ਪਿਛਲੇ 8 ਸਾਲਾਂ ‘ਚ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ‘ਚ ਔਰਤਾਂ ਨੂੰ ਲੈ ਕੇ ਦੇਸ਼ ਦੀਆਂ ਨੀਤੀਆਂ ਹੋਰ ਜ਼ਿਆਦਾ ਸੰਵੇਦਨਸ਼ੀਲ ਹੋਈਆਂ: ਈਸ਼ਾ ਮਹਾਜਨ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਜਪਾ ਮਹਿਲਾ ਮੋਰਚਾ ਦੀ ਮੰਡਲ ਪ੍ਰਧਾਨ ਈਸ਼ਾ ਮਹਾਜਨ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਔਰਤਾਂ ਨੂੰ ਲੈ ਕੇ ਦੇਸ਼ ਦੀਆਂ ਨੀਤੀਆਂ ਵਧੇਰੇ ਸੰਵੇਦਨਸ਼ੀਲ ਹੋਈਆਂ ਹਨ।ਉਨ੍ਹਾਂ ਕਿਹਾ ਕਿ ਬਲਦੇ ਹੋਏ ਭਾਰਤ ਵਿੱਚ ਔਰਤਾਂ ਦੀ ਭੂਮਿਕਾ ਨੂੰ ਲਗਾਤਾਰ ਵਿਸਥਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਭਾਰਤ ਦੀ ਤਾਕਤ ਛੋਟੇ ਸਥਾਨਕ ਉਦਯੋਗ ਰਹੇ ਹਨ ਅਤੇ ਇਨ੍ਹਾਂ ਉਦਯੋਗਾਂ ਵਿੱਚ ਜਿੰਨੀ ਭੂਮਿਕਾ ਮਰਦਾਂ ਦੀ ਹੁੰਦੀ ਹੈ ਓਨੀ ਹੀ ਔਰਤਾਂ ਦੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਸੋਚ ਵਾਲੇ ਲੋਕ ਔਰਤਾਂ ਦੇ ਹੁਨਰ ਨੂੰ ਸਿਰਫ਼ ਘਰੇਲੂ ਕੰਮ ਹੀ ਸਮਝਦੇ ਸਨ।ਦੇਸ਼ ਦੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇਸ ਪੁਰਾਣੀ ਸੋਚ ਨੂੰ ਬਦਲਣ ਦੀ ਲੋੜ ਹੈ।ਮੇਕ ਇਨ ਇੰਡੀਆ ਅੱਜ ਇਹ ਕੰਮ ਕਰ ਰਿਹਾ ਹੈ।

