ਭਾਈ ਘਨ੍ਹੱਈਆ ਜੀ ਦੇ ਬਲਿਦਾਨ ਦਿਵਸ ਤੇ ਰੇਲਵੇ ਮੰਡੀ ਸਕੂਲ ਵਿੱਚ ਲਗਾਇਆ ਨੇਤਰਦਾਨ ਜਾਗਰੂਕਤਾ ਕੈਂਪ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਭਾਈ ਘਨ੍ਹੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਪ੍ਰਾਪਤ ਪੱਤਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਦੇ ਆਦੇਸ਼ ਮੁਤਾਬਿਕ ਮਿਤੀ 20 ਸਤੰਬਰ 2021 ਨੂੰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਖੇ ਪ੍ਰਿੰਸੀਪਲ ਮੈਡਮ ਲਲਿਤਾ ਅਰੋੜਾ ਦੀ ਯੋਗ ਅਗਵਾਈ ਅਧੀਨ ਭਾਈ ਘਨ੍ਹੱਈਆ ਦੇ ਬਲੀਦਾਨ ਦਿਵਸ ਤੇ ਰੋਟਰੀ ਆਈ ਬੈਂਕ &  ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ  ਵੱਲੋਂ   ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ  ਜਿਸ ਵਿਚ ਵਿਦਿਆਰਥਣਾਂ ਨੂੰ ਸੰਜੀਵ ਅਰੋੜਾ ਵਾਈਸ  ਪ੍ਰੈਜ਼ੀਡੈਂਟ ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ, ਕੁਲਦੀਪ ਰਾਏ ਗੁਪਤਾ ਜੀ ਸੈਕਟਰੀ, ਡੀ .ਕੇ .ਸ਼ਰਮਾ ਰਿਟਾਇਰਡ  ਪ੍ਰਿੰਸੀਪਲ ਬੀ.ਐਡ .ਕਾਲਜ ਹੁਸ਼ਿਆਰਪੁਰ, ਵਿਜੇ ਅਰੋੜਾ ਜੀ ਮੈਂਬਰ ਰੋਟਰੀ ਕਲੱਬ   ਵਲੋਂ ਵਿਦਿਆਰਥਣਾਂ ਨੂੰ  ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ । ਸੰਜੀਵ ਅਰੋਡ਼ਾ ਸੰਸਥਾ ਦੇ ਵਾਈਸ ਪ੍ਰੈਜ਼ੀਡੈਂਟ  ਨੇ ਕਿਹਾ ਕਿ ਹਰ ਇਨਸਾਨ ਨੂੰ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਵੀ ਆਪਣੇ ਘਰ ਜਾ ਕੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਅੱਖਾਂ ਦਾਨ ਕਰਨ ਬਾਰੇ ਜਾਗਰੂਕ ਕਰਨਾ ਚਾਹੀਦਾ  ਹੈ ।ਪ੍ਰਿੰਸੀਪਲ ਡੀ .ਕੇ .ਸ਼ਰਮਾ ਨੇ ਵੀ ਨੇਤਰਦਾਨ ਬਾਰੇ ਆਪਣੇ ਵਿਚਾਰ ਇਕ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤੇ ਜਿਸ ਵਿਚ ਉਨ੍ਹਾਂ ਨੇ ਇਕ ਨੇਤਰਹੀਣ ਵਿਅਕਤੀ ਦੇ ਅੰਦਰੂਨੀ ਪੀਡ਼ਾ ਨੂੰ ਪੇਸ਼ ਕੀਤਾ।

Advertisements

