ਹੈਤੀ ਵਿੱਚ ਭੂਚਾਲ ਆਉਣ ਦੇ ਕਾਰਣ 1297 ਲੋਕਾਂ ਦੀ ਮੌਤ, 2800 ਤੋ ਵੱਧ ਜ਼ਖਮੀ

ਦਿੱਲੀ (ਦ ਸਟੈਲਰ ਨਿਊਜ਼): ਕੈਰੋਬੀਅਨ ਦੇਸ਼ ਵਿੱਚ ਸਥਿਤ ਹੈਤੀ ਵਿੱਚ ਜ਼ੋਰਦਾਰ ਭੂਚਾਲ ਆਉਣ ਦੇ ਕਾਰਣ ਵੱਡੀ ਗਿਣਤੀ ਵਿੱਚ ਲੋਕ ਮਾਰੇ ਹਏ ਹਨ ਜਿਸ ਵਿੱਚ 1297 ਲੋਕਾ ਦੀ ਮੌਤ ਹੋ ਗਈ ਅਤੇ 2800 ਲੋਕ ਜ਼ਖਮੀ ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਇਸ ਭੂਚਾਲ ਆਉਣ ਕਾਰਣ ਕਈ ਇਮਾਰਤਾਂ ਅਤੇ ਰਿਹਾਇਸ਼ੀ ਮਕਾਨ ਤਬਾਅ ਹੋ ਗਏ ਹਨ। ਇਹ ਭੂਚਾਲ 7.2 ਦੀ ਤੀਬਰਤਾ ਨਾਲ ਆਇਆ ਜਿਸਦੇ ਕਾਰਣ 1297 ਲੋਕਾ ਦੀ ਮੌਤ ਹੋ ਗਈ ਅਤੇ ਇਸ ਭੂਚਾਲ ਨੇ ਹੈਸੀ ਇਲਾਕੇ ਪੂਰੀ ਤਰਾ ਨਾਲ ਨਕਸ਼ਾ ਬਦਲ ਦਿੱਤਾ। ਜਿਸਦੇ ਕਾਰਣ ਪੂਰਾ ਦੇਸ਼ ਮਲਬੇ ਹੇਠਾਂ ਦੱਬ ਗਿਆ । ਇਸਦੇ ਨਾਲ ਹੈਸੀ ਵਿੱਚ ਰਹਿ ਰਹੇ ਲੋਕਾ ਦੇ ਘਰ ਵੀ ਪੂਰੀ ਤਰਾ ਢਹਿ ਗਏ ਜਿਸਦੇ ਕਾਰਣ ਕਈ ਲੋਕ ਆਪਣੇ ਘਰਾ ਤੋ ਬੇਘਰ ਹੋ ਗਏ ।

Advertisements

ਹੈਸੀ ਦੇ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਨੇ ਹੈਸੀ ਵਿੱਚ ਜਾ ਕੇ ਸਾਰੇ ਇਲਾਕਿਆ ਦਾ ਦੌਰਾ ਕੀਤਾ । ਰਿਪੋਰਟ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਬਚਾਅ ਟੀਮ ਨੂੰ ਬੁਲਾ ਕੇ ਫਸੇ ਹੋਏ ਲੋਕਾ ਨੂੰ ਕੱੱਢਣਾ ਸ਼ੁਰੂ ਕਰ ਦਿੱਤਾ ਹੈ ਅਤੇ ਭੂਚਾਲ ਦੌਰਾਨ ਜ਼ਖਮੀ ਹੋਏ ਲੋਕਾ ਨੂੰ ਹਸਪਤਾਲ ਵੀ ਪਹੁੰਚਾਇਆ ਜਾ ਰਿਹਾ ਹੈ। ਇਸਤੋ ਇਲਾਵਾ ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਦੇ ਤੱਟੀ ਇਲਾਕਿਆ ਵਿੱਚ ਭਾਰੀ ਤੂਫਾਨ ਆਉਣ ਦੀ ਸੂਚਨਾ ਵੀ ਦਿੱਤੀ ਹੈ ।

LEAVE A REPLY

Please enter your comment!
Please enter your name here