ਸੇਵਾ ਕੇਂਦਰਾਂ ਵਿਚ ਐਨ.ਆਰ.ਆਈ. ਦਸਤਾਵੇਜ ਤਸਦੀਕ ਅਤੇ ਜਨਮ-ਮੌਤ ਸਬੰਧੀ ਸਰਟੀਫਿਕੇਟਾ ਦੀ ਡਿਲਵਰੀ ਪ੍ਰਾਈਵੇਟ ਹਸਪਤਾਲਾਂ ਰਾਹੀ ਸ਼ੁਰੂ

ਫਿਰੋਜਪੁਰ  (ਦ ਸਟੈਲਰ ਨਿਊਜ਼): ਜਿਲ੍ਹਾ ਫਿਰੋਜਪੁਰ  ਵਿਚ ਸੇਵਾ ਕੇਂਦਰਾਂ ਵਲੋਂ ਕਰੋਨਾ ਮਹਾਂਮਾਰੀ ਦੇ ਦੌਰਾਨ ਵੀ ਨਾਗਰਿਕਾਂ ਨੂੰ ਬੇਹਤਰ ਅਤੇ ਸੁਰੱਖਿਅਤ ਵਾਤਾਵਰਨ ਵਿਚ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਅੱਜ ਐਨ.ਆਰ.ਆਈ. ਦੇ ਦਸਤਾਵੇਜ ਤਸਦੀਕ ਸਰਵਿਸ ਲਾਂਚ ਕਰਦੇ ਹੋਏ ਦੱਸਿਆ ਕਿ ਹੁਣ ਐਨ.ਆਰ.ਆਈ. ਨੂੰ ਆਪਣੇ ਦਸਤਾਵੇਜ ਤਸਦੀਕ ਕਰਵਾਉਣ ਲਈ ਚੰਡੀਗੜ੍ਹ ਦੇ ਚੱਕਰ ਲਾਉਣ ਦੀ ਲੋੜ ਨਹੀਂ , ਸਿਟੀਜਨ ਫਿਰੋਜਪੁਰ  ਜਿਲ੍ਹੇ ਦੇ ਚੱਲ ਰਹੇ 26 ਸੇਵਾ ਕੇਂਦਰਾਂ ਚੋ ਕਿਸੇ ਵੀ ਸੇਵਾ ਕੇਂਦਰ ਤੇ ਪਹੁੰਚ ਕੇ ਇਹ ਸਹੂਲਤ ਲੈ ਸਕਦੇ ਹਨ, ਇਸ ਮੌਕੇ ਜਿਲ੍ਹਾ ਤਕਨੀਕੀ ਕੁਆਰਡੀਨੇਟਰ ਤਲਵਿੰਦਰ ਸਿੰਘ ,ਜਿਲ੍ਹਾ ਈ-ਗਵਰਨੈਂਸ ਕੁਆਰਡੀਨੇਟਰ ਰਾਜਵਿੰਦਰ ਸਿੰਘ ਅਤੇ ਜਿਲ੍ਹਾ ਮਨੈਜਰ ਸੇਵਾ ਕੇਂਦਰ ਰਜੇਸ਼ ਕੁਮਾਰ ਗੌਤਮ ਹਾਜ਼ਿਰ ਸਨ | ਓਹਨਾ  ਦੱਸਿਆ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਮਾਸਕ ਅਤੇ ਸਮਾਜਿਕ ਦੂਰੀ ਅਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਸੇਵਾ ਕੇਂਦਰਾਂ ਦੀਆ ਸਹੂਲਤਾਂ ਦਾ ਲਾਭ ਉਠਾਇਆ ਜਾਵੇ I ਨਾਗਰਿਕਾਂ ਨੂੰ ਓਹਨਾ ਦੇ ਦਸਤਾਵੇਜ ਘਰ ਪਹੰਚਾਉਂਣ ਦੇ ਲਈ ਸਪੀਡ ਪੋਸਟ ਅਤੇ ਕੋਰੀਅਰ ਦਾ ਉਪਰਾਲਾ ਵੀ ਕੀਤਾ ਗਿਆ ਹੈ I

Advertisements

ਇਸ ਤੋਂ ਇਲਾਵਾ ਜਨਮ ਅਤੇ ਮੌਤ ਦਸਤਾਵੇਜਾ ਦੀ ਡਿਲਵਰੀ  ਨੂੰ ਸਰਲ ਕਰਦਿਆ ਮਾਨਯੋਗ ਡਿਪਟੀ ਕਮਿਸ਼ਨਰ ਫਿਰੋਜਪੁਰ ਜੀ ਵੱਲੋਂ ਇਹ ਦੱਸਿਆ ਗਿਆ ਕਿ ਇਹ ਦਸਤਾਵੇਜ ਹੁਣ ਰਜਿਸਟਰਾਰ ਦਫਤਰ ਦੇ ਇਲਾਵਾ ਪ੍ਰਾਈਵੇਟ ਹਸਪਤਾਲਾਂ ਪਾਸੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ I ਇਸ ਆਨਲਾਇਨ ਪ੍ਰਕਿਰਿਆ ਦੇ ਲਾਗੂ ਹੋਣ ਤੋਂ ਪਹਿਲਾਂ ਜਨਮ ਅਤੇ ਮੌਤ ਸਬੰਧੀ ਜਾਣਕਾਰੀ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਬੰਧਿਤ ਰਜਿਸਟਰਾਰ ਦਫਤਰ ਨੂੰ ਮੈਨੁਅਲ ਫਾਰਮ ਭਰਕੇ ਭੇਜੀ ਜਾਂਦੀ ਸੀ I ਜਿਸ ਉਪਰੰਤ ਇਸ ਜਾਣਕਾਰੀ ਨੂੰ ਸਬੰਧਿਤ ਰਜਿਸਟਰਾਰ ਦਫਤਰ ਵੱਲੋਂ ਆਨਲਾਇਨ ਦਰਜ ਕੀਤਾ ਜਾਂਦਾ ਸੀ ਜਿਸ ਕਾਰਨ ਆਮ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਜਾਰੀ ਹੋਣ ਵਿੱਚ ਦੇਰ ਹੋ ਜਾਂਦੀ ਸੀ ,ਪਰ ਹੁਣ ਜ਼ਿਲਾ ਫਿਰੋਜਪੁਰ ਦੇ 16 ਪ੍ਰਾਈਵੇਟ ਹਸਪਤਾਲਾਂ ਵਿੱਚ ਇਸ ਆਨਲਾਇਨ ਵਿਧੀ ਨੂੰ ਲਾਗੂ ਕਰ ਦਿੱਤਾ ਗਿਆ ਹੈ I ਇਸ ਤੋਂ ਇਲਾਵਾ ਪੰਜਾਬ ਸਰਕਾਰ ਦੁਆਰਾ ਆਰ.ਟੀ. ਆਈ ਦੀ ਸੇਵਾ ਨੂੰ ਵੀ ਆਨਲਾਇਨ ਕਰ ਦਿੱਤਾ ਗਿਆ ਹੈ ਹੁਣ ਨਾਗਰਿਕ connect.punjab.gov.in ਤੇ ਜਾ ਕੇ ਆਨਲਾਇਨ ਆਰ.ਟੀ .ਆਈ ਵੀ ਘਰ ਬੈਠੇ ਹੀ  ਫਾਇਲ  ਕਰ ਸਕਦੇ ਹਨ ।

LEAVE A REPLY

Please enter your comment!
Please enter your name here