ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 26 ਤੋਂ 28 ਸਤੰਬਰ ਤੱਕ ਘਰ-ਘਰ ਮੁਹਿੰਮ ਚਲਾਈ, 48 ਮੈਬਰਾਂ ਦੀਆਂ 24 ਟੀਮਾਂ ਕੀਤੀਆਂ ਤੈਨਾਤ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਚੱਕੋਵਾਲ ਵਿੱਚ 0 ਤੋਂ 5 ਸਾਲ ਤੱਕ ਦੇ ਸਲਮ ਆਬਾਦੀ ਦੇ ਬਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ 26 ਤੋਂ 28 ਸਤੰਬਰ ਤੱਕ ਘਰ ਘਰ ਮੁਹਿੰਮ ਚਲਾਈ ਜਾ ਰਹੀ ਹੈ। ਬਲਾਕ ਚੱਕੋਵਾਲ ਵਿੱਚ ਡਾ. ਬਲਦੇਵ ਸਿੰਘ ਦੀ ਅਗਵਾਈ ਵਿਚ ਕੀਤੀ ਜਾ ਰਹੀ ਇਸ ਮਹਿੰਮ ਦਾ ਡਾਇਰੈਕਟਰ ਸਿਹਤ ਸੇਵਾਵਾਂ ਡਾ. ਓ ਪੀ ਗੋਜਰਾ ਅਤੇ ਸਿਵਲ ਸਰਜਨ ਡਾ ਰਣਜੀਤ ਸਿੰਘ ਜੀ ਵਲੋਂ ਵਿਸ਼ੇਸ਼ ਤੌਰ ਤੇ ਨਿਰੀਖਣ ਕੀਤਾ ਗਿਆ। ਇਸ ਮੌਕੇ ਡਾ. ਬਲਦੇਵ ਸਿੰਘ ਐੱਸਐੱਮਓ, ਡਾ ਸੁਰਿੰਦਰ ਸਿੰਘ, ਗੁਰਦੇਵ ਸਿੰਘ ਹੈਲਥ ਇੰਸਪੈਕਟਰ, ਦਿਲਬਾਗ਼ ਸਿੰਘ, ਮਨਪ੍ਰੀਤ ਕੌਰ ਸਟਾਫ਼ ਨਰਸ ਅਤੇ ਹੋਰ ਸਟਾਫ ਮੌਜੂਦ ਸੀ।

Advertisements

ਡਾਇਰੈਕਟ ਡਾ. ਓ ਪੀ ਗੋਜਰਾ ਅਤੇ ਸਿਵਲ ਸਰਜਨ ਡਾ. ਰਣਜੀਤ ਸਿੰਘ ਜੀ ਨੇ ਚੈਕਿੰਗ ਦੌਰਾਨ ਜਾਣਕਾਰੀ ਸਾਂਝੀ ਕੀਤੀ ਕਿ ਭਾਵੇਂ ਭਾਰਤ ਵਿੱਚ ਵਾਇਲਡ ਪੋਲੀਓ ਵਾਇਰਸ ਦਾ ਸੰਚਾਰ ਨਹੀਂ ਹੋ ਰਿਹਾ ਪਰ ਗੁਆਂਢੀ ਦੇਸ਼ਾਂ ਵਿੱਚ ਪੋਲੀਓ ਵਾਇਰਸ ਦਾ ਸੰਚਾਰ ਸਦਕਾ ਭਾਰਤ ਵਾਸੀਆਂ ਨੂੰ ਅਜੇ ਵੀ ਸੁਚੇਤ ਰਹਿਣ ਦੀ ਲੋੜ ਹੈ। ਪ੍ਰਵਾਸੀ ਪਰਿਵਾਰਾਂ ਦੇ ਬੱਚੇ ਕਈ ਵਾਰ ਪੋਲੀਓ ਰੋਕੂ ਬੂੰਦਾਂ ਦੀਆਂ ਸਾਰੀਆਂ ਖੁਰਾਕਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਕਰਕੇ ਉਨ੍ਹਾਂ ਵਾਸਤੇ ਤਿੰਨ ਰੋਜ਼ਾ ਵਿਸ਼ੇਸ਼ ਮੁਹਿੰਮ ਵਿੱਢੀ ਜਾਂਦੀ ਹੈ । ਬਲਾਕ ਸੰਬੰਧੀ ਮਹਿੰਮ ਦੀ ਜਾਣਕਾਰੀ ਦਿੰਦੇ ਹੋਏ ਡਾ ਬਲਦੇਵ ਸਿੰਘ ਜੀ ਨੇ ਦੱਸਿਆ ਕਿ ਬਲਾਕ ਅਧੀਨ ਲਗਭਗ 3350 ਬਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਦਾ ਟੀਚਾ ਹੈ। ਇਸ ਨੂੰ ਨੇਪਰੇ ਚਾੜ੍ਹਨ ਲਈ 48 ਮੈਬਰਾਂ ਦੀਆਂ ਕੁੱਲ 24 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ 6 ਸੁਪਰਵਾਈਜ਼ਰ ਲਗਾਏ ਗਏ ਹਨ ।

LEAVE A REPLY

Please enter your comment!
Please enter your name here