ਕੈਬਿਨੇਟ ਮੰਤਰੀ ਅਰੋੜਾ ਅਤੇ ਡਿਪਟੀ ਕਮਿਸ਼ਨਰ ਨੇ ਕੈਪਟਨ ਲਖਵੀਰ ਅਤੇ ਸੂਬੇਦਾਰ ਮੇਜਰ ਪਰਵੀਨ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 75ਵੇਂ ਸੁਤੰਤਰਤਾ ਦਿਵਸ ਮੌਕੇ ਸਭ ਤੋਂ ਪਹਿਲਾਂ ਮਾਣਯੋਗ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ, ਕਰਨਲ ਮਲੂਕ ਸਿੰਘ, ਜਿਲਾ ਮੁਖੀ ਜੀਓਜੀ ਅਤੇ ਹੋਰ ਅਫਸਰ ਸਾਹਿਬਾਨਾਂ ਵੱਲੋਂ ਵਾਰ ਮੈਮੋਰਿਅਲ ਹੁਸ਼ਿਆਰਪੁਰ ਵਿਖੇ ਸ਼ਹੀਦ ਸੂਰਮਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੁੱਖ ਸਮਾਗਮ ਦੋਰਾਨ ਕੈਪਟਨ ਲਖਵੀਰ ਸਿੰਘ, ਤਹਿਸੀਲ ਹੈੱਡ ਜੀਓਜੀ ਗੜ੍ਹਸ਼ੰਕਰ ਅਤੇ ਸੂਬੇਦਾਰ ਮੇਜਰ ਪਰਵੀਨ ਕੁਮਾਰ, ਸੁਪਰਵਾਈਜ਼ਰ ਜੀਓਜੀ, ਹੁਸ਼ਿਆਰਪੁਰ ਨੂੰ ਕੀਤੇ ਗਏ ਸ਼ਲਾਘਾਯੋਗ ਕੰਮਾਂ ਦਾ ਆਂਕਲਨ ਕਰਦੇ ਹੋਏ ਮਾਣਯੋਗ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਨਮਾਨ ਚਿੰਨ ਨਾਲ ਨਿਵਾਜਿਆਂ ਗਿਆ।

Advertisements

ਇਸ ਦੇ ਨਾਲ ਹੀ ਕੈਪਟਨ ਦਰਸ਼ਨ ਸਿੰਘ, ਸੁਪਰਵਾਈਜ਼ਰ ਜੀਓਜੀ ਦਸੂਹਾ ਨੂੰ ਐਸਡੀਐਮ ਦਸੂਹਾ ਵੱਲੋਂ ਵੀ ਸਨਮਾਨ ਚਿੰਨ ਦਿੱਤਾ ਗਿਆ। ਇਸ ਮੋਕੇ ਤੇ ਪਰੇਡ ਕਮਾਂਡਰ ਸੂਬੇਦਾਰ ਚੰਨਣ ਸਿੰਘ, ਕੈਪਟਨ ਇੰਦਰਪਾਲ ਸਿੰਘ, ਸੂਬੇਦਾਰ ਜਗਤਾਰ ਸਿੰਘ, ਸੂਬੇਦਾਰ ਨੰਦ ਸਿੰਘ, ਹੋਲਦਾਰ ਬੁੱਧ ਸਿੰਘ ਅਤੇ ਹੋਲਦਾਰ ਤਰਸੇਮ ਸਿੰਘ ਸਮੇਤ 21 ਜੀਓਜੀ ਵਲੋਂ ਬੜੇ ਜੌਸ਼ ਨਾਲ ਪਰੇਡ ਵਿੱਚ ਹਿੱਸਾ ਲਿਆ।

LEAVE A REPLY

Please enter your comment!
Please enter your name here