ਅੱਣਪਛਾਤੇ ਲੌਕਾਂ ਨੇ ਮੈ. ਜੈਪਾਲ ਐੰਡ ਰਾਜਨ ਆੜਤ ਕੰਪਨੀ ਦੇ ਪੁੱਤਰ ਰਾਜਨ ਨੂੰ ਕੀਤਾ ਅਗਵਾ, ਮੰਗੀ ਫਿਰੌਤੀ, ਐਸਐਸਪੀ ਆਪ ਮੌਕੇ ਤੇ ਪਹੁੰਚੇ

ਹੁਸਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੀ ਸਬਜੀ ਮੰਡੀ ਵਿੱਚ ਮੈ. ਜੈਪਾਲ ਐੰਡ ਰਾਜਨ ਆੜਤ ਕੰਪਨੀ ਦੁਕਾਨ ਨੰਬਰ 94 ਦੇ ਪੁੱਤਰ ਨੂੰ ਕੁੱਝ ਅੱਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਅਤੇ ਉਸਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੇ ਜਾਣ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸੰਬੰਧੀ ਪਤਾ ਲੱਗਣ ਤੇ ਐਸਐਸਪੀ ਅਮਨੀਤ ਕੌਂਡਲ ਨੇ ਖੁੱਦ ਮੌਕੇ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਤੇ ਅਧਿਕਾਰਿਆਂ ਨੂੰ ਇਸ ਸੰਬੰਧੀ ਜਾਂਚ ਵਿੱਚ ਤੇਜੀ ਲਿਆਉਣ ਦੇ ਹੁਕਮ ਜਾਰੀ ਕੀਤੇ।

Advertisements

ਜਾਣਕਾਰੀ ਅਨੁਸਾਰ ਕੰਪਨੀ ਦਾ ਮਾਲਕ ਰਾਜਨ ਪੁੱਤਰ ਜਸਪਾਲ ਅੱਜ 20 ਸਤੰਬਰ ਨੂੰ ਸਵੇਰੇ ਕਰੀਬ ਕਰੀਬ ਸਾਡੇ ਚਾਰ ਦੁਕਾਨ ਤੇ ਆਇਆ ਹੀ ਸੀ ਤੇ ਹਾਲੇ ਗੱਡੀ ਤੋਂ ਉਤਰਿਆ ਹੀ ਸੀ ਕਿ ਇਕ ਹੋਰ ਗੱਡੀ ਉਸਦੇ ਲਾਗੇ ਆ ਕੇ ਖੜੀ ਹੋਈ ਤੋ ਉਹਨਾਂ ਨੇ ਉਸ ਨੂੰ ਅਗਵਾ ਕਰ ਲਿਯਾ ਅਤੇ ਨਾਲ ਹੀ ਉਸਦੀ ਕਾਰ ਵੀ ਲੈ ਗਏ। ਇਸ ਬਾਰੇ ਸੂਚਨਾ ਮਿਲਣ ਤੇ ਰਾਜਨ ਦੇ ਪਰਿਵਾਰਕ ਮੈਂਬਰ ਤੇ ਹੋਰ ਆੜਤਿਏ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਪੁਲਿਸ ਨੂੰ ਜਾਨਕਾਰੀ ਦਿੱਤੀ ਗਈ। ਪੁਲਿਸ ਨੇ ਮੰਡੀ ਵਿੱਚ ਪਹੁੰਚ ਕੇ ਸਾਰੇ ਪਹਲੁਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪਤਾ ਲਗਾ ਹੈ ਕਿ ਅਵਗਾਕਾਰਿਆਂ ਨੇ ਰਾਜਨ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ ਕੀਤੀ ਹੈ। ਜਿਸ ਕਾਰਣ ਪਰਿਵਾਰ ਦਾ ਦੁੱਖ ਹੋਰ ਵੀ ਵੱਧ ਗਿਆ ਕਿ ਕਿਤੇ ਅਗਵਾਕਾਰੀ ਉਹਨਾਂ ਦੇ ਪੁੱਤਰ ਨੂੰ ਕੋਈ ਨੁਕਸਾਨ ਨ ਪਹੁੰਚਾਉਣ।

ਇਸ ਬਾਰੇ ਪਤਾ ਲੱਗਣ ਤੇ ਐਸਐਸਪੀ ਅਮਨੀਤ ਕੌਂਡਲ ਨੇ ਖੁੱਦ ਮੌਕੇ ਤੇ ਪਹੁੰਚ ਕੇ ਸਥਿਤੀ ਜਾ ਜਾਇਜਾ ਲਿਆ ਅਤੇ ਰਾਜਨ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਹੌਂਸਲਾ ਦਿੱਤਾ। ਪੁਲਿਸ ਨੇ ਕਿਹਾ ਕਿ ਇਸ ਸੰਬੰਧ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਨਾਕਾਬੰਦੀ ਕੀਤੀ ਗਈ ਹੈ। ਹੋਰਨਾਂ ਥਾਣੀਆਂ ਨੂੰ ਵੀ ਇਤਲਾਹ ਕਰ ਦਿੱਤੀ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਜੋ ਅਗਵਾਕਾਰੀਆਂ ਨੂੰ ਜਦਲ ਤੋਂ ਜਦਲ ਪਕੜ ਲਿਆ ਜਾਵੇ।

LEAVE A REPLY

Please enter your comment!
Please enter your name here