇ ਚਾਂਦੀ ਦਾ ਤਗਮਾ ਹਾਸਿਲ ਕਰਕੇ ਭਾਰਤ ਵਿੱਚ ਇਤਿਹਾਸ ਰਚਿਆ ।

Advertisements

ਮੀਰਾਬਾਈ ਦੇ ਵਿਰੁੱਧ ਚੀਨੀ ਵੇਟਲਿਫਟਰ ਹਉ ਝੀਹੁ ਨੇ 210 ਕਿਲੋਗ੍ਰਾਮ ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ। ਮੀਰਾਬਾਈ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 84 ਕਿੱਲੋ ਅਤੇ ਦੂਜੀ ਵਿੱਚ 87 ਕਿਲੋਗ੍ਰਾਮ ਭਾਰ ਚੁੱਕਿਆ। ਅਤੇ ਦੂਜੀ ਕੋਸ਼ਿਸ ਵਿੱਚ ਮੀਰਾਬਾਈ ਨੇ 115 ਭਾਰ ਚੁੱਕ ਕੇ ਓਲੰਪਿਕ ਵਿੱਚ ਰਿਕਾਰਡ ਬਣਾਇਆ । ਜਾਣਕਾਰੀ ਅਨੁਸਾਰ ਮੀਰਾਬਾਈ ਨੇ ਟੋਕੀਓ ਓਲੰਪਿਕ ਵਿੱਚ ਜਿੱਤਣ ਦਾ ਵਾਅਦਾ ਕੀਤਾ ਸੀ। ਇਸ ਸਫਲਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇੇ ਮੀਰਾਬਾਈ ਨੂੰ ਵਧਾਈ ਦਿੱਤੀ। ਰਿਪੋਰਟ ਦੇ ਅਨੁਸਾਰ ਇਸ ਪ੍ਰਾਪਤੀ ਪਿੱਛੇ ਪੰਜਾਬ ਦੇ ਕੋਚ ਸੰਦੀਪ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਹ ਮੀਰਾਬਾਈ ਦੇ ਕੋਚਿੰਗ ਟੀਮ ਵਿੱਚ ਸਹਾਇਕ ਕੋਚ ਹੈ। ਸੰਦੀਪ ਕੁਮਾਰ ਖੁਦ ਵੀ 1996 ਦੀਆ ਓਲੰਪਿਕ ਅਤੇ 1998 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲੈ ਕੇ ਕਾਂਸੀ ਦਾ ਤਗਮਾ ਜਿੱਤ ਚੁੱਕੇ ਹਨ।

LEAVE A REPLY

Please enter your comment!
Please enter your name here