ਕਰਨਾਲ ਵਿੱਚ ਕਿਸਾਨਾਂ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤਾ ਚੱਕਾ ਜਾਮ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸੰਯੁਕਤ ਕਿਸਾਨ ਮੋਰਚਾ ਦੀ 31 ਜਥੇਬੰਦਿਆ ਵਲੋਂ ਕੀਤੀ ਗਈ ਕਾਲ ਨੂੰ ਸਮਰਥਨ ਕਰਦੇ ਹੋਏ ਅੱਜ ਹਾਜੀਪੁਰ ਤੇ ਟੀ ਪੁਆਇੰਟ ਵਿਖੇ ਕਿਸਾਨ ਮਜਦੂਰ ਸੋਸਾਇਟੀ ਬੇਲਾ ਸਾਰਿਆਣਾ ਵਲੋਂ ਟੀ ਪੁਆਇੰਟ ਤੇ 12 ਤੋਂ 2 ਵਜੇ ਤੱਕ ਚੱਕਾਜਾਮ ਕੀਤਾ ਗਿਆ ਪਰ ਅਮਰਜੇਂਸੀ ਸੰਭਾਵਨਾ ਖੁਲੀਆਂ ਰੱਖੀਆਂ ਗਈਆਂ ਕਿਸਾਨ ਜਥੇਬੰਦਿਆ ਵਲੋਂ ਬੀ.ਜੇ.ਪੀ. ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ । ਇਸ ਸੰਬੰਧ ਵਿਚ ਕਿਸਾਨ ਆਗੂ ਅਜਾਇਬ ਸਿੰਘ ਪ੍ਰਧਾਨ ਵਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਬੀਤੇ ਦਿਨ ਕਰਨਾਲ ਵਿਖੇ ਜੋ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਅਸੀਂ ਉਸਦਾ ਡੱਟ ਕੇ ਵਿਰੋਧ ਕਰਦੇ ਹਾਂ ।

Advertisements

ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਕਿਸਾਨ ਮਜਦੂਰ ਏਕਤਾ 31 ਜਥੇਬੰਦੀਆ ਵਲੋਂ ਕਾਲ ਕੀਤੀ ਗਈ ਸੀ। ਉਸ ਨੂੰ ਲੈ ਕੇ ਅੱਜ ਟੀ ਪੁਆਇੰਟ ਤੇ ਜਾਮ ਲਗਾਵਿਆ ਗਿਆ। ਜੇਕਰ ਸਰਕਾਰ ਆਪਣਾ ਰਿਵਾਇਆ ਠੀਕ ਨਹੀਂ ਕਰਦੀ ਤੇ ਆਣ ਵਾਲੇ ਸਮੇਂ ਵਿਚ ਤੇ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਅਤੇ ਨਾਲ ਹੀ ਓਹਨਾ ਨੇ ਇਹ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੀ ਅਗਲੀ ਕਾਲ ਆਵੇਗੀ ਅਸੀਂ ਪੂਰਾ ਸਮਰਥਨ ਦਵਾ ਗਏ। ਇਸ ਮੌਕੇ ਤੇ ਚੱਤਰ ਸਿੰਘ, ਲਖਵੀਰ ਸਿੰਘ, ਅਜਾਇਬ ਸਿੰਘ ਮੱਖੂ, ਅਮਨਦੀਪ ਸਿੰਘ, ਸੁਰਿੰਦਰ ਕੁਮਾਰ, ਸੁਭਾਸ਼ ਸਿੰਘ, ਦਿਲਬਾਗ ਸਿੰਘ ਸਰਪੰਚ ਡਾਲੋਵਾਲ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here