ਸੰਜੀਵ ਅਰੋੜਾ ਵਾਈਸ ਪ੍ਰੈਜ਼ੀਡੈਂਟ ਨੇ ਵੀ ਬੱਚਿਆਂ ਨੂੰ ਨੇਤਰ ਦਾਨ ਦੀ ਮਹਾਨਤਾ ਦੱਸਦੇ ਹੋਏ ਘਰ ਘਰ ਜਾ ਕੇ ਲੋਕਾਂ ਨੂੰ ਇਸ ਮਹਾਨ ਦਾਨ ਦੇ ਬਾਰੇ ਦੱਸਣ ਲਈ ਕਿਹਾ ਉਨ੍ਹਾਂ ਕਿਹਾ ਕਿ ਮਰਨ ਤੋਂ ਬਾਅਦ ਮਰੇ ਹੋਏ ਵਿਅਕਤੀ ਦੀਆਂ ਅੱਖਾਂ ਤੋਂ ਵਿਅਕਤੀਆਂ ਨੂੰ ਨਵਾਂ ਜੀਵਨ ਦੇ ਸਕਦੀਆਂ ਹਨ । ਇਹ ਬਹੁਤ ਵੱਡੀ ਗੱਲ ਹੈ ਕਿ ਤੁਹਾਡੀਆਂ ਦਾਨ ਕੀਤੀਆਂ ਅੱਖਾਂ ਨਾਲ ਕੋਈ ਹੋਰ ਵਿਅਕਤੀ ਵੀ ਦੇਖ ਸਕੇਗਾ ਸ੍ਰੀ ਕੁਲਦੀਪ ਗੁਪਤਾ ਜੀ  ਸੰਸਥਾ ਦੇ ਸਕੱਤਰ   ਨੇ ਇਹ ਵੀ ਕਿਹਾ ਕਿ ਮਰਨ ਤੋਂ ਬਾਅਦ ਸਾਡੀਆਂ ਅੱਖਾਂ ਸੁਆਹ ਹੋਣ ਨਾਲੋਂ ਚੰਗਾ ਹੈ ਕਿ ਉਨ੍ਹਾਂ ਨੂੰ ਦਾਨ ਕਰਕੇ ਕਿਸੇ ਨੇਤਰਹੀਣ ਦਾ ਜੀਵਨ  ਰੋਸ਼ਨ ਕੀਤਾ ਜਾ ਸਕਦਾ ਹੈ । ਇਸ ਕਰਕੇ ਹਰ ਵਿਅਕਤੀ ਨੂੰ ਆਪਣੀਆਂ ਅੱਖਾਂ ਦਾਨ ਕਰਨੀਆਂ ਚਾਹੀਦੀਆਂ ਹਨ । ਕੁਲਦੀਪ ਰਾਏ ਗੁਪਤਾ ਜੀ ਨੇ ਭਾਈ ਘਨ੍ਹੱਈਆ ਜੀ ਦੇ ਜੀਵਨ ਬਾਰੇ ਚਾਨਣਾ ਵੀ ਪਾਇਆ। ਲਲਿਤਾ ਅਰੋੜਾ ਨੇ ਇਸ ਮੌਕੇ ਤੇ ਕਿਹਾ ਕਿ  ਭਾਈ ਘਨ੍ਹੱਈਆ ਜੀ ਦੇ ਸਮਰਪਣ ਦਿਵਸ ਤੇ ਸੁਸਾਇਟੀ ਵੱਲੋਂ ਸਕੂਲ ਵਿੱਚ ਨੇਤਰਦਾਨ ਜਾਗਰੂਕਤਾ ਕੈਂਪ  ਲਗਾਉਣਾ ਹੀ ਭਾਈ ਘਨ੍ਹੱਈਆ ਜੀ ਨੂੰ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ। ਯਸ਼ਪਾਲ ਨੇ ਸਟੇਜ ਸੈਕਟਰੀ  ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਜਾਗਰੂਕਤਾ ਕੈਂਪ ਵਿੱਚ ਲੋੜਵੰਦਾਂ ਨੂੰ ਮੱਲ੍ਹਮ ਪੱਟੀ ਅਤੇ ਮੁਫ਼ਤ ਦਵਾਈਆਂ ਦੀ ਸੇਵਾ ਵੀ ਕੀਤੀ ਗਈ ।ਪ੍ਰਿੰਸੀਪਲ ਮੈਡਮ ਵੱਲੋਂ  ਆਏ ਹੋਏ ਪਤਵੰਤੇ ਸੱਜਣਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਤੇ ਉਨ੍ਹਾਂ ਦਾ ਸਕੂਲ ਵਿੱਚ ਆ ਕੇ ਸੈਮੀਨਾਰ ਲਗਾਉਣ ਲਈ ਧੰਨਵਾਦ ਵੀ ਕੀਤਾ । ਇਸ ਮੌਕੇ ਤੇ ਰੈੱਡਕ੍ਰਾਸ ਇੰਚਾਰਜ ਮੀਨਾ ਕੁਮਾਰੀ, ਯਸ਼ਪਾਲ, ਨਵਜੋਤ ਸੰਧੂ,ਸੁਨੀਤਾ, ਕੁੰਤੀ ਦੇਵੀ, ਅਲਕਾ ਗੁਪਤਾ, ਹਰਭਜਨ ਕੌਰ, ਹਰਲੀਨ, ਸੁਲਕਸ਼ਨਾ, ਚੰਦਰਪ੍ਰਭਾ ਅਤੇ  ਸਟਾਫ ਮੈਂਬਰਾਂ  ਦੇ ਨਾਲ ਨਾਲ  ਵਿਦਿਆਰਥੀ  ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here