ਤਾਲਿਬਾਨ ਵੱਲੋ 150 ਲੋਕ ਅਗਵਾ, ਜ਼ਿਆਦਾਤਰ ਦੱਸੇ ਜਾ ਰਹੇ ਹਨ ਭਾਰਤੀ

Taliban fighters take control of Afghan presidential palace after the Afghan President Ashraf Ghani fled the country, in Kabul, Afghanistan, Sunday, Aug. 15, 2021. (AP Photo/Zabi Karimi)

ਦਿੱਲੀ(ਦ ਸਟੈਲਰ ਨਿਊਜ਼)। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਕਰੀਬ 150 ਭਾਰਤੀਆਂ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ , ਜਿਸਦੇ ਦੋਰਾਨ ਕੁੱਝ ਨਿਊਜ ਚੈਨਲਾ ਦੁਆਰਾ ਇਸ ਖਬਰ ਨੂੰ ਨਕਾਰਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ , ਪੱਤਰਕਾਰਾਂ ਨੇ ਦੱਸਿਆ ਕਿ ਕਾਬੁਲ ਵਿੱਚ ਲੱਗਪਗ 150 ਦੇ ਕਰੀਬ ਲੋਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਜਾ ਰਹੇ ਸਨ ਜਿਸ ਦੌਰਾਨ ਤਾਲਿਬਾਨ ਲੜਾਕਿਆ ਵੱਲੋ ਭਾਰਤੀਆ ਨੂੰ ਜਾਣ ਤੋ ਰੋਕਿਆ ਗਿਆ। ਜਿਸ ਦੋਰਾਨ ਅਗਵਾ ਕੀਤੇ ਗਏ ਲੋਕਾ ਵਿੱਚ ਅਫਗਾਨ ਨਾਗਰਿਕ ਅਤੇ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖ ਸ਼ਾਮਿਲ ਹਨ। ਪਰ ਤਾਲਿਬਾਨ ਨੇ ਇਹਨਾ ਸਾਰੀਆ ਖਬਰਾਂ ਨੂੰ ਇੱਕ ਅਫਵਾਹ ਸਾਬਿਤ ਕੀਤਾ ਹੈ ।

Advertisements

ਪਰ ਸਰਕਾਰ ਦੁਆਰਾ ਲਗਾਤਾਰ ਇਸ ਮਾਮਲੇ ਦੀ ਪੁਸ਼ਟੀ ਚੱਲ ਰਹੀ ਹੈ । ਜਾਣਕਾਰੀ ਦੇ ਅਨੁਸਾਰ ਅਗਵਾ ਕੀਤੇ ਗਏ ਭਾਰਤੀ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਵੱਲ ਜਾ ਰਹੇ ਸਨ। ਪਰ ਭਾਰਤੀਆਂ ਨੂੰ ਜਾਣ ਤੋ ਤਾਲਿਬਾਨ ਲੜਾਕਿਆ ਦੁਆਰਾ ਰੋਕ ਲਿਆ ਗਿਆ। ਰਿਪੋਰਟ ਦੇ ਅਨੁਸਾਰ, ਭਾਰਤ ਸਰਕਾਰ ਲਗਾਤਾਰ ਕਾਬੁਲ ਵਿੱਚ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਅਤੇ ਉਹਨਾ ਦੀ ਵਾਪਸੀ ਲਈ ਅਮਰੀਕਾ ਅਤੇ ਹੋਰ ਦੂਤਾਵਾਸਾਂ ਨਾਲ ਮਿਲਕੇ ਕੰਮ ਕਰ ਰਹੀ ਹੈ ।

LEAVE A REPLY

Please enter your comment!
Please enter your name here