
ਗੁਜਰਾਤ(ਦ ਸਟੈਲਰ ਨਿਊਜ਼), ਜੋਤੀ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਜਿਸਨੇ ਕੁੱਝ ਦਿਨ ਪਹਿਲਾ ਆਪਣਾ ਅਹੁਦਾ ਸੰਭਾਲਣ ਤੋ ਅਸਤੀਫਾ ਦੇ ਦਿੱਤਾ ਸੀ ਜਿਸ ਦੋਰਾਨ ਭਾਜਪਾ ਲਈ ਇਹ ਇੱਕ ਵੱਡਾ ਝਟਕਾ ਸੀ। ਜਾਣਕਾਰੀ ਦੇ ਅਨੁਸਾਰ, ਭਾਜਪਾ ਵਿਦਾਇਕ ਦਲ ਦੀ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ, ਇਸ ਮੀਟਿੰਗ ਵਿੱਚ ਕਈ ਸਾਰੇ ਨੇਤਾਂ ਵੀ ਸ਼ਾਮਿਲ ਸਨ। ਇਸ ਮੌਕੇ ਭੁਪਿੰਦਰ ਪਟੇਲ ਨੂੰ ਗੁਜਰਾਤ ਦਾ ਮੁੱਖ ਮੰਤਰੀ ਲਈ ਚੁਣਿਆ ਗਿਆ ।

ਭੁਪੇਂਦਰ ਪਟੇਲ ਨੇ 2017 ਵਿਧਾਨ ਸਭਾ ਚੋਣਾਂ ਵਿੱਚ ਅਹਿਮਦਾਬਾਦ ਜ਼ਿਲੇ ਦੀ ਘਾਟਲੋਡੀਆ ਸੀਟ ਤੋ ਕਾਂਗਰਸ ਦੇ ਵਿਧਾਇਕ ਸਸ਼ੀਕਾਂਤ ਵਾਸੂਦੇਵਭਾਈ ਪਟੇਲ ਨੂੰ ਹਰਾਇਆ ਸੀ । ਪਰ ਹੁਣ ਭੁਪੇਂਦਰ ਪਟੇਲ ਨੂੰ ਗੁਜਰਾਤ ਵਿੱਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਗਿਆ ਹੈ। ਇਸ ਦੋਰਾਨ ਭੁਪੇਂਦਰ ਪਟੇਲ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਨਿਮਰਤਾ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਉਹਨਾ ਨੇ ਇਹ ਵੀ ਕਿਹਾ ਕਿ ਵਿਜੈ ਰੂਪਾਨੀ ਜਿਹਨਾ ਨੇ ਪੂਰੀ ਇਮਾਨਦਾਰੀ ਨਾਲ 2016 ਤੋ ਆਪਣੇ ਅਹੁਦੇ ਨੂੰ ਨਿਭਾਇਆ ਹੈ ।