Advertisements

ਆਤਮ-ਨਿਰਭਰ ਭਾਰਤ ਮੁਹਿੰਮ ਔਰਤਾਂ ਦੀ ਇਸ ਸਮਰੱਥਾ ਨੂੰ ਦੇਸ਼ ਦੇ ਵਿਕਾਸ ਨਾਲ ਜੋੜ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਵਿਕਾਸ ਚੱਕਰ ਵਿੱਚ ਔਰਤਾਂ ਦੀ ਭਾਗੀਦਾਰੀ ਲਗਾਤਾਰ ਵੱਧ ਰਹੀ ਹੈ।ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਦੇ ਕਰੀਬ 70 ਫਿਸ਼ਦੀ ਲਾਭਪਾਤਰੀ ਔਰਤਾਂ ਹਨ ਅਤੇ ਕਰੋੜਾ ਔਰਤਾਂ ਨੇ ਯੋਜਨਾ ਦੀ ਵਰਤੋਂ ਕਰਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਕੰਮਾਂ ਨੂੰ ਗਿਣਿਆ ਅਤੇ ਮਹਿਲਾ ਸਸ਼ਕਤੀਕਰਨ ਨੂੰ ਦੇਸ਼ ਦੀ ਮਜ਼ਬੂਤੀ ਦਾ ਮੁੱਖ ਕਾਰਨ ਦੱਸਿਆ। ਈਸ਼ਾ ਮਹਾਜਨ ਨੇ ਕਿਹਾ ਕਿ ਜੋ ਰਾਸ਼ਟਰ ਇਸ ਧਰਤੀ ਨੂੰ ਮਾਂ ਸਪਰੂਪ ਮੰਨਦਾ ਹੋਵੇ ਉੱਥੇ ਔਰਤਾਂ ਦੀ ਤਰੱਕੀ ਉਸ ਰਾਸ਼ਟਰ ਦੇ ਸਸ਼ਕਤੀਕਰਨ ਨੂੰ ਬਲ ਦਿੰਦੀ ਹੈ। ਅੱਜ ਦੇਸ਼ ਦੀ ਪਹਿਲ ਔਰਤਾਂ ਦੇ ਜੀਵਨ ਨੂੰ ਸੁਧਾਰਨਾ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਔਰਤਾਂ ਦੀ ਪੂਰੀ ਹਿੱਸੇਦਾਰੀ ਵਿੱਚ ਹੈ,ਇਸ ਲਈ ਭਾਜਪਾ ਸਰਕਾਰ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ‘ਤੇ ਜ਼ੋਰ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਸਾਡੇ ਵੇਦਾਂ ਅਤੇ ਸਾਡੀ ਪਰੰਪਰਾ ਨੇ ਇਹ ਹੋਕਾ ਦਿੱਤਾ ਹੈ ਕਿ ਔਰਤਾਂ ਨੂੰ ਸਮਰੱਥ,ਕਾਬਲ ਹੋਣ ਦੇਸ਼ ਨੂੰ ਦਿਸ਼ਾ ਦੇਣ।ਈਸ਼ਾ ਮਹਾਜਨ ਨੇ ਅੱਗੇ ਕਿਹਾ ਕਿ ਅੱਜ ਪਿੰਡ-ਪਿੰਡ ਵਿੱਚ ਔਰਤਾਂ ਸਵੈ-ਸਹਾਇਤਾ ਸਮੂਹ ਬਣਾਕੇ ਅਤੇ ਛੋਟੇ-ਛੋਟੇ ਉਦਯੋਗਾਂ ਦੇ ਰਾਹੀਂ ਪੇਂਡੂ ਆਰਥਿਕਤਾ ਨੂੰ ਗਤੀ ਦੇ ਰਹੀਆਂ ਹਨ।ਔਰਤਾਂ ਕੋਲ ਹੁਨਰ ਦੀ ਕੋਈ ਕਮੀ ਨਹੀਂ ਹੈ ਅਤੇ ਹੁਣ ਉਹੀ ਹੁਨਰ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤਾਕਤ ਵਧਾ ਰਹੇ ਹਨ।ਈਸ਼ਾ ਮਹਾਜਨ ਨੇ ਜਨ ਧਨ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਔਰਤਾਂ ਖਾਸ ਕਰਕੇ ਗਰੀਬ ਔਰਤਾਂ ਕੋਲ ਬੈਂਕ ਖਾਤੇ ਵੀ ਨਹੀਂ ਹੁੰਦੇ ਸਨ।ਇਸ ਕਾਰਨ ਉਨ੍ਹਾਂ ਦੀ ਆਰਥਿਕ ਸ਼ਕਤੀ ਕਮਜ਼ੋਰ ਰਹਿੰਦੀ ਸੀ।ਭਾਜਪਾ ਸਰਕਾਰ ਨੇ 23 ਕਰੋੜ ਔਰਤਾਂ ਨੂੰ ਜਨ ਧਨ ਖਾਤਿਆਂ ਰਾਹੀਂ ਬੈਂਕ ਨਾਲ ਜੋੜਿਆ ਹੈ।

LEAVE A REPLY

Please enter your comment!
Please enter your name here