ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਟਰਾਇਲ ਵਿਚ ਇਨਾਇਤ ਤੇ ਜਪਲੀਨ ਰਹੀਆਂ ਵਿਜੇਤਾ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਮੁਹਾਲੀ ਵਿਖੇ 15 ਤੋਂ 19 ਸਤੰਬਰ ਤੱਕ ਹੋਣ ਵਾਲੀ ਸਟੇਟ ਬੈਡਮਿੰਟਨ ਮੈਨ/ਵੂਮੈਨ ਅਤੇ ਅੰਡਰ ਤੇਰਾਂ ਬੈਡਮਿੰਟਨ ਚੈਂਪੀਅਨਸ਼ਿਪ ਲਈ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬੈਡਮਿੰਟਨ ਦੇ ਟਰਾਇਲ ਲਏ ਗਏ  ਜਿਸ ਵਿੱਚ ਬੀਐਮਐਸ ਅਕੈਡਮੀ ਅਤੇ ਵਨ ਐੱਸ ਅਕੈਡਮੀ  ਤੋਂ ਇਲਾਵਾ  ਜ਼ਿਲ੍ਹੇ ਦੇ ਲਗਪਗ ਸੌ ਬੱਚਿਆਂ ਨੇ ਹਿੱਸਾ ਲਿਆ ਇਹ ਟਰਾਇਲ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਕਰਵਾਏ ਗਏ। ਟਰਾਇਲਾਂ ਵਿੱਚ ਬਾਜ਼ੀ ਮਾਰਦੇ ਹੋਏ ਇਨਾਇਤ ਮੋਂਗਾ ਵੂਮੈਨ ਕੈਟੇਗਰੀ ਵਿੱਚ ਵਿਜੇਤਾ ਅਤੇ  ਅਸੀਸ਼ ਪ੍ਰੀਤ ਕੌਰ ਉਪ ਵਿਜੇਤਾ ਰਹੀ ਇਸ ਤੋਂ ਇਲਾਵਾ  ਜਪਲੀਨ ਕੋਰ ਅੰਡਰ ਤੇਰਾਂ ਗਰਲਜ਼ ਵਿੱਚ ਵਿਜੇਤਾ ਅਤੇ ਭਵਿਆ ਸ਼ਰਮਾ ਉਪ ਵਿਜੇਤਾ ਰਹੀ। ਮੈਨਜ਼ ਸਿੰਗਲ ਵਿਚ ਸਚਿਨ ਕੁਮਾਰ ਵਿਜੇਤਾ ਅਤੇ ਸ਼ਵੇਨ ਉਪ ਵਿਜੇਤਾ ਰਿਹਾ ਮੈਨਜ਼ ਡਬਲ ਵਿੱਚ ਸਚਿਨ ਅਤੇ ਪ੍ਰਭਜੋਤ ਵਿਜੇਤਾ ਅਤੇ  ਦਿਵਿਅਮ ਅਤੇ ਹਰਨੂਰ ਉਪ ਵਿਜੇਤਾ ਰਹੇ।  ਮਿਕਸ ਡਬਲ ਵਿੱਚ ਸਚਿਨ ਅਤੇ ਤਨਿਸ਼ਪ੍ਰੀਤ ਵਿਜੇਤਾ ਅਤੇ ਦਿਵਿਅਮ ਅਤੇ ਰਿਦਮ ਉਪ ਵਿਜੇਤਾ ਰਹੇ । ਅੰਡਰ ਤੇਰਾਂ ਲੜਕੇ ਵਿੱਚ ਦਕਸ਼ ਸੂਦ ਵਿਜੇਤਾ ਅਤੇ ਭਵਨਪ੍ਰੀਤ ਸਿੰਘ ਉਪ ਵਿਜੇਤਾ ਰਹੇ।

Advertisements

ਇਸ ਮੌਕੇ  ਡੀ ਬੀ ਏ ਦੇ ਸੀਨੀਅਰ ਮੀਤ ਪ੍ਰਧਾਨ ਮਨੋਜ ਗੁਪਤਾ ਡੀ ਬੀ ਏ ਦੇ ਪ੍ਰੈੱਸ ਸਕੱਤਰ ਸੰਜੇ ਕਟਾਰੀਆ ਜੀ ਤੋਂ ਇਲਾਵਾ ਅਸ਼ੋਕ ਵਡੇਰਾ ਪਿਊਸ਼ ਭਾਟੀਆ ਮੌਜੂਦ ਰਹੇ  ਮਨੋਜ ਗੁਪਤਾ ਉੱਪ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਟ੍ਰਾਇਲ ਬਹੁਤ ਵਧੀਆ ਰਹੇ ਹਨ ਅਤੇ ਉਮੀਦ ਹੈ ਕਿ ਬੱਚੇ ਮੁਹਾਲੀ ਵਿਖੇ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਕੇ ਫਿਰੋਜ਼ਪੁਰ ਦਾ ਨਾਮ ਉੱਚਾ ਕਰਨਗੇ। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਨੈਸ਼ਨਲ ਖਿਡਾਰਨ ਸਵਰੀਤ ਕੌਰ ਦੇ ਪਿਤਾ  ਕੋਚ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਬਹੁਤ ਉਮੀਦਾਂ ਹਨ ਅਤੇ ਜਲਦੀ ਹੀ  ਫਿਰੋਜ਼ਪੁਰ ਲਈ ਉਹ ਬਹੁਤ ਵਧੀਆ ਪ੍ਰਦਰਸ਼ਨ  ਕਰਕੇ ਆਉਣਗੇ ਅਤੇ ਫਿਰੋਜ਼ਪੁਰ ਜਿਲ੍ਹੇ ਦਾ ਨਾਮ ਹੋਰ ਉੱਚਾ ਕਰਨਗੇ ।

LEAVE A REPLY

Please enter your comment!
Please enter your name